ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, March 18, 2012

ਕੀ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਸਮਝੌਤਾ ਕਰਨ ਦੇ ਯਤਨ ਕੀਤੇ ਸਨ?

PIC BY: JKਸਿੱਖਵਾਇਸ
POST BY: ਚੀਮਾਂ 


ਅੰਮ੍ਰਿਤਸਰ, ਮਾਰਚ (ਚਰਨਜੀਤ. ਸ) : ਕੀ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ 'ਤੇ ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਸਮਝੌਤਾ ਕਰਨ ਦੇ ਯਤਨ ਕੀਤੇ ਸਨ? ਕੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜੂਨ 1984 ਦੇ ਫ਼ੌਜੀ ਹਮਲੇ ਦੌਰਾਨ ਕਈ ਦੇਸ਼ਾਂ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਾਰ-ਵਾਰ ਫ਼ੋਨ ਕਰ ਕੇ ਤਰ੍ਹਾਂ-ਤਰ੍ਹਾਂ ਦੀਆਂ ਸਲਾਹਾਂ ਦਿੰਦੇ ਰਹੇ? ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੌਰਾਨ ਕੀ ਕੁੱਝ ਵਾਪਰਿਆ? ਇਹ ਸ਼ਾਇਦ ਨਵੀਂ ਪੀੜ੍ਹੀ, ਉਸ ਘਟਨਾ ਦੇ ਚਸ਼ਮਦੀਦ ਗਵਾਹਾਂ ਦੇ ਨਾਲ-ਨਾਲ ਪੂਰੀ ਦੁਨੀਆਂ ਦੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਹੈ। ਉਸ ਸਮੇਂ ਦਰਬਾਰ ਸਾਹਿਬ ਅੰਦਰ ਕੀ ਕੁੱਝ ਵਾਪਰਿਆ ਤੇ ਭਾਰਤੀ ਫ਼ੌਜ ਨੂੰ ਕਿਹੜੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਇਸ ਬਾਰੇ ਸਾਕਾ ਨੀਲਾ ਤਾਰਾ ਦੌਰਾਨ ਅੰਮ੍ਰਿਤਸਰ ਵਿਖੇ ਫ਼ੌਜ ਦੀ ਅਗਵਾਈ ਕਰ ਰਹੇ ਲੈਫ਼ਟੀਨੈਂਟ ਜਰਨਲ ਨੇ ਅਪਣੀ ਨਵੀਂ ਕਿਤਾਬ ਸਾਕਾ ਨੀਲਾ ਤਾਰਾ ਵਿਚ ਵਿਸਥਾਰ ਨਾਲ ਲਿਖਿਆ ਹੈ। ਅਪਣੇ ਨੌਜਵਾਨ ਪੁੱਤਰ ਦੀ ਮੌਤ, ਸੇਵਾ-ਮੁਕਤ ਹੋਣ ਤੋਂ ਬਾਅਦ ਸਰਕਾਰੀ ਬੇਕਦਰੀ ਦਾ ਸ਼ਿਕਾਰ ਹੋਏ ਅਤੇ ਕੈਂਸਰ ਦੇ ਰੋਗ ਤੋਂ ਪੀੜਤ ਲੈਫ਼ਟੀਨੈਂਟ ਜਰਨਲ ਸ. ਬਰਾੜ ਨੇ ਅਪਣੀ ਇਸ ਕਿਤਾਬ ਵਿਚ ਅਨੇਕਾਂ ਅਹਿਮ ਪ੍ਰਗਟਾਵੇ ਕੀਤੇ ਹਨ। ਅਪਣੀ ਕਿਤਾਬ ਵਿਚ ਸ. ਬਰਾੜ ਨੇ ਸਪੱਸ਼ਟ ਕੀਤਾ ਹੈ ਕਿ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦੌਰਾਨ ਕਰੀਬ 15307 ਫ਼ੌਜੀ ਮਾਰੇ ਗਏ ਜਦਕਿ 17897 ਦੇ ਕਰੀਬ ਫ਼ੌਜੀ ਜ਼ਖ਼ਮੀ ਹੋਏ। ਸ. ਬਰਾੜ ਨੇ ਅਪਣੀ ਕਿਤਾਬ ਵਿਚ ਜਿਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਲੋਕਾਂ ਦੀ ਰਾਏ ਨੂੰ ਅੰਕਿਤ ਕੀਤਾ ਹੈ, ਉਥੇ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਦਾ ਟਾਕਰਾ ਕਰਨ ਵਾਲੇ ਯੋਧਿਆਂ ਦੀ ਦਲੇਰੀ ਬਾਰੇ ਵੀ ਪੂਰੇ ਵਿਸਥਾਰ ਨਾਲ ਲਿਖਿਆ ਹੈ। ਸ. ਬਰਾੜ ਨੇ ਇਸ ਕਿਤਾਬ ਰਾਹੀਂ ਬਹਾਦਰ ਯੋਧਿਆਂ ਦੀ ਦਲੇਰੀ, ਜਾਂਬਾਜ਼ੀ ਅਤੇ ਅਪਣੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਬਾਰੇ ਪੂਰੀ ਬੇਬਾਕੀ ਨਾਲ ਲਿਖਿਆ ਹੈ। ਫ਼ੌਜੀ ਰਣਨੀਤੀ ਦੇ ਮਾਹਰ ਜਨਰਲ ਸੁਬੇਗ ਸਿੰਘ ਦੀ ਬਹਾਦਰੀ ਤੇ ਦੂਰ-ਅੰਦੇਸ਼ੀ ਦਾ ਵੀ ਸ. ਬਰਾੜ ਕਾੲਲ ਹੈ। ਸਾਕਾ ਨੀਲਾ ਤਾਰਾ ਬਾਰੇ ਹਾਲ ਵਿਚ ਲਿਖੀ ਕਿਤਾਬ ਵਿਚ ਬਰਾੜ ਨੇ ਅਪਣੇ ਪੁਰਖਿਆਂ ਦੀ ਸਰਕਾਰ ਭਗਤੀ ਬਾਰੇ ਬਹੁਤ ਕੁੱਝ ਲਿਖਿਆ ਹੈ। ਸ. ਬਰਾੜ ਮੁਤਾਬਕ ਉਸ ਦੇ ਦਾਦਾ ਤੇ ਪਿਤਾ ਨੇ ਅੰਗੇਜ਼ ਸਰਕਾਰ ਦੀ ਵਫ਼ਾਦਾਰੀ ਨਿਭਾਉਂਦਿਆਂ ਦੇਸ਼ ਦੀ ਆਜ਼ਾਦੀ ਲਈ ਸਰਗਰਮ ਕਈ ਬੱਬਰਾਂ ਨੂੰ ਗ੍ਰਿਫ਼ਤਾਰ ਕਰਵਾਇਆ। ਇਕ ਅਹਿਮ ਪ੍ਰਗਟਾਵਾ ਕਰਦਿਆਂ ਸ. ਬਰਾੜ ਨੇ ਲਿਖਿਆ ਹੈ ਕਿ 2 ਜੂਨ ਨੂੰ ਜਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰੇਡੀਉ ਤੇ ਸਰਕਾਰੀ ਟੈਲੀਵਿਜ਼ਨ ਦੂਰਦਰਸ਼ਨ ਰਾਹੀਂ ਦੇਸ਼ ਨੂੰ ਸੰਬੋਧਨ ਕਰ ਰਹੀ ਸੀ, ਉਸ ਵੇਲੇ ਇਕ ਰਣਨੀਤੀ ਤਹਿਤ 14 ਗੁਰਸਿੱਖ ਫ਼ੌਜੀਆਂ ਨੂੰ ਸੰਤ ਭਿੰਡਰਾਂ ਵਾਲਿਆਂ ਨਾਲ ਗੱਲਬਾਤ ਕਰਨ ਲਈ ਤੇ ਇਕ ਪੈਕੇਜ ਦੀ ਪੇਸ਼ਕਸ਼ ਦੇ ਕੇ ਦਰਬਾਰ ਸਾਹਿਬ ਸਮੂਹ ਵਿਚ ਭੇਜਿਆ ਗਿਆ ਸੀ। ਇਸ ਪੈਕੇਜ ਵਿਚ ਸੰਤਾਂ ਨੂੰ ਇਕ ਅਰਬ ਅਮਰੀਕੀ ਡਾਲਰ, ਯੋਰਪ ਦੇ ਕਿਸੇ ਦੇਸ਼ ਵਿਚ ਪੱਕੇ ਤੌਰ ਤੇ ਰਹਿਣ ਦੀ ਪੇਸ਼ਕਸ਼ ਦੇ ਨਾਲ-ਨਾਲ ਡਰਾਮੇ ਵਜੋਂ ਗ੍ਰਿਫ਼ਤਾਰੀ, ਧਾਰਮਕ ਮੰਗਾਂ ਮੰਨੇ ਜਾਣ ਸਮੇਤ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਤਕ ਦਾ ਸਮਝੌਤਾ ਕਰਨ ਲਈ ਵੀ ਮਨਵਾਉਣ ਦੀ ਕੋਸ਼ਿਸ਼ ਸੀ। ਸ. ਬਰਾੜ ਲਿਖਦੇ ਹਨ ਕਿ ਸੰਤਾਂ ਨੂੰ ਮਨਾਉਣ ਗਏ 14 ਗੁਰਸਿੱਖ ਫ਼ੌਜੀ ਸੰਤਾਂ ਨੂੰ ਮਨਾਉਣ ਵਿਚ ਸਫ਼ਲ ਨਾ ਹੋ ਸਕੇ ਤੇ ਖ਼ੁਦ ਸੰਤ ਕੋਲ ਹੀ ਰਹਿ ਗਏ। ਸ. ਬਰਾੜ ਮੁਤਾਬਕ ਹਮਲੇ ਤੋਂ ਪਹਿਲਾਂ ਫ਼ੌਜ ਨੂੰ ਹਿਮਾਚਲ ਪ੍ਰਦੇਸ਼ ਤੇ ਹੈਦਰਾਬਾਦ ਵਿਚ ਦਰਬੁਾਰ ਸਾਹਿਬ ਵਰਗੀ ਇਕ ਇਮਾਰਤ ਬਣਾ ਕੇ ਸਿਖਲਾਈ ਦਿਤੀ ਗਈ ਸੀ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਈਫ਼' ਵਿਚ ਦਰਬਾਰ ਸਾਹਿਬ 'ਤੇ ਹਮਲੇ ਲਈ ਭਾਜਪਾ ਦੇ ਨਿਭਾਏ ਰੋਲ ਦੀ ਪ੍ਰੋੜ੍ਹਤਾ ਕਰਦਿਆਂ ਸ. ਬਰਾੜ ਨੇ ਲਿਖਿਆ ਹੈ ਕਿ ਆਰ.ਐਸ.ਐਸ. ਇਸ ਗੱਲ ਦਾ ਰੌਲਾ ਪਾ ਰਹੀ ਸੀ ਕਿ ਭਿੰਡਰਾਂ ਵਾਲੇ ਹਰ ਇਕ ਨੂੰ ਅੰਮ੍ਰਿਤ ਛਕਾ ਕੇ ਦੇਸ਼ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਬਰਾੜ ਮੁਤਾਬਕ ਆਰ.ਐਸ.ਐਸ. ਦੇ ਇਨ੍ਹਾਂ ਬਿਆਨਾਂ ਨੇ ਇੰਦਰਾ ਗਾਂਧੀ ਨੂੰ ਹਮਲਾ ਕਰਨ ਲਈ ਮਜਬੂਰ ਕਰ ਦਿਤਾ ਕਿਉਂਕਿ ਵਿਰੋਧੀ ਪਾਰਟੀ ਦਾ ਆਰ.ਐਸ.ਐਸ. ਨੂੰ ਸਮਰਥਨ ਹੋਣ ਕਰ ਕੇ ਇੰਦਰਾ ਗਾਂਧੀ ਲਈ ਮੁਸ਼ਕਲ ਬਣਦੀ ਜਾ ਰਹੀ ਸੀ। ਬਰਾੜ ਮੁਤਾਬਕ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਲਈ 1 ਜੂਨ ਨੂੰ ਤਰਜੀਹ ਦਿਤੀ ਗਈ ਕਿਉਂਕਿ ਉਸ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੋਣ ਕਰ ਕੇ ਵੱਧ ਤੋਂ ਵੱਧ ਸਿੱਖ ਦਰਬਾਰ ਸਾਹਿਬ ਆਉਣੇ ਸਨ ਤੇ ਸਰਕਾਰ ਦੀ ਮਨਸ਼ਾ ਸੀ ਕਿ ਸਿੱਖਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇ ਕਿ ਅੱਗੇ ਤੋਂ ਬਾਗ਼ੀ ਨਾ ਹੋ ਸਕਣ। ਸ. ਬਰਾੜ ਲਿਖਦੇ ਹਨ ਕਿ ਜਨਰਲ ਵੈਦਿਆ ਦੀ ਹਦ੍ਯਾਇਤ ਸੀ ਕਿ ਇਸ ਲਈ ਵੱਧ ਤੋਂ ਵੱਧ ਫ਼ੌਜੀ ਬਲ ਦਾ ਪ੍ਰਯੋਗ ਕੀਤਾ ਜਾਵੇ। ਕਿਸੇ ਵੀ ਯਾਤਰੂ ਨੂੰ ਬਾਹਰ ਨਾ ਆਉਣ ਦਿਤਾ ਜਾਵੇ। ਕੋਈ ਵੀ ਫ਼ੌਜੀ ਜਵਾਨ ਬੇਝਿਜਕ, ਬੇਕਿਰਕ ਹੋ ਕੇ ਕਿਸੇ ਵੀ ਇਮਾਰਤ 'ਤੇ ਹਮਲਾ ਕਰ ਸਕਦਾ ਹੈ, ਚਾਹੇ ਉਹ ਦਰਬਾਰ ਸਾਹਿਬ ਹੋਵੇ। ਇਥੇ ਹੀ ਬਸ ਨਹੀਂ, ਫ਼ੌਜ ਨੂੰ ਦਿਤੀਆਂ 10 ਹਦਾਇਤਾਂ ਵਿਚ ਇਹ ਵੀ ਸ਼ਾਮਲ ਕੀਤਾ ਕਿ ਜੇ ਕੋਈ ਫ਼ੌਜੀ ਜਵਾਨ ਕਿਸੇ ਔਰਤ ਦੀ ਬੇਇਜ਼ਤੀ ਕਰ ਦੇਵੇ ਤਾਂ ਕੋਈ ਸਜ਼ਾ ਨਾ ਦਿਤੀ ਜਾਵੇ। ਬਰਾੜ ਮੁਤਾਬਕ ਇਸ ਹਮਲੇ ਦੌਰਾਨ ਫ਼ੌਜ ਦੀ ਹਾਲਤ ਪਤਲੀ ਹੋ ਗਈ ਸੀ ਤੇ ਇਸ 'ਲੜਾਈ ਵਿਚ ਜਿੱਤ' ਹਾਸਲ ਕਰਨ ਲਈ ਦਿੱਲੀ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਨੈਸ਼ਨਲ ਸੁਰੱਖਿਆ ਦਸਤੇ ਬੁਲਾ ਲਏ ਗਏ ਸਨ। ਬਰਾੜ ਮੁਤਾਬਕ ਇਹ ਗਾਰਡ ਵੀ ਜਨਰਲ ਸੁਬੇਗ ਸਿੰਘ ਦੀ ਫ਼ੌਜੀ ਰਣਨੀਤੀ ਅੱਗੇ ਠਹਿਰ ਨਾ ਸਕੇ ਤੇ ਅੰਤ ਟੈਂਕ ਲਿਆਉਣੇ ਪਏ। ਫ਼ੌਜੀ ਹਮਲੇ ਦੌਰਾਨ ਅਕਾਲੀ ਆਗੂਆਂ ਦੇ ਰੋਲ ਨੂੰ ਸਪੱਸ਼ਟ ਕਰਦਾ ਲੈਫ਼ਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਲਿਖਦਾ ਹੈ ਕਿ ਦਿੱਲੀ ਵਲੋਂ ਮੁੜ-ਮੁੜ ਹਦਾਇਤ ਸੀ ਕਿ ਦਰਬਾਰ ਸਾਹਿਬ ਵਿਚ ਮੌਜੂਦ ਅਕਾਲੀ ਆਗੂਆਂ ਦਾ ਪੂਰਾ-ਪੂਰਾ ਖ਼ਿਆਲ ਰਖਿਆ ਜਾਵੇ। ਬਰਾੜ ਮੁਤਾਬਕ ਫ਼ੌਜੀ ਹਮਲੇ ਦੌਰਾਨ 'ਸਫ਼ਲਤਾ' ਵਿਚ ਦੇਰੀ ਤੋਂ ਚਿੰਤਿਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਰੂਸ, ਚੀਨ ਤੇ ਅਮਰੀਕਾ ਦੇ ਪ੍ਰਧਾਨ ਮੰਤਰੀਆਂ ਦੀਆਂ ਮਜ਼ਾਕੀਆ ਗੱਲਾਂ ਸੁਣਨੀਆਂ ਪਈਆਂ ਪਰ ਇੰਗਲੈਂਡ, ਫ਼ਰਾਂਸ, ਜਰਮਨੀ ਤੇ ਪੋਲੈਂਡ ਆਦਿ ਦੇ ਪ੍ਰਧਾਨ ਮੰਤਰੀਆਂ ਨੇ ਇੰਦਰਾ ਗਾਂਧੀ ਨੂੰ ਪੰਜਾਬ ਵਿਚੋਂ ਫ਼ੌਜ ਤੁਰਤ ਵਾਪਸ ਬੁਲਾਉਣ ਦੇ ਸੁਝਾਅ ਦਿਤੇ ਸਨ।


ਜੋਇਨ ਕਰੋ ਸਾਡਾ ਪੰਜਾਬੀ ਫੇਸਬੁੱਕ ਪੇਜ


Post Comment


ਗੁਰਸ਼ਾਮ ਸਿੰਘ ਚੀਮਾਂ