ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰਾਸ਼ਟਰਪਤੀ ਜਾਂ ਕੇਂਦਰ ਸਰਕਾਰ ਨਹੀਂ ਰੋਕ ਸਕਦੀ -ਸਲਮਾਨ ਖੁਰਸ਼ੀਦ
ਨਵੀਂ
ਦਿੱਲੀ, 28 ਮਾਰਚ (ਸਿੱਖ ਗਾਰਡੀਅਨ) ਕੇਂਦਰੀ ਕਾਨੂੰਨ
ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਬੇਅੰਤ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਹਮਣਾ ਕਰ
ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 31 ਮਾਰਚ ਨੂੰ ਹੀ ਹੋਵੇਗੀ ਤੇ
ਇਸਨੂੰ ਰਾਸ਼ਟਰਪਤੀ ਜਾਂ ਕੇਂਦਰ ਸਰਕਾਰ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਂ
ਰਾਸ਼ਟਰਪਤੀ ਦੇਸ਼ ਦੇ ਕਾਨੂੰਨੀ ਸਿਸਟਮ ਤੋਂ ਬਾਹਰ ਜਾ ਕੇ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ
ਫਾਂਸੀ ਦੀ ਸਜ਼ਾ ਮੁਆਫੀ ਲਈ ਰਾਸ਼ਟਰਪਤੀ ਕੋਲ ਸਿਰਫ ਮੁਲਜ਼ਮ ਜਾਂ ਉਸਦਾ ਪਰਿਵਾਰ ਹੀ ਅਪੀਲ ਕਰ
ਸਕਦਾ ਹੈ। ਪੰਜਾਬ ਦੇ ਮੁੱਖਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ
ਗੁਰਦੁਆਰਾ ਪਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਸ਼ਟਰਪਤੀ ਸ੍ਰੀਮਤੀ
ਪ੍ਰਤਿਭਾ ਪਾਟਿਲ ਨੂੰ ਭੇਜੀਆਂ ਰਹਿਮ ਦੀਆਂ ਅਪੀਲਾਂ ਬਾਰੇ ਪ੍ਰਤੀਕਰਮ ਦਿੰਦਿਆਂ ਉਨ੍ਹਾਂ ਕਿਹਾ ਕਿ
ਇਨ੍ਹਾਂ ਅਪੀਲਾਂ ਤੇ ਕੋਈ ਵਿਚਾਰ ਨਹੀਂ ਹੋ ਸਕਦਾ ਕਿਉਂਕਿ ਇਨ੍ਹਾਂ ਦਾ ਕੋਈ ਕਾਨੂੰਨੀ ਅਧਾਰ ਹੀ
ਨਹੀਂ ਬਣਦਾ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31
ਮਾਰਚ
ਨੂੰ ਫਾਂਸੀ ਦਿਤੇ ਜਾਣ ਮਗਰੋਂ ਪੰਜਾਬ ਵਿਚ ਅਮਨ-ਕਾਨੂੰਨ ਦਾ ਮਸਲਾ ਖੜ੍ਹਾ ਹੋਣ ਦੇ ਤੌਖਲਿਆਂ ਦਾ
ਜੁਆਬ ਦਿੰਦਿਆਂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਅਮਨ ਕਾਨੂੰਨ ਕਾਇਮ ਰੱਖਣਾ ਪੰਜਾਬ ਸਰਕਾਰ ਦੀ
ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੀ ਹਾਲਤ ਵਿਗੜਨ ਦੇ ਡਰੋਂ ਫਾਂਸੀ ਨਹੀਂ ਰੁਕ
ਸਕਦੀ। ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।
Post Comment
ਗੁਰਸ਼ਾਮ ਸਿੰਘ ਚੀਮਾਂ