ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, March 19, 2012

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ

ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ

ਮਰੂਏ ਦਾ ਬੂਟਾ ਇੱਕ ਲਾਇਆ ਓਹਦੇ ਉੱਤੇ ਸੋਹਣੇ ਹੱਥਾਂ ਨਾਲ ਪਾਣੀ ਛਿੜਕਾ ਜਾ ਨੀਂ
ਲਹਿੰਗਾ ਬਣਵਾਇਆ ਲਾਜਵੰਤੜੀ ਦਾ ਵੇਖੀਂ ਹੈਗਾ ਮੇਚ ਜ਼ਰਾ ਪਾ ਕੇ ਤਾਂ ਵਿਖਾ ਜਾ ਨੀਂ
ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀਂ ਇਹ ਚੇਤ ਦੀਆਂ ਧੁੱਪਾਂ ਵਿੱਚ ਪਾਈਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ

ਕੇਤਕੀ ਦਾ ਫ਼ੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀਂ ਡਿੱਗੇ ਨਾਂ ਖਿਆਲ ਜ਼ਰਾ ਰੱਖ ਨੀਂ
ਕਾਸ਼ਨੀ ਜੇਹੇ ਰੰਗੇ ਨੀਂ ਧਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖ ਨੀਂ
ਚਰੀ ਦਿਆਂ ਸਿੱਟਿਆਂ ਦਾ ਬਣੂੰਗਾ ਪਰਾਂਦਾ ਫ਼ੁੱਲ ਸਣ ਵਾਲੇ ਗੋਟਿਆਂ ਨੂੰ ਲਾਈਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ

ਅਲਸੀ ਦੇ ਫ਼ੁੱਲਾਂ ਦੇ ਬਣਾ ਲਵਾਂਗੇ ਗਜਰੇ ਤੇ ਹਾਰ ਟਿੱਕਾ ਝਾਂਜਰਾਂ ਤੇ ਗੁੰਦੇ ਨੀਂ
ਕਣਕਾਂ ਦੇ ਸਿੱਟਿਆਂ ਦੇ ਬਣੂਗੇ ਕਲਿੱਪ ਮੈਂ ਉਡੀਕਦਾ ਸੁਨਹਿਰੀ ਕਦੋਂ ਹੁੰਦੇ ਨੀਂ
ਮੀਢੀਆਂ ਗੁੰਦਾ ਕੇ ਚੁੰਨੀਂ ਗਲ਼ ਵਿੱਚ ਪਾ ਕੇ ਨੀਂ ਇਹ ਜਾਣ-ਜਾਣ ਲੋਕਾਂ ਨੂੰ ਵਿਖਾਈਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ

ਬੂਟਾ ਗੁਲਮੋਹਰ ਦਾ ਲਗਾਵਾਂਗੇ ਓਦੋਂ ਤੂੰ ਓਹਦੇ ਫ਼ੁੱਲ ਫ਼ੁਲਕਾਰੀ ਉੱਤੇ ਲਾਈਂ ਨੀਂ
ਗੁਲਨਾਰੀ ਕੁੜਤੀ ਤੇ ਚਿੱਟੇ ਫ਼ੁੱਲ ਪਾਉਣੇ ਜੇ ਤੂੰ ਤਿੰਨ-ਚਾਰ ਦਿਨਾਂ ਆਈਂ ਨੀਂ
ਜਾਣਾਂ ਪੈਣਾਂ ਫ਼ੇਰ ਸਾਨੂੰ ਮਾਲਵੇ ਦੇ ਵੱਲ ਕਿ ਦੋਆਬੇ ਵਿੱਚ ਫ਼ੁੱਲ ਨੀਂ ਕਪਾਹੀ ਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ

ਛੱਲੀ ਦੇ ਸੁਨਹਿਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣਜੂਗਾ ਦਾਜ਼ ਨੀਂ
ਆਪੇ ਰੰਗ ਲਵਾਂਗੇ ਗੁਲਾਬੀ ਚੀਰੇ ਚੁੰਨੀਆਂ ਤੇ ,ਸੁਰਮਾਂ ਵੀ ਪਾ ਲਉ ਸਰਤਾਜ਼ ਨੀ
ਜੇਹੜੀ ਰੁੱਤੇ ਫ਼ੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀਂ ਸੁਪਨੇ ਵੀ ਓਦੋਂ ਹੀ ਵਿਆਹੀਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ

........ਸਤਿੰਦਰ ਸਰਤਾਜ਼.........

ਪੰਜਾਬੀਓ ਜੋਇਨ ਸਾਡਾ ਫੇਸਬੁੱਕ ਪੇਜ

Post Comment

ਗੁਰਸ਼ਾਮ ਸਿੰਘ ਚੀਮਾਂ