ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, March 22, 2012

ਅਕਾਲ ਤਖਤ ਦੇ ਜਥੇਦਾਰ ਮੈਨੂੰ ਅਦਾਲਤ ਵਿਚ ਅਪੀਲ ਕਰਨ ਲਈ ‘ਆਦੇਸ਼’ ਜਾਰੀ ਕਰਨ ਦੀ ਇਤਿਹਾਸਕ ਗਲਤੀ ਨਾ ਕਰਨ: ਭਾਈ ਬਲਵੰਤ ਸਿੰਘ ਰਾਜੋਆਣਾ

ਅਕਾਲ ਤਖਤ ਦੇ ਜਥੇਦਾਰ ਮੈਨੂੰ ਅਦਾਲਤ ਵਿਚ ਅਪੀਲ ਕਰਨ ਲਈ ‘ਆਦੇਸ਼’ ਜਾਰੀ ਕਰਨ ਦੀ ਇਤਿਹਾਸਕ ਗਲਤੀ ਨਾ ਕਰਨ: ਭਾਈ ਬਲਵੰਤ ਸਿੰਘ ਰਾਜੋਆਣਾ 
ਲੁਧਿਆਣਾ, 22 ਮਾਰਚ: (ਸਿੱਖ ਗਾਰਡੀਅਨ) ਪਟਿਆਲਾ ਜੇਲ੍ਹ ਵਿਚ ਫਾਂਸੀ ਦੀ ਉਡੀਕ ਕਰ ਰਹੇ ਜ਼ਿੰਦਾ ਸ਼ਹੀਦਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਆਪਣੀ ਧਰਮ ਭੈਣ ਕਮਲਦੀਪ ਕੌਰ ਰਾਹੀਂ ਇਹ ਬਿਆਨ ਜਾਰੀ ਕੀਤਾ ਹੈ ਕਿ ਕੱਲ੍ਹ 23 ਮਾਰਚ ਨੂੰ ਪੰਥਕ ਜਥੇਬੰਦੀਆਂ ਦੀ ਮੀਟਿੰਗ ਮਗਰੋਂ ਅਕਾਲ ਤਖਤ ਤੋਂ ਮੈਨੂੰ ਜੇਕਰ ਅਦਾਲਤ ਵਿਚ ਅਪੀਲ ਕਰਨ ਦਾ ਆਦੇਸ਼ਦਿਤਾ ਜਾਂਦਾ ਹੈ ਤਾਂ ਇਹ ਇਕ ਇਤਿਹਾਸਕ ਗਲਤੀ ਹੋਵੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਖਿਆ ਹੈ ਕਿ ਇਸ ਨਾਲ ਦੁਨੀਆਂ ਭਰ ਦੇ ਸਿੱਖਾਂ ਦੇ ਸਿਰ ਸ਼ਰਮ ਨਾਲ ਝੁਕ ਜਾਣਗੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਇਹ ਬਿਆਨ ਇਨ੍ਹਾਂ ਅਟਕਲਾਂ ਮਗਰੋਂ ਦਿਤਾ ਹੈ ਕਿ 23 ਮਾਰਚ ਦੀ ਮੀਟਿੰਗ ਮਗਰੋਂ ਭਾਈ ਸਾਹਿਬ ਨੂੰ ਅਦਾਲਤ ਵਿਚ ਫਾਂਸੀ ਦੀ ਸਜ਼ਾ ਵਿਰੁੱਧ ਅਪੀਲ ਕਰਨ ਦਾ ਆਦੇਸ਼ਵੀ ਦਿਤਾ ਜਾ ਸਕਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬਿਆਨ ਵਿਚ ਅਗੇ ਕਿਹਾ ਕਿ ਉਹ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਸਮਰਪਤ ਹਨ ਪਰ ਅਕਾਲ ਤਖਤ ਦੇ ਜਥੇਦਾਰ ਮੈਨੂੰ ਅਜਿਹੀ ਕੋਈ ਅਪੀਲ ਕਰਨ ਲਈ ਆਦੇਸ਼ਜਾਰੀ ਕਰਨ ਦੀ ਇਤਿਹਾਸਕ ਗਲਤੀ ਨਾ ਕਰਨ ਕਿਉਂਕਿ ਅਜਿਹੀ ਅਪੀਲ ਕਰਨੀ ਉਨ੍ਹਾਂ ਹੁਕਮਰਾਨਾਂ ਅੱਗੇ ਜ਼ਿੰਦਗੀ ਦੀ ਭੀਖ ਮੰਗਣ ਵਾਲੀ ਗੱਲ ਹੋਵੇਗੀ, ਜਿਨ੍ਹਾਂ 1984 ਵਿਚ ਸਾਡਾ ਅਕਾਲ ਤਖਤ ਢਾਹਿਆ ਤੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਹੋਰ ਕਿਹਾ ਕਿ ਮੇਰਾ ਭਾਰਤੀ ਨਿਆਂ ਪ੍ਰਣਾਲੀ ਵਿਚ ਕੋਈ ਵਿਸ਼ਵਾਸ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਮੈਂ ਸ਼ੁਰੂ ਤੋਂ ਹੀ ਅਦਾਲਤ ਵਿਚ ਵਕੀਲ਼ ਕਰਕੇ ਆਪਣਾ ਕੇਸ ਲੜ ਸਕਦਾ ਸੀ ਤੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਵੇਲੇ ਅਜਿਹੀ ਅਪੀਲ ਵੀ ਪਾ ਸਕਦਾ ਸੀ
ਸੰਪਾਦਕੀ ਟਿੱਪਣੀ: ਦਰਅਸਲ ਗੱਲ ਇਹ ਹੈ ਕਿ ਅਸੀਂ ਉਸ ਸੋਚ ਤੋਂ ਪਿਛੇ ਹਟ ਚੁੱਕੇ ਹਾਂ, ਜਿਸਦੀ ਖਾਤਰ 1984 ਦੇ ਘੱਲੂਘਾਰਿਆਂ ਮਗਰੋਂ ਸੰਘਰਸ਼ ਅਰੰਭ ਹੋਇਆ ਸੀ। ਜਦਕਿ ਭਾਈ ਸਾਹਿਬ ਆਪਣੇ ਸਟੈਂਡ ਤੇ ਦ੍ਰਿੜ੍ਹ ਹਨ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਜਿੰਨਾ ਵੱਡਾ ਕੰਮ ਪੰਥਕ ਪੱਧਰ ਤੇ ਕੀਤਾ ਹੈ, ਸਿੱਖ ਇਤਿਹਾਸ ਵਿਚ ਇਹ ਵਰਤਾਰਾ ਲਗਭਗ 300 ਸਾਲ ਬਾਅਦ ਵਾਪਰਿਆ ਹੈ, ਜਦੋਂਕਿ ਸੂਬੇ ਦਾ ਸੂਬੇਦਾਰ ਸਿੰਘਾਂ ਵੱਲੋਂ ਸੋਧਿਆ ਗਿਆ। ਇਸ ਤੋਂ ਪਹਿਲਾਂ ਸੰਨ 1710 ਵਿਚ ਚੱਪੜਚਿੜੀ ਦੇ ਮੈਦਾਨ ਵਿਚ ਸਾਹਿਬਜ਼ਾਦਿਆਂ ਦੇ ਕਾਤਲ ਵਜ਼ੀਰ ਖਾਂ ਨੂੰ ਭਾਈ ਬਾਜ਼ ਸਿੰਘ ਤੇ ਭਾਈ ਫਤਿਹ ਸਿੰਘ ਵੱਲੋਂ ਸੋਧਿਆ ਗਿਆ ਸੀ। ਬਿਲਕੁਲ ਇਸੇ ਤਰ੍ਹਾਂ ਸੰਨ 1995 ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਭਾਈ ਦਿਲਾਵਰ ਸਿੰਘ ਨੇ ਭਾਈ ਬਾਜ਼ ਸਿੰਘ ਤੇ ਭਾਈ ਫਤਿਹ ਸਿੰਘ ਵਾਲਾ ਰੋਲ ਹੀ ਅਦਾ ਕੀਤਾ ਹੈ। ਭਾਈ ਬਾਜ਼ ਸਿੰਘ ਨੂੰ ਇਸ ਘਟਨਾ ਮਗਰੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦਾ ਗਵਰਨਰ ਬਣਾ ਦਿਤਾ ਸੀ ਤੇ ਫਤਹਿ ਸਿੰਘ ਨੂੰ ਵੀ ਪੰਥ ਨੇ ਖਾਲਸਾ ਰਾਜ ਦਾ ਅਹੁਦੇਦਾਰ ਨਿਯੁਕਤ ਕੀਤਾ ਸੀ। ਅੱਜ ਜਿਹੜੇ ਲੋਕ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਉਣ ਦੀ ਗੱਲ ਕਰਦੇ ਹਨ, ਉਹ ਵੀ ਸਨਮਾਨਯੋਗ ਹਨ ਪਰ ਸਭ ਤੋਂ ਮੁੱਢਲੀ ਗੱਲ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਉਨ੍ਹਾਂ ਦੇ ਗਲ ਵਿਚ ਪੈਣ ਵਾਲੇ ਫਾਂਸੀ ਦੇ ਫੰਦੇ ਤੋਂ ਬਚਾਉਣ ਦੀ ਹੈ ਤੇ ਇਸ ਲਈ ਪੰਥਕ ਰਵਾਇਤਾਂ ਦਾ ਵੀ ਵਿਸ਼ੇਸ਼ ਤੌਰ ਤੇ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦਾ ਇਹ ਬਿਆਨ ਉਨ੍ਹਾਂ ਦੇ ਪੰਥਕ ਜਜ਼ਬੇ ਦਾ ਪ੍ਰਗਟਾਵਾ ਤਾਂ ਹੈ ਹੀ, ਨਾਲ ਹੀ ਇਹ ਉਨ੍ਹਾਂ ਦੀ ਇਤਿਹਾਸ ਪ੍ਰਤੀ ਵਾਕਫੀਅਤ ਨੂੰ ਵੀ ਦਰਸਾਉਂਦਾ ਹੈ। ਸਿੱਖ ਕੌਮ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਪੰਥਕ ਰਵਾਇਤਾਂ ਦੀ ਪੂਰੀ ਦ੍ਰਿੜ੍ਹਤਾ ਨਾਲ ਪਾਲਣਾ ਕਰ ਰਿਹਾ ਹੈ, ਇਸ ਲਈ ਅਕਾਲ ਤਖਤ ਵੱਲੋਂ ਸਰਕਾਰਾਂ ਨੂੰ ਇਹ ਆਦੇਸ਼ਜਾਰੀ ਹੋਣਾ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਫਾਂਸੀਆਂ ਦੇ ਡਰਾਵੇ ਦੇਣੇ ਬੰਦ ਕਰਨ। ਚੱਪੜਚਿੜੀ (ਜਿਥੇ 1710 ਵਿਚ ਵਜ਼ੀਰ ਖਾਂ ਦਾ ਸਿੱਖਾਂ ਨੇ ਭੋਗ ਪਾਇਆ ਸੀ) ਵਿਚ ਅਹੁਦੇ ਦੀ ਸਹੁੰ ਚੁੱਕਕੇ ਸਿੱਖਾਂ ਦੀ ਕਹਾਉਣ ਵਾਲੀ ਬਾਦਲ ਸਰਕਾਰ ਨੂੰ ਅਕਾਲ ਤਖਤ ਵੱਲੋਂ ਆਦੇਸ਼ਜਾਰੀ ਹੋਣਾ ਚਾਹੀਦਾ ਹੈ ਕਿ ਉਹ ਵਿਧਾਨਸਭਾ ਵਿਚ ਮਤਾ ਪਾ ਕੇ ਕੇਂਦਰ ਸਰਕਾਰ ਅਤੇ ਅਦਾਲਤਾਂ ਨੂੰ ਇਹ ਪਾਪਕਰਨ ਤੋਂ ਰੋਕਣ। ਇਸ ਆਦੇਸ਼ਵਿਚ ਇਹ ਵੀ ਕਿਹਾ ਜਾਣਾ ਚਾਹੀਦਾ ਹੈ ਕਿ ਜਿੰਨੀ ਦੇਰ ਤਕ ਨਵੰਬਰ 1984 ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ, ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਫਾਂਸੀਆਂ ਦੇ ਡਰਾਵੇ ਦੇਣੇ ਬੰਦ ਕਰਨੇ ਚਾਹੀਦੇ ਹਨ।
ਮਹਿੰਦਰ ਸਿੰਘ ਚਚਰਾੜੀ editor www.sikhguardian.net
ਫੋਨ:+91-98148-90308



Post Comment


ਗੁਰਸ਼ਾਮ ਸਿੰਘ ਚੀਮਾਂ