ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਅਕਾਲ ਤਖਤ
ਤੋਂ ਬਾਦਲ ਨੂੰ ਤੁਰੰਤ ਪਹਿਲਕਦਮੀ ਕਰਨ ਦਾ ਆਦੇਸ਼ -ਭਾਈ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਤੇ ਭਾਈ
ਬਲਵੰਤ ਸਿੰਘ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਦਰਜਾ -28 ਮਾਰਚ ਨੂੰ
ਸਾਰੇ ਸਿੱਖ ਖਾਲਸਾਈ ਝੰਡੇ ਲਹਿਰਾਉਣ ਤੇ ਖਾਲਸਾਈ ਦਸਤਾਰਾਂ/ਚੁੰਨੀਆਂ ਸਜਾਉਣ -ਪੰਥਕ ਜਥੇਬੰਦੀਆਂ
ਵੱਲੋਂ 28 ਨੂੰ ਪੰਜਾਬ ਬੰਦ, 29 ਨੂੰ ਤਿੰਨ
ਤਖਤਾਂ ਤੋਂ ਪਟਿਆਲਾ ਤਕ ਖਾਲਸਾ ਮਾਰਚ ਤੇ 30-31 ਨੂੰ
ਪਟਿਆਲਾ ਜੇਲ੍ਹ ਕੋਲ ਧਰਨਾ ਮਾਰਨ ਦਾ ਐਲਾਨ
ਭਾਈ ਬਲਵੰਤ ਸਿੰਘ
ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਅਕਾਲ ਤਖਤ ਤੋਂ ਬਾਦਲ ਨੂੰ ਤੁਰੰਤ ਪਹਿਲਕਦਮੀ ਕਰਨ ਦਾ ਆਦੇਸ਼
-ਭਾਈ ਦਿਲਾਵਰ ਸਿੰਘ
ਨੂੰ ‘ਕੌਮੀ ਸ਼ਹੀਦ’ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ‘ਜ਼ਿੰਦਾ ਸ਼ਹੀਦ’ ਦਾ ਦਰਜਾ
-28 ਮਾਰਚ ਨੂੰ ਸਾਰੇ ਸਿੱਖ ਖਾਲਸਾਈ ਝੰਡੇ ਲਹਿਰਾਉਣ ਤੇ ਖਾਲਸਾਈ ਦਸਤਾਰਾਂ/ਚੁੰਨੀਆਂ ਸਜਾਉਣ
-ਪੰਥਕ ਜਥੇਬੰਦੀਆਂ ਵੱਲੋਂ 28 ਨੂੰ ਪੰਜਾਬ ਬੰਦ, 29 ਨੂੰ ਤਿੰਨ ਤਖਤਾਂ ਤੋਂ ਪਟਿਆਲਾ ਤਕ ਖਾਲਸਾ ਮਾਰਚ ਤੇ 30-31 ਨੂੰ ਪਟਿਆਲਾ ਜੇਲ੍ਹ ਕੋਲ ਧਰਨਾ ਮਾਰਨ ਦਾ ਐਲਾਨ

ਅੰਮ੍ਰਿਤਸਰ, 23 ਮਾਰਚ (ਸਿੱਖ ਗਾਰਡੀਅਨ) ਪਟਿਆਲਾ
ਜੇਲ੍ਹ ਵਿਚ ਫਾਂਸੀ ਦੇ ਤਖਤੇ ਤੇ ਖੜ੍ਹੇ ਸਿੱਖ ਕੌਮ ਦੇ ‘ਜ਼ਿੰਦਾ ਸ਼ਹੀਦ’ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਅਕਾਲ ਤਖਤ
ਦੇ ਜਥੇਦਾਰ ਵੱਲੋਂ ਵੱਖ-ਵੱਖ ਜਥੇਬੰਦੀਆਂ ਤੋਂ ਮੰਗੇ ਲ਼ਿਖਤੀ ਤੇ ਜ਼ੁਬਾਨੀ ਸੁਝਾਵਾਂ ਮਗਰੋਂ ਜਾਰੀ
ਕੀਤੇ ਆਦੇਸ਼ ਵਿਚ ਕਿਹਾ ਗਿਆ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦੇ ‘ਜ਼ਿੰਦਾ ਸ਼ਹੀਦ’ ਹਨ ਅਤੇ ਭਾਈ ਦਿਲਾਵਰ ਸਿੰਘ ਨੂੰ ਇਸ ਮੌਕੇ ‘ਕੌਮੀ ਸ਼ਹੀਦ’ ਦਾ ਦਰਜਾ ਦਿਤਾ ਗਿਆ, ਜਿਨ੍ਹਾਂ ਨਾਲ ਮਿਲਕੇ ਭਾਈ ਬਲਵੰਤ ਸਿੰਘ
ਰਾਜੋਆਣਾ ਨੇ 31 ਅਗਸਤ 1995 ਨੂੰ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲੇ
ਪੰਜਾਬ ਦੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਨੂੰ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਚ ਬੰਬ ਨਾਲ ਉਡਾ
ਦਿਤਾ ਸੀ। ਵੱਖ-ਵੱਖ ਜਥੇਬੰਦੀਆਂ ਦੇ ਸੁਝਾਵਾਂ ਉਪਰ ਗੌਰ ਕਰਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ
ਗੁਰਬਚਨ ਸਿੰਘ ਨੇ ਅਕਾਲ ਤਖਤ ਸਾਹਿਬ ਤੇ ਖੜ੍ਹਕੇ ਸਮੁੱਚੇ ਸਿੱਖ ਜਗਤ ਨੂਂ ਸੰਬੋਧਨ ਕਰਦਿਆਂ ਕਿਹਾ
ਕਿ ਪੰਜਾਬ ਦੇ ਮੁੱਖਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਪ੍ਰਕਾਸ਼ ਸਿੰਘ ਬਾਦਲ ਅਤੇ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇਹ ਆਦੇਸ਼ ਦਿਤਾ ਜਾਂਦਾ ਹੈ ਕਿ ਉਹ ਭਾਈ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਤੁਰੰਤ ਪਹਿਲਕਦਮੀ ਕਰਦਿਆਂ ਭਾਰਤ ਸਰਕਾਰ ਅਤੇ
ਭਾਰਤ ਦੇ ਰਾਸ਼ਟਰਪਤੀ ਕੋਲ ਇਹ ਮੁੱਦਾ ਉਠਾਉਣ। ਅਕਾਲ ਤਖਤ ਸਾਹਿਬ ਤੋਂ ਜਾਰੀ ਆਦੇਸ਼ ਵਿਚ ਇਹ ਵੀ
ਕਿਹਾ ਗਿਆ ਹੈ ਕਿ ਸਮੁੱਚਾ ਸਿੱਖ ਜਗਤ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਸੰਸਾਰ ਭਰ
ਵਿਚੋਂ ਫਾਂਸੀ ਦੀ ਸਜ਼ਾ ਖਤਮ ਕਰਵਾਉਣ ਲਈ ਵੀ ਯਤਨਸ਼ੀਲ ਹੋਵੇ। ਇਸ ਤੋਂ ਇਲਾਵਾ ਅਕਾਲ ਤਖਤ ਸਾਹਿਬ
ਤੋਂ ਜਾਰੀ ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ 28 ਮਾਰਚ ਨੂੰ ਸਾਰੇ ਸਿੱਖ ਆਪਣੇ ਘਰਾਂ ਅਤੇ
ਕਾਰੋਬਾਰੀ ਅਦਾਰਿਆਂ ਤੇ ਖਾਲਸਾਈ ਝੰਡੇ ਲਹਿਰਾਉਣ ਅਤੇ ਖਾਲਸਾਈ ਦਸਤਾਰਾਂ (ਬੀਬੀਆਂ ਖਾਲਸਾਈ
ਚੁੰਨੀਆਂ) ਸਜਾਉਣ। ਅਕਾਲ ਤਖਤ ਸਾਹਿਬ ਵੱਲੋਂ ਜਾਰੀ ਆਦੇਸ਼ ਵਿਚ ਵੱਖ-ਵੱਖ ਜਥੇਬੰਦੀਆਂ ਦੇ
ਸੁਝਾਵਾਂ ਵਿਚ ਇਕ ਆਵਾਜ਼ ਨਾਲ ਕੀਤੀ ਜਾ ਰਹੀ ਇਸ ਮੰਗ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਪੰਜਾਬ
ਵਿਧਾਨਸਭਾ ਵਿਚ ਮਤਾ ਪਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੋਕਣ ਲਈ ਪੰਜਾਬ ਦੇ
ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਆਦੇਸ਼ ਦਿਤਾ ਜਾਵੇ। ਜਥੇਦਾਰਾਂ ਦੇ ਆਦੇਸ਼ ਮਗਰੋਂ
ਅਕਾਲ ਤਖਤ ਦੇ ਸਨਮੁਖ ਮੌਜੂਦ ਸਿੱਖ ਸੰਗਤਾਂ ਵਿਚ ਰੋਸ ਵੀ ਦੇਖਣ ਨੂੰ ਮਿਲਿਆ ਤੇ ਇਸ ਮਗਰੋਂ ਭਾਈ
ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਬਣੀ ਵੱਖ-ਵੱਖ ਪੰਥਕ ਜਥੇਬੰਦੀਆਂ ਦੀ
ਸਾਂਝੀ ਤਾਲਮੇਲ ਕਮੇਟੀ ਵੱਲੋਂ ਸਿੱਖ ਸੰਗਤਾਂ ਨੂੰ ਵੱਖਰਾ ਪ੍ਰੋਗਰਾਮ ਪੜ੍ਹਕੇ ਸੁਣਾਇਆ ਗਿਆ।
ਸਿੱਖ ਜਥੇਬੰਦੀਆਂ
ਦੀ ਕਮੇਟੀ ਵੱਲੋਂ ਵੱਖਰਾ ਪ੍ਰੋਗਰਾਮ
ਭਾਈ ਬਲਵੰਤ ਸਿੰਘ
ਰਾਜੋਆਣਾ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਲਈ ਬਣੀ ਵੱਖ-ਵੱਖ ਪੰਥਕ ਜਥੇਬੰਦੀਆਂ ਦੀ ਸਾਂਝੀ
ਤਾਲਮੇਲ ਕਮੇਟੀ ਵੱਲੋਂ ਅਕਾਲ ਤਖਤ ਦੇ ਜਥੇਦਾਰ ਦੇ ਆਦੇਸ਼ ਮਗਰੋਂ ਆਪਣੇ ਵੱਲੋਂ ਇਹ ਪ੍ਰੋਗਰਾਮ
ਦਿਤਾ ਗਿਆ ਕਿ 28 ਮਾਰਚ ਨੂੰ ‘ਪੰਜਾਬ ਬੰਦ’ ਕੀਤਾ ਜਾਵੇਗਾ ਅਤੇ 29 ਮਾਰਚ ਨੂੰ ਤਿੰਨ ਖਾਲਸਾ ਮਾਰਚ ਤਿੰਨਾਂ ਤਖਤਾਂ
ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ, ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ
ਤੋਂ ਚੱਲ ਕੇ ਪਟਿਆਲਾ ਸ਼ਹਿਰ ਪਹੁੰਚਣਗੇ ਅਤੇ 30 ਅਤੇ 31 ਮਾਰਚ ਨੂੰ ਪਟਿਆਲਾ ਸੈਂਟਰਲ ਜੇਲ੍ਹ ਨੇੜੇ
(ਜਿਥੇ ਭਾਈ ਬਲਵੰਤ ਸਿੰਘ ਰਾਜੋਆਣਾ ਨਜ਼ਰਬੰਦ ਹੈ) ਸ਼ਾਂਤਮਈ ਰੋਸ ਧਰਨਾ ਦਿਤਾ ਜਾਵੇਗਾ।
ਸੰਪਾਦਕੀ ਟਿੱਪਣੀ:
ਅਕਾਲ ਤਖਤ ਤੋਂ ਜਾਰੀ ਆਦੇਸ਼ ਅਤੇ ਪੰਥਕ ਜਥੇਬੰਦੀਆਂ ਦੇ ਐਲਾਨੇ ਪ੍ਰੋਗਰਾਮ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਿੱਖ ਕੌਮ ਨੂੰ ਜ਼ਬਰਦਸਤ ਹਲੂਣਾ ਦਿਤਾ ਹੈ ਤੇ ਤਖਤਾਂ ਦੇ ਅਜੋਕੇ ਜਥੇਦਾਰ ਪਹਿਲੀ ਵਾਰ ਮੁੱਖਮੰਤਰੀ ਬਾਦਲ ਨੂੰ ਕੋਈ ਆਦੇਸ਼ ਜਾਰੀ ਕਰਨ ਦੀ ਦਲੇਰੀ ਵਿਖਾ ਸਕੇ ਹਨ। ਪਰ ਇਸ ਮੌਕੇ ਪੰਥਕ ਜਥੇਬੰਦੀਆਂ ਵੱਲੋਂ ਇਕ ਆਵਾਜ਼ ਨਾਲ ਕੀਤੀ ਜਾ ਰਹੀ ਪੰਜਾਬ ਵਿਧਾਨਸਭਾ ਵਿਚ ਮਤਾ ਪਾਸ ਕਰਨ ਦੀ ਮੰਗ ਦਾ ਅਕਾਲ ਤਖਤ ਤੋਂ ਜ਼ਿਕਰ ਨਾ ਹੋਣ ਕਰਕੇ ਸਿੱਖਾਂ ਦੇ ਇਕ ਵਰਗ ਵਿਚ ਬੇਚੈਨੀ ਵੀ ਵੇਖਣ ਨੂੰ ਮਿਲੀ, ਜਿਸ ਕਰਕੇ ਪੰਥਕ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਨੂੰ ਆਪਣੇ ਵੱਖਰੇ ਪ੍ਰੋਗਰਾਮ ਦਾ ਐਲਾਨ ਕਰਨਾ ਪਿਆ। ਹੁਣ ਜੇਕਰ ਅਕਾਲ ਤਖਤ ਦੇ ਆਦੇਸ਼ ਤੇ ਅਮਲ ਕਰਦਿਆਂ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਕੋਈ ਪਹਿਲਕਦਮੀ ਕਰਦੀ ਵੀ ਹੈ ਤਾਂ ਬਿਨਾਂ ਕਿਸੇ ਠੋਸ ਅਧਾਰ ਦੇ (ਪੰਜਾਬ ਵਿਧਾਨਸਭਾ ਵਿਚ ਮਤਾ ਪਾਸ ਕਰਨ ਤੋਂ ਬਿਨਾਂ) ਕੇਂਦਰ ਸਰਕਾਰ ਉਪਰ ਇਸਦਾ ਕਿੰਨਾ ਕੁ ਅਸਰ ਪਵੇਗਾ? ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਇਹ ਕੋਈ ਆਮ ਮਾਮਲਾ ਨਹੀਂ ਹੈ ਸਗੋਂ ਕਾਂਗਰਸ ਵੱਲੋਂ ਥਾਪੇ ਇਕ ਮੁੱਖਮੰਤਰੀ ਦੇ ‘ਕਤਲ’ ਦਾ ਹੈ! ਇਸ ਦੇ ਨਾਲ-ਨਾਲ ਸਿੱਖ ਜਥੇਬੰਦੀਆਂ ਦੇ 28 ਮਾਰਚ ਦੇ ‘ਪੰਜਾਬ ਬੰਦ’ ਦੇ ਪ੍ਰੋਗਰਾਮ, 29 ਮਾਰਚ ਦੇ ਖਾਲਸਾ ਮਾਰਚਾਂ ਦੇ ਪ੍ਰੋਗਰਾਮ ਅਤੇ 30-31 ਮਾਰਚ ਦੇ ਪਟਿਆਲਾ ਜੇਲ੍ਹ ਨੇੜੇ ਧਰਨਾ ਮਾਰਨ ਦੇ ਪ੍ਰੋਗਰਾਮ ਨੂੰ ਆਮ ਸਿੱਖਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ ਤੇ ਇਸ ਨਾਲ ਭਾਰਤ ਸਰਕਾਰ ਉਪਰ ਕਿੰਨਾ ਕੁ ਅਸਰ ਪੈਂਦਾ ਹੈ, ਇਹ ਵੀ ਆਉਣ ਵਾਲੇ ਸਮੇਂ ਦੀ ਬੁੱਕਲ ਵਿਚ ਹੀ ਹੈ? ਸਾਡੀ ਤਾਂ ਇਹੀ ਅਰਦਾਸ ਹੈ ਕਿ ਵਾਹਿਗੁਰੂ ਕਿਰਪਾ ਕਰੇ ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਬਲਵੰਤ ਸਿੰਘ ਰਾਜੋਆਣਾ ਸਦਾ ਹੀ ਚੜ੍ਹਦੀਆਂ ਕਲਾਂ ਵਿਚ ਰਹੇ ਤੇ ਜੇਲ੍ਹ ਵਿਚੋਂ ਰਿਹਾਅ ਹੋ ਕੇ ਸਿੱਖ ਕੌਮ ਦੀ ਲੰਮੀ ਸੇਵਾ ਕਰ ਸਕੇ!