ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Monday, November 12, 2012

ਦਿਵਾਲੀ ਅੰਮ੍ਰਿਤਸਰ ਦੀ, ਰਾਮ ਦਾਸ ਗੁਰੂ ਦੇ ਦਰ ਦੀ।


ਦਿਵਾਲੀ ਅੰਮ੍ਰਿਤਸਰ ਦੀ,
ਰਾਮ ਦਾਸ ਗੁਰੂ ਦੇ ਦਰ ਦੀ।
ਮੋਹੰਦੀ ਹੈ ਸਭ ਮਨਾਂ ਨੂੰ,
ਛੋਹੰਦੀ ਹੈ ਸਭ ਦਿਲਾਂ ਨੂੰ।
ਆਉਂਦੀਆਂ ਨੇ ਸੰਗਤਾਂ,
ਲੱਗਦੀਆਂ ਨੇ ਰੌਣਕਾਂ।
ਇਹ ਪੁਰਬ ਹੈ ਨਿਰਾਲਾ,
ਹੁੰਦੀ ਹੈ ਦੀਪ ਮਾਲਾ,
ਤਿਓਹਾਰ ਰੌਸ਼ਣੀ ਦਾ,
ਸਭ ਦੇ ਲਈ ਖੁਸ਼ੀ ਦਾ,
ਪਰ ਸਿਖ ਕੌਮ ਲਈ,
ਇਸ ਦਾ ਬੜਾ ਮਹੱਤਵ,
ਛੱਡ ਕੇ ਗੁਆਲੀਅਰ,
ਆਏ ਸੀ ਅੰਮ੍ਰਿਤਸਰ,
ਗੁਰੂ ਹਰਿ ਗੋਬਿੰਦ ਸਤਿਗੁਰ,
ਕਈਆਂ ਨੂੰ ਮੁਕਤ ਕਰ,
ਜਦ ਦੇਣ ਲਈ ਦੀਦਾਰੇ,
ਇਸ ਦਿਵਸ 'ਤੇ ਪਧਾਰੇ,
ਉਸ ਯਾਦ ਦੇ ਨਜ਼ਾਰੇ,
ਜਦ ਹੈ ਦੀਵਾਲੀ ਆਉਂਦੀ,
ਸਿੱਖ ਕੌਮ ਹੈ ਮਨਾਉਂਦੀ।
ਸੱਜਦਾ ਹੈ ਹਰੀ ਮੰਦਰ,
ਜਿਉਂ ਫੁੱਲ ਚਾਨਣੀ ਦਾ।
ਅਰਸ਼ੀ ਬਹਾਰ ਨੂਰੀ,
ਲੱਗਦੀ ਸੁਹਾਵਣੀ ਦਾ,
ਹੈ ਚਮਕਦਾ ਸਰੋਵਰ,
ਆਬੇ ਹਯਾਤ ਹੈ,
ਸਿੱਖਾਂ ਦੀ ਸ਼ਾਨ ਹੈ,
ਸਤਿਗੁਰ ਦੀ ਦਾਤ ਹੈ।
ਅਰਸ਼ੀਂ ਸੰਗੀਤ ਵੀ,
ਬਾਣੀ ਦਾ ਕੀਰਤਨ,
ਹਿਰਦੇ ਨੂੰ ਠਾਰਦਾ,
ਦੇਂਦਾ ਸੁਆਰ ਮਨ।
ਚੱਲਦੀ ਹੈ ਆਤਿਸ਼ਬਾਜ਼ੀ,
ਹੁੰਦੀ ਹੈ ਰੂਹ ਵੀ ਰਾਜ਼ੀ।
ਦੀਵਾਲੀ ਦੇ ਸ਼ੁੱਭ ਦਿਨ 'ਤੇ,
ਸਭ ਨੂੰ ਦਿਆਂ ਵਧਾਈ,
ਮੰਗਦਾ ਹਾਂ ਸਭ ਦਾ ਮੈਂ ਭਲਾ,
ਸਿੱਖ ਕੌਮ ਦੀ ਚੜ੍ਹਦੀ ਕਲਾ।
- ਰਵੇਲ ਸਿੰਘ ਇਟਲੀ


Post Comment


ਗੁਰਸ਼ਾਮ ਸਿੰਘ ਚੀਮਾਂ