ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, November 23, 2012

ਸ਼ਹੀਦ ਭਾਈ ਮਤੀ ਦਾਸ ਜੀ


"ਆਰਾਪਿਆਰਲਗਤਹੈਸਹਿਜੇਸਹਿਜੇਜਾਇ

ਜਿੰਦਜਾਨਜਾਇਤੋਂਜਾਏਹੈਮੇਰਾਸਿੱਖੀਸਿਦਕਨਾਜਾਇ" 


ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਦੇ ਸਾਹਮਣੇ ਚੌਂਕ ਵਿੱਚ ਵੱਡਾ ਫੁਹਾਰਾ ਹੈ। ਇਸ ਨੂੰ ਭਾਈ ਮਤੀ ਦਾਸ ਚੌਂਕ ਕਹਿੰਦੇ ਹਨ। ਇਥੇ ਭਾਈ ਮਤੀ ਦਾਸ ਜੀ ਨੇ ਆਪਣਾ ਖੂਨ ਡੋਲ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ। ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ। 

ਭਾਈ ਪਰਾਗਾ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ। ਆਪ ਜੀ ਆਪਣੇ ਜੀਵਨ ਕਾਲ ਦੇ ਮੁੱਢ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ ! ਆਪ ਜੀ ਦਰਗਾਹ ਮੱਲ ਦੇ ਕੋਲ ਦੀਵਾਨ ਸਨ ਅਤੇ ਭਰਾ "ਭਾਈ ਸਤੀ ਦਾਸ ਜੀ" ਵੀ ਨਾਲ ਹੀ ਕਿਰਤ ਕਰਦੇ ਸਨ

ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਬਹੁਤ ਸਮਾਂ ਗੁਰੂ ਜੀ ਦੇ ਨੇੜੇ ਰਹੇ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ। 

ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਦਿੱਲੀ ਗਏ ਤਾਂ ਆਪ ਜੀ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਦਿਆਲਾ ਹੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ, ਭਾਈ ਜੈਤਾ ਜੀ ਤੇ ਭਾਈ ਸਤੀ ਦਾਸ ਦੀ ਆਦਿ ਗੁਰਸਿੱਖ ਸਨ।

ਜਦੋਂ ਮੁਗਲ ਹਕੂਮਤ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਜੀ ਕੋਲ ਹੀ ਰਹੇ। ਉਨ੍ਹਾਂ ਫੈਸਲਾ ਕੀਤਾ ਕਿ ਉਹ ਗੁਰੂ ਜੀ ਨੂੰ ਇਕੱਲਿਆਂ ਸ਼ਹੀਦ ਨਹੀਂ ਹੋਣ ਦੇਣਗੇ। ਭਾਈ ਗੁਰਦਿੱਤਾ ਜੀ ਨੂੰ
ਸ਼੍ਰੀ ਅਨੰਦਪੁਰ ਸਾਹਿਬ ਭੇਜਿਆ ਗਿਆ। ਭਾਈ ਜੈਤਾ ਜੀ ਤੇ ਭਾਈ ਉਦੈ ਜੀ ਦੀ ਜਿੰਮੇਵਾਰੀ ਸਤਿਗੁਰਾਂ ਦੀ ਸ਼ਹਾਦਤ ਦੇ ਬਾਅਦ ਸਰੀਰ ਨੂੰ ਸੰਭਾਲਣ ਦੀ ਲਗਾਈ ਗਈ।

ਮੁਗਲ ਹਕੂਮਤ ਨੇ ਫੈਸਲਾ ਕੀਤਾ ਕਿ ਪਹਿਲਾਂ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਵੇ। ਸਾਰੇ ਸ਼ਹਿਰ ਵਿੱਚ ਢੰਡੋਰਾ ਪਿਟਵਾਇਆ ਗਿਆ। ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਪਹਿਲਾਂ ਭਾਈ ਮਤੀ ਦਾਸ ਜੀ ਨੂੰ ਕੋਤਵਾਲੀ ਵਿੱਚੋ ਬਾਹਰ ਲਿਆਂਦਾ ਗਿਆ, ਜਿਥੇ ਜਲਾਦ ਪਹਿਲਾਂ ਹੀ ਆਰਾ ਤੇ ਸ਼ਕੰਜਾ ਲੈ ਕੇ ਖੜ੍ਹੇ ਕੀਤੇ ਗਏ ਸਨ। 

ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਆਖਿਆ 'ਸਿੱਖੀ ਛੱਡ ਕੇ ਮੁਸਲਮਾਨ ਹੋ ਜਾਉ, ਤੁਹਾਨੂੰ ਬਹੁਤ ਸੁਖ ਦਿੱਤੇ ਜਾਣਗੇ। ਪਰੰਤੂ ਭਾਈ ਜੀ ਨੇ ਸਾਰੇ ਦੁਨਿਆਵੀ ਸੁਖ ਤੇ ਲਾਲਚ ਠੁਕਰਾ ਦਿੱਤੇ ਤੇ ਕਿਹਾ ਮੈਂ ਸਿੱਖੀ ਨਹੀਂ ਛੱਡ ਸਕਦਾ, ਭਾਵੇਂ ਮੇਰੀ ਜਾਨ ਵੀ ਚਲੀ ਜਾਵੇ। ਕਾਜ਼ੀ ਨੇ ਫਿਰ ਕਿਹਾ ਕਿ ਗੁਰੂ ਸਾਹਿਬ ਦਾ ਸਾਥ ਛੱਡ ਦਿਉ। ਭਾਈ ਸਾਹਿਬ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਛੱਡ ਕੇ ਮੈਂ ਜਿੰਦਾ ਨਹੀਂ ਰਹਿ ਸਕਦਾ। ਅੰਤ ਵਿੱਚ ਮਰਨਾ ਤਾਂ ਹੈ ਹੀ, ਕਿਉਂ ਨਾ ਸਿੱਖੀ ਨਿਭਾ ਕੇ ਹੀ ਮਰਾਂ। ਗੁਰੂ ਸਾਹਿਬ ਜੀ ਤੋਂ ਪਹਿਲਾਂ ਸ਼ਹਾਦਤ ਮੇਰੀ ਹੋਵੇਗੀ। 

ਕਾਜੀ ਨੇ ਭਾਈ ਸਾਹਿਬ ਨੂੰ ਆਰੇ ਨਾਲ ਦੋਫਾੜ ਕਰਨ ਦਾ ਹੁਕਮ ਸੁਣਾ ਦਿੱਤਾ। ਭਾਈ ਸਾਹਿਬ ਜੀ ਤੋਂ ਅੰਤਮ ਇੱਛਾ ਪੁੱਛੀ ਕਿ ਤੁਸੀਂ ਕੀ ਚਾਹੁੰਦੇ ਹੋ? ਭਾਈ ਮਤੀ ਦਾਸ ਜੀ ਨੇ ਉੱਤਰ ਦਿੱਤਾ ਮੇਰੇ ਸੀਸ ਤੇ ਆਰਾ ਰੱਖਣ ਸਮੇਂ ਮੇਰਾ ਮੂੰਹ ਗੁਰੂ ਸਾਹਿਬ ਜੀ ਵੱਲ ਕਰ ਦੇਣਾ ਤਾਂ ਕਿ ਮੈਂ ਆਪਣੇ ਅੰਤਲੇ ਸਮੇਂ ਆਪਣੇ ਪ੍ਰੀਤਮ ਦੇ ਦਰਸ਼ਨ ਕਰ ਸਕਾਂ। ਬੱਸ ਇਹੀ ਮੇਰੀ ਇੱਛਾ ਹੈ। 

ਇਸ ਤਰ੍ਹਾਂ ਹੀ ਕੀਤਾ ਗਿਆ। ਭਾਈ ਸਾਹਿਬ ਤੇ ਸੀਸ ਤੇ ਆਰਾ ਚੱਲਣਾ ਹੋਇਆ। ਖੂਨ ਦੀਆਂ ਧਾਰਾਂ ਦੂਰ-ਦੂਰ ਤੱਕ ਵਗਣ ਲੱਗੀਆਂ। ਖੂਨ ਦੇ ਪਰਨਾਲੇ ਛੁੱਟ ਪਏ ਪਰ ਵੇਖਣ ਵਾਲੇ ਲੋਕ ਦੰਗ ਰਹਿ ਗਏ ਕਿ ਭਾਈ ਸਾਹਿਬ ਨੂੰ ਜਰਾ ਵੀ ਘਬਰਾਹਟ ਨਹੀਂ ਸੀ। ਜਿਵੇਂ-ਜਿਵੇਂ ਆਰਾ ਚੱਲ ਰਿਹਾ ਸੀ ਚਿਹਰੇ ਤੇ ਜਲਾਲ ਵਧਦਾ ਜਾ ਰਿਹਾ ਸੀ। ਵੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਇਸ ਤਰ੍ਹਾਂ ਦੀ ਸ਼ਹੀਦੀ ਉਹਨਾਂ ਨੇ ਪਹਿਲਾ ਕਦੇ ਨਹੀਂ ਸੀ ਵੇਖੀ। ਆਰੇ ਦੀ ਚੀਰ ਭਾਈ ਸਾਹਿਬ ਦੀ ਸਮਾਧੀ ਨੂੰ ਭੰਗ ਨਾ ਕਰ ਸਕਿਆ। ਭਾਈ ਸਾਹਿਬ ਦਾ ਸਰੀਰ ਦੋਫਾੜ ਹੋ ਗਿਆ । ਪਰਆਪਜੀ ਨੇ ਸੀ ਨਾ ਕੀਤੀ ਅਤੇ ਸ਼ਹੀਦੀ ਸਮੇਂ ਸਿਰਫ ਸਿਮਰਨ ਕਰਦੇ ਰਹੇ। ਦੁਨੀਆਂ ਦੇ ਇਤਿਹਾਸ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਬੇਮਿਸਾਲ ਹੈ। 

ਜਿਨ੍ਹਾਂ ਲੋਕਾਂ ਨੇ ਇਹ ਭਿਆਨਕ ਸਾਕਾ ਵੇਖਿਆ ਜਾਂ ਸੁਣਿਆ ਉਨ੍ਹਾਂ ਅੰਦਰ ਸਿੱਖ ਧਰਮ ਪ੍ਰਤੀ ਦ੍ਰਿੜਤਾ ਤੇ ਪਿਆਰ ਹੋਰ ਵਧਿਆ। ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਹੀ ਇੱਕ ਮਹਾਨ ਧਰਮ ਹੈ, ਜੋ ਅਸਲੀ ਜੀਵਨ ਜਾਚ ਸਿਖਾਉਂਦਾ ਹੈ। ਸਿੱਖੀ ਨਾਲ ਮਨੁੱਖ ਦੀ ਆਤਮਾ ਇਤਨੀ ਬਲਵਾਨ ਹੋ ਜਾਂਦੀ ਹੈ ਕਿ ਮੌਤ ਉਸ ਨੂੰ ਡਰਾ ਨਹੀਂ ਸਕਦੀ। 

ਧੰਨ ਹਨ ਭਾਈ ਮਤੀ ਦਾਸ ਜੀ, ਜਿਨ੍ਹਾਂ ਨੇ ਧਰਮ ਨਹੀਂ ਛੱਡੀਆ, ਗੁਰੂ ਸਾਹਿਬ ਜੀ ਨੂੰ ਨਹੀਂ ਛੱਡੀਆ, ਖੁਸ਼ੀ ਨਾਲ ਸ਼ਹਾਦਤ ਦਾ ਜਾਮ ਪੀ ਲਿਆ।  ਪ੍ਰਣਾਮ ਹੈ ਇਸ ਮਹਾਨ ਸ਼ਹੀਦ ਸਿੰਘ ਨੂੰ ਜਿੰਨਾ ਆਪਣਾ ਜੀਵਨ ਗੁਰੂ ਘਰ ਅਤੇ ਗੁਰੂ ਦੀ ਸਿਖਿਆ ਉੱਤੇ ਚਲਦੇ ਹੋਏ ਵਾਰ ਦਿੱਤਾ....

ਇਸ ਮਹਾਨ ਸਿੱਖ ਸ਼ਹੀਦ ਨੂੰ ਕੋਟਾਨ-ਕੋਟ ਪ੍ਰਣਾਮ !!

 ਹੋਇਆ ਬਿਅੰਤ ਭੁੱਲਾਂ ਦੀ ਖਿਮਾ ਜੀ,

 ਵਾਹਿਗੁਰੂ ਜੀ ਕਾ ਖਾਲਸਾ !!

 ਵਾਹਿਗੁਰੂ ਜੀ ਕੀ ਫਤਿਹ !!

                                                     Bhai Mati Das Ji

Bhai Mati Das came from a Brahman family of village Kariala in the district of Jhelum (Pakistan). He was the eldest son of Bhai Praga. His grandfather, Mahatma Gautam Das, used to be a deeply religious man of noble, saintly character. He was loved and respected by all, Hindus and Muslims alike. Bhai Praga was a strong stalwart. He had the body and the strength of a giant. He embraced the Sikh faith during Guru Har Gobind's time. He lived the life of a true Sikh. His life was a model for others. He was a prominent saint-soldier of Guru Har Gobind's. He took a hero's part in Guru Har Gobind's battle. He had four sons: Bhai Mati Das, Sati Das, Jati Das and Sakhi Das. Bhai Mati Das was a strongly built as his father, Bhai Praga. He was a dear, devout disciple of Guru Tegh Bahadur. He actually practiced what he believed and professed. Guru Tegh Bahadur made him his diwan. He had to look after the income and expenditure of the Guru's darbar.

Along with the Guru, Bhai Mati Das was also arrested, chained and imprisoned. Under Emperor Aurangzeb's orders, Guru Tegh Bahadur was to be beheaded. The qazis decided to torture and kill the Guru's companions before his eyes. They thought, 'The sight of their suffering and fate might shake his resolve. He might be inclined to save himself be agreeing to our proposal. He might embrace Islam.' So they picked out Bhai Mati Das first of all. He was led out in chains to Chandani Chowk under a heavy guard. He was calm. His face beamed with glory. His gait was a mighty hero's swagger. He walked like a superior among inferiors. His whole bearing showed wonderful self-confidence and self-satisfaction. A large crowd had gathered already in Chandani Chowk. Bhai Mati Das was brought there under a heavy guard. A number of qazis accompanied him. They were apparently saying something to him. But he neither listened nor heard. His mind was wholly fixed on God. He was eager to meet him. No eyes were dry. All observers were filled with reverence and admiration for that tall, strong, calm, and holy man of God. They shuddered at the thought of what was about to happen to him.

The spot fixed for his execution was reached. The guard and the qazis halted, with Bhai Mati Das in their midst. The chief Qazi then said to Bhai Mati Das, 'O brave young man, be wise. This is my last appeal to your common-sense. Why throw away your youthful life and all the joys it may bring ? Accept Islam, and be one of the ruling class. You will have wealth and high position. You will enjoy a life of peace, plenty and pleasure. When you die, prophet Mohammad will receive you among the faithful. You will be led into Paradise. You will live there forever among pleasure of all kinds. If you refuse to accept all these good things of this world and the next, you will be killed with torture. So be wise. Make a wise choice.' Bhai Mati Das replied, 'Why waste your time and breath ? I prefer dying to giving up my faith. Be quick.' The Qazi said, 'All right, let it be as you desire. But have you any last wish which you would like to be fulfilled before you are killed ?'

Bhai Mati Das said, 'Yes. Stand me with my face toward my Guru. In that way I shall behold him to the last moments of my life here.' His wish was granted. He was made to stand with his face toward the Guru. He was tightly tied between two erect flat logs of wood. A saw was placed on his head. Each end of it was held by a fierce looking Pathan. The saw began to move to and fro. Blood began to flow down Bhai Mati Das's face and neck. He did not utter any cry of pain. His face showed no sign of suffering. He was calmly repeating Japji. His body was sawn into two. His devout, brave soul reached the bosom of the kind and loving Father of all. Bhai Mati Das has not died. He still lives in the hearts of those who worship goodness, who admire nobility. He lives in the minds of those who lead a spiritual life. He is the inspiration of those who prefer the soul to the body; who, in order to save their soul, to keep in pure and unsullied, would gladly sacrifice the body and all its pleasures. He is the motivation of those who place duty before self. He is the hero of all who work for noble objectives, not for rewards or recognition.




Post Comment


ਗੁਰਸ਼ਾਮ ਸਿੰਘ ਚੀਮਾਂ