ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Thursday, November 29, 2012

ਫੇਸਬੁੱਕ ਵਰਤੋ ਪਰ ਸੰਭਲ ਕੇ!


ਅਕਸਰ ਸਮਾਜ ਵਿਚ ਵਿਚਰਦੇ ਹੋਏ ਸਾਨੂੰ ਕਈ ਤਰ੍ਹਾਂ ਦੇ ਲੋਕ ਮਿਲਦੇ ਹਨ। ਉਨ੍ਹਾਂ ਵਿਚੋਂ ਕੁਝ ਲੋਕ ਆਪਣੇ-ਆਪ ਨੂੰ ਸਮਾਜ ਵਿਚ ਇਹ ਕਹਿ ਕੇ ਪ੍ਰਭਾਵੀ ਦਰਸਾਉਂਦੇ ਹਨ ਕਿ ਅਸੀਂ ਫੇਸਬੁੱਕ ਦੇ ਅਕਾਊਂਟ 'ਚ ਹਾਂ ਅਤੇ ਸਾਡੇ ਕਈ ਦੋਸਤ ਹਨ। ਔਸਤਨ ਇਕ ਫੇਸਬੁੱਕ ਵਰਤਣ ਵਾਲੇ ਦੇ ਲਗਭਗ 100 ਤੋਂ ਜ਼ਿਆਦਾ ਭਾਰਤੀ ਜਾਂ ਵਿਦੇਸ਼ੀ ਮਿੱਤਰ ਹਨ। ਇਹ ਅੰਕੜਾ ਉਨ੍ਹਾਂ ਲੋਕਾਂ ਦਾ ਜ਼ਿਆਦਾ ਹੈ, ਜੋ ਕਿ ਅਜੇ ਜਵਾਨ ਹਨ। ਉਹ ਗੂੰਦ ਵਾਂਗ ਫੇਸਬੁੱਕ 'ਤੇ ਚਿੰਬੜੇ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਦਿਨ ਇਸ ਨਾਲ ਚੜ੍ਹਦਾ ਹੈ ਤੇ ਰਾਤ ਵੀ ਇਸ ਨਾਲ ਹੀ ਪੈਂਦੀ ਹੈ। ਏਨਾ ਹੀ ਨਹੀਂ, ਘਰੇਲੂ ਔਰਤਾਂ ਵੀ ਇਸ ਦੇ ਪ੍ਰਭਾਵ ਤੋਂ ਬਚੀਆਂ ਨਹੀਂ ਹਨ। ਉਹ ਵੀ ਵਾਰ-ਵਾਰ ਇਸ ਦੇ ਵੇਰਵਿਆਂ ਨੂੰ ਚੈੱਕ ਕਰਦੀਆਂ ਰਹਿੰਦੀਆਂ ਹਨ।

ਫੇਸਬੁੱਕ ਸਾਨੂੰ ਸਮਾਜ ਵਿਚ ਹੋ ਰਹੇ ਕਾਰਜਾਂ ਬਾਰੇ ਜਾਣੂ ਕਰਵਾਉਣ ਅਤੇ ਖੁਦ ਨੂੰ ਸਮੇਂ ਦੇ ਨਾਲ ਤੋਰਨ ਵਾਸਤੇ ਸਹਾਈ ਰਹਿੰਦੀ ਹੈ। ਆਪਣੇ ਮਿੱਤਰ ਦੇ ਦੁੱਖ ਜਾਂ ਸੁਖ ਵਿਚ ਜੇਕਰ ਅਸੀਂ ਸ਼ਾਮਿਲ ਨਹੀਂ ਹੋ ਸਕਦੇ ਤਾਂ ਉਸ ਦੇ ਅਕਾਊਂਟ ਵਿਚ ਜਾ ਕੇ ਅਸੀਂ ਆਪਣੀ ਖੁਸ਼ੀ ਜਾਂ ਦੁੱਖ ਦਾ ਪ੍ਰਗਟਾਵਾ ਇਕ ਸੁਨੇਹੇ ਰਾਹੀਂ ਕਰ ਸਕਦੇ ਹਾਂ।

ਪਰ ਕੀ ਹਮੇਸ਼ਾ ਇੰਜ ਹੀ ਹੁੰਦਾ ਹੈ, ਵਿਚਾਰਿਆ ਜਾਵੇ ਤਾਂ ਹਮੇਸ਼ਾ ਨਹੀਂ। ਫੇਸਬੁੱਕ 'ਤੇ ਬਹੁਤ ਸਾਰੇ ਮਿੱਤਰ ਹੋਣ ਦੇ ਬਾਵਜੂਦ ਇਸ ਦੀ ਵਰਤੋਂ ਸਾਨੂੰ ਇਕੱਲਾ ਬਣਾਉਂਦੀ ਹੈ, ਸਾਨੂੰ ਆਪਣੇ ਆਲੇ-ਦੁਆਲੇ ਤੋਂ ਕੱਟਦੀ ਹੈ। ਭਾਵੇਂ ਅਸੀਂ ਆਪਣਾ ਕੀਮਤੀ ਸਮਾਂ ਹਰ ਵੇਲੇ ਚੈਟਿੰਗ ਕਰਕੇ ਬਿਤਾਉਂਦੇ ਹਾਂ ਪਰ ਕੀ ਅਸੀਂ ਆਪਣੇ ਦੋਸਤਾਂ ਕੋਲ ਜਾ ਕੇ
ਕਦੀ ਉਨ੍ਹਾਂ ਦੇ ਰੂਬਰੂ ਮਿਲਣ ਦਾ ਸਮਾਂ ਕੱਢਦੇ ਹਾਂ? ਨਹੀਂ, ਕਿਉਂ ਕਿ ਸਾਡਾ ਆਪਣੇ ਸਮਾਜ ਦੇ ਉਸਾਰੂ ਕਾਰਜਾਂ ਪ੍ਰਤੀ ਝੁਕਾਅ ਘਟ ਰਿਹਾ ਹੈ। ਹੋਰ ਤਾਂ ਹੋਰ, ਸਾਨੂੰ ਘਰ ਦੇ ਮੈਂਬਰਾਂ ਨਾਲ ਵੀ ਚੰਗੀ ਤਰ੍ਹਾਂ ਗੱਲ ਕੀਤਿਆਂ ਹਫਤਿਆਂ ਦਾ ਸਮਾਂ ਲੰਘ ਜਾਂਦਾ ਹੈ। ਵੇਖਿਆ ਗਿਆ ਹੈ ਕਿ ਕੁਝ ਲੋਕਾਂ ਦੇ ਵੇਰਵੇ ਭਾਵੇਂ ਕਿੰਨੇ ਵੀ ਅੱਪਡੇਟ ਹੋਣ ਪਰ ਉਹ ਸਮਾਜ ਵਿਚ ਵਿਚਰਨ ਤੋਂ ਝਿਜਕਦੇ ਹਨ, ਕਿਉਂਕਿ ਉਨ੍ਹਾਂ ਨੂੰ ਇਕੱਲਿਆਂ ਰਹਿਣ ਦੀ ਆਦਤ ਪੈ ਚੁੱਕੀ ਹੈ।

ਜੇ ਤੁਹਾਨੂੰ ਵੀ ਆਪਣਾ ਫੇਸਬੁੱਕ ਅਕਾਊਂਟ ਦਿਨ ਵਿਚ 2-3 ਵਾਰ ਤੋਂ ਵੱਧ ਚੈੱਕ ਕਰਨ ਦੀ ਆਦਤ ਹੈ ਤਾਂ ਸਾਵਧਾਨ, ਤੁਸੀਂ ਇਸ ਦੇ ਨਸ਼ੇ ਦੀ ਗ੍ਰਿਫਤ ਵਿਚ ਹੋ। ਚੰਗੀ ਗੱਲ ਇਹੀ ਹੈ ਕਿ ਆਪਣੇ ਸੱਚੇ ਦੋਸਤਾਂ, ਰਿਸ਼ਤੇਦਾਰਾਂ, ਮਾਤਾ-ਪਿਤਾ, ਭਾਈ-ਭੈਣ ਨਾਲ ਰੂਬਰੂ ਗੱਲ ਕਰੋ। ਤੁਸੀਂ ਆਪਣੇ-ਆਪ ਨੂੰ ਚੰਗਾ ਅਤੇ ਤਰੋ-ਤਾਜ਼ਾ ਮਹਿਸੂਸ ਕਰੋਗੇ।

ਸਰਿਤਾ ਗਰੋਵਰ
-127, ਫਰੈਂਡਜ਼ ਕਾਲੋਨੀ, ਮੋਗਾ।



Post Comment


ਗੁਰਸ਼ਾਮ ਸਿੰਘ ਚੀਮਾਂ