ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, November 20, 2012

ਪੁਰਾਤਨ ਸਿੱਖ ਇਤਿਹਾਸਿਕ ਤਸਵੀਰਾਂ....

ਪੁਰਾਤਨ ਸਿੱਖ ਇਤਿਹਾਸਿਕ ਫ਼ੋਟੋਆਂ ਪੋਸਟ ਕਰਤਾਂ ਵੱਲੋਂ ਗਰੁੱਪ ਸਾਨੂੰ ਮਾਣ ਪੰਜਾਬੀ ਹੋਣ ਦਾ

ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਜੀ ਵੱਲੋ ਬਖਸ਼ੇ ਨਾਗਣੀ ਬਰਸ਼ੇ ਨਾਲ ਮਸਤ ਹਾਥੀ ਨੂੰ ਵਾਪਿਸ ਭਜਾ ਦਿੱਤਾ ...ਪਹਾੜੀ ਰਾਜਿਆ ਦੁਆਰਾ ਲੋਹਗੜ ਕਿਲੇ ਤੇ ਕੀਤੇ ਹਮਲੇ ਦੌਰਾਨ ਹਾਥੀ ਨਾਲ ਇਸੀ ਨਾਗਣੀ ਨਾਲ ਮੁਕਾਬਲਾ ਕੀਤਾ ਸੀ ...।
24 ਜਨਵਰੀ 1906 ਨੂੰ ਹਰਮੰਦਿਰ ਸਾਹਿਬ ਦੀ ਪਰਿਕਰਮਾ ਵਿੱਚ ਅਮਰੀਕਾ ਤੋਂ ਹਰਮੰਦਿਰ ਸਾਹਿਬ ਆਏ ਅੰਗ੍ਰੇਜ਼ ਵੱਲੋਂ ਲਈ ਗਈ ਤਸਵੀਰ । ਜਿਸ ਵਿੱਚ ਨਿਹੰਗ ਸਿੰਘ ਆਪਣੇ ਰਵਾਇਤੀ ਦਸਤਾਰ ਬੁੰਗੇ ਨਾਲ ਸੱਜੇ ਦਿਖਾਈ ਦੇ ਰਹੇ ਹਨ। 
ਹਰਮੰਦਿਰ ਸਾਹਿਬ ਜੀ ਦੀ ਪਰਿਕਰਮਾ ਵਿਚ 1904 ਵਿੱਚ ਧਾਰਮਿਕ ਜਮਾਤਾਂ ਲਗਾ ਰਹੇ ਬੱਚੇ । ਪਿਛੇ ਦਰਸ਼ਨੀ ਡਿਓਡੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਸਾਹਮਣੇ ਮੀਰੀ ਅਤੇ ਪੀਰੀ ਦੇ ਨਿਸ਼ਾਨ ਸਾਹਿਬ ਦਿਖ ਰਹੇ ਹਨ, ਜਿਨਾ ਚੋਂ ਇੱਕ ਦਾ ਰੰਗ ਗੂੜਾ ਤੇ ਇੱਕ ਦਾ ਰੰਗ ਫਿੱਕਾ ਨਜ਼ਰ ਆ ਰਿਹਾ ਹੈ ... ਮੀਰੀ ਅਤੇ ਪੀਰੀ ਦਾ ਨੀਲਾ ਤੇ ਕੇਸਰੀ ਰੰਗ  ਜੋ ਹੁਣ ਨਹੀ ਹੈ ...।                                                   

ਮੁਗ੍ਹਲ ਰਾਜ 1688 ਦਾ ਸਿੱਕਾ.. ਬਾਬਾ ਬੰਦਾ ਸਿੰਘ ਬਹਾਦੁਰ ਨੇ ਸਿਖ ਰਾਜ ਕਾਇਮ ਕਰ ਲਿਆ ਤਾ ਅਜੇ ਸਿੱਖ ਰਾਜ ਦੇ ਸਿੱਕੇ ਜਲਦ ਨਹੀ ਬਣੇ , ਮੁਗਲ ਰਾਜ ਦੇ ਸਿੱਕਿਆ ਤੇ ਹੀ ਖਾਲਸਾ ਚਿੰਨ ਦੀ ਮੋਹਰ ਲਗਾ ਕੇ ਚਲਾਇਆ ਜਾਂਣ ਲੱਗਾ ...।
ਹਰਮੰਦਿਰ ਸਾਹਿਬ ਜੀ ਦੀ ਉੱਪਰਲੀ ਮੰਜਿਲ ਤੇ ਦੀਵਾਰ ਤੇ ਬਣੀ 1880 ਦੀ ਚਿੱਤਰਕਾਰੀ , ਜਿਸ ਨੂੰ ਲੁਪਤ ਹੋਣ ਤੋਂ ਬਚਾਉਣ ਵਾਸਤੇ ਇਸ ਉੱਪਰ ਹੁਣ ਸ਼ੀਸ਼ੇ ਲਗਾਏ ਗਏ ਹਨ ..

ਨਕਸ਼ਾ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ .
ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਵਿੱਚ ਪੇਪਰ ਉਤੇ ਹਰਮੰਦਿਰ ਸਾਹਿਬ ਜੀ ਦੀ ਚਿੱਤਰ ਕਾਰੀ। ਰਾਜਾ ਰਾਮ ਤੋਤਾ ਦੁਆਰਾ ਗੁਲ੍ਹਸਤ -ਏ -ਪੰਜਾਬ 1849।
28 ਜੂਨ 1984 ਨੂੰ ਭਾਰਤੀ ਫੌਜ ਵੱਲੋ ਹਰਮੰਦਿਰ ਸਾਹਿਬ ਜੀ ਦਰਸ਼ਨਾ ਵਾਸਤੇ ਸੰਗਤਾਂ ਲਈ ਦੁਬਾਰਾ ਖੋਲਿਆ ਗਿਆ, ਸੰਗਤਾਂ ਦਾ ਵਿਸ਼ਾਲ ਇੱਕਠ।
ਗਿਆਨੀ ਕਿਰਪਾਲ ਸਿੰਘ ਹੈਡ ਗ੍ਰੰਥੀ ਚੁਰਾਸੀ ਦੇ ਹਮਲੇ ਤੋਂ ਬਾਅਦ ਸਿਖ ਕੌਮ ਨੂੰ ਏਕਤਾ ਬਣਾਈ ਰਖਣ ਦੀ ਅਪੀਲ ਕਰਦੇ ਹੋਏ ।
ਗੁਰਦੁਆਰਾ ...ਬਾਬਾ ਅਟੱਲ ਸਾਹਿਬ
1984 ਦੇ ਵੇਲੇ ਫੌਜ ਵੱਲੋ ਦਿੱਲੀ ਵਿੱਚ ਜੀ ਟੀ ਰੋਡ ਤੇ ..
1984 ਵੇਲੇ ...
1905 ਵਿੱਚ ਮਿੱਲਾਂ ਵਿੱਚ ਕੰਮ ਕਰਦੇ ਸਿੱਖ ਕਨੇਡਾ ਵਿੱਚ।
1903-1904 ਵਿੱਚ ਅਮਰੀਕਾ ਗਏ ਪੰਜਾਬੀ ਸਿੱਖ।
1911 ਇੰਗਲੈਂਡ ਸਿੱਖ ਬੱਚੇ।
1918 ਵਿੱਚ ਰਾਵਲਪਿੰਡੀ ਪੰਜਾਬ ਵਿਚ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਯਾਦ ਤਾਜ਼ਾ ਕਰਦਿਆ ਸਿੱਖ ਸੋਸਾਇਟੀ ਰਾਵਲਪਿੰਡੀ ਵੱਲੋ ਜਾਰੀ ਇਸ਼ਤਿਹਾਰ ...।
1940-1941 ਵਿੱਚ ਅਮਰੀਕਾ ਗਏ ਪੰਜਾਬੀ ਸਿੱਖ ...।
1984 ਵਿੱਚ ਹਰਮੰਦਿਰ ਸਾਹਿਬ ਤੇ ਹੋਏ ਹਮਲੇ ਦੌਰਾਨ ਰਾਮਗੜ੍ਹੀਆ ਬੁੰਗੇ ਦੇ ਦੋਵੇਂ ਬੁਰਜ , ਜੋ ਗੋਲੀਆਂ ਨਾਲ ਛਲਣੀ ਹੋਏ ਹੋਏ ਦਿਖਾਈ ਦੇ ਰਹੇ ਹਨ ..।
1984 ਦੇ ਅਕਾਲ ਤਖਤ ਸਾਹਿਬ ਤੇ ਹਮਲੇ ਤੋਂ ਪਹਿਲਾ ਦੀ ਫੋਟੋ , ਜਿਸ ਵਿਚ ਪੁਰਾਣੀ ਦਿੱਖ ਵਾਲਾ ਅਕਾਲ ਤਖਤ ਸਾਹਿਬ ਅਤੇ ਦਰਸ਼ਨੀ ਡਿਉੜੀ ਦੇਖ ਸਕਦੇ ਹੋ । ਇਹ ਫੋਟੋ 1980 ਦੇ ਵੇਲੇ ਦੀ ਹੈ ...।
1947 ਤੋਂ ਪਹਿਲਾ ਨਾਭਾ ਰਿਆਸਤ ਦੀ ਸਿੱਖ ਫੌਜ ਦਾ ਬੈਜ ਜਿਸ ਉੱਤੇ ਨਾਭਾ ਅਕਾਲ ਇਨਫੈਂਟਰੀ ਲਿਖਿਆ ਹੋਇਆ ਹੈ।
ਇੱਕ ਦੁਰਲਭ ਫੋਟੋ , ਅਕਾਲ ਸਾਹਿਬ ਜੀ ਦੇ ਦੋ ਨਿਸ਼ਾਨ ਸਾਹਿਬ ਜਿੰਨਾ ਦਾ (ਰੰਗ ਮੀਰੀ ਅਤੇ ਪੀਰੀ ਦਾ ਰੰਗ) ਇੱਕ ਦੂਜੇ ਤੋਂ ਵੱਖਰਾ ਹੈ । ਅਤੇ ਓਹਨਾ ਉੱਤੇ ਨਿਸ਼ਾਨ ਵੀ ਵੱਖ ਵੱਖ ਹਨ ।
ਅਠਾਰਾਂ ਸੌ ਸੱਤਰ ਦਾ ਹਰਮੰਦਿਰ ਸਾਹਿਬ ਜੀ ਦਾ ਚਿੱਤਰ ..
 
**************
19 ਵੀੰ ਸਦੀ ਦਾ ਹਰਮੰਦਿਰ ਸਾਹਿਬ ਜੀ ਦਾ ਕਾਗਜ਼ ਤੇ ਹਥਾਂ ਨਾਲ ਬਣਾਇਆ ਹੋਇਆ ਚਿੱਤਰ। ਇਹ ਚਿੱਤਰ ਵਿਕਟੋਰੀਆ ਐਂਡ ਐਲਬਰਟ ਲੰਡਨ ਦੇ ਅਜਾਇਬ ਘਰ ਵਿੱਚ ਲੱਗਿਆ ਹੋਇਆ ਹੈ। ਅਕਾਲ ਤਖਤ ਸਾਹਿਬ ਤੇ ਮੀਰੀ -ਪੀਰੀ ਦੇ ਨਿਸ਼ਾਨ ਸਾਹਿਬ ਤੇ ਚਿੰਨ ਦੇਖ ਸਕਦੇ ਹੋ ਜੋ ਅੱਜ ਨਾਲੋਂ ਭਿੰਨ ਹਨ ..।
 
**************
ਹਰਮੰਦਿਰ ਸਾਹਿਬ ਉੱਤੇ ਹਮਲੇ ਵੇਲੇ ਫੌਜ ਦੇ ਟੈੰਕ ..
ਹਰਮੰਦਿਰ ਸਾਹਿਬ ਜੀ ਦਾ ਇੱਕ ਪੁਰਾਣਾ ਚਿੱਤਰ ... ਨਿਸ਼ਾਨ ਸਾਹਿਬ ਮੀਰੀ ਪੀਰੀ ...
ਹਰਮੰਦਿਰ ਸਾਹਿਬ ਜੀ ਦੀ 1858 ਵਿੱਚ ਅਹ੍ਗ੍ਰੇਜ਼ ਫੋਟੋਗ੍ਰਾਫਰ ਫਿਲਿਸ ਬਏਟੋ ਵਲੋਂ ਖਿੱਚੀ ਗਈ ਫੋਟੋ..
ਕਿਰਪਾਨ ...

ਕਟਾਰ...
ਕੁਹਾੜੀ...
ਖੰਡਾ...
ਕੈਲੀਫੋਰਨੀਆ ਵਿੱਚ ਪੁਰਾਤਨ ਗੁਰਦੁਆਰਾ
ਇਹ ਕਿਲਾ ਮੂਲ ਰੂਪ ਵਿਚ ਅਕਬਰ ਦੁਆਰਾ ਸੋਲਵੀ ਸਦੀ ਵਿਚ ਦਰਿਆ ਸਿੰਧ ਦੇ ਕੰਢੇ ਵਪਾਰਕ ਅਤੇ ਸੈਨਾ ਪੇਸ਼ਾਵਰ ਤੇ ਹੋਰ ਅੱਗੇ ਦੇ ਮੁਲਕਾਂ ਤੇ ਚੜਾਈ ਕਰਨ ਵਾਸਤੇ ਬਣਵਾਇਆ ਗਿਆ ਸੀ। ਓਸ ਤੋਂ ਬਾਅਦ ਅਫਗਾਨੀਆ ਦਾ ਏਸ ਉੱਤੇ ਕਬਜਾ ਹੋ ਗਿਆ, ਫੇਰ ਹਰੀ ਸਿੰਘ ਨਲੂਆ ਨੇ ਇਸ ਕਿਲੇ ਤੇ ਕਬਜਾ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਸਪੁਰਦ ਕੀਤਾ ।
ਅਕਾਲੀ ਗੁਰਦੁਆਰਾ ਦਾ ਇੱਕ ਚਿੱਤਰ ...ਅੰਗ੍ਰੇਜ਼ਾ ਦੁਆਰਾ ਬਣਾਇਆ ਗਿਆ ..
ਖਾਲਸਾ ਦੀਵਾਨ ਕਨੇਡਾ 1918
ਖਾਲਸੇ ਦੇ ਸ਼ਸਤਰ ...
ਗੁਰਦੁਆਰਾ ਅਟੱਲ ਸਾਹਿਬ ਵਿਖੇ ਉਂਨੀਵੀ ਸਦੀ ਦੀ ਇੱਕ ਤਾਂਬੇ ਦੀ ਸੋਨੇ ਦਾ ਪਾਣੀ ਚੜੀ ਪੇਂਟਿੰਗ ..
ਗੁਰਦੁਆਰਾ ਤਰਨਤਾਰਨ ਸਾਹਿਬ 1956 ਮੁੱਖ ਦਰਵਾਜ਼ਾ, ਨਿਸ਼ਾਨ ਸਾਹਿਬ ਤੇ ਕਟਾਰ ਤੇ ਕਿਰਪਾਨ ਦਾ ਚਿੰਨ..।
ਗੁਰਦੁਆਰਾ ਬਾਬਾ ਅਟੱਲ ਸਾਹਿਬ ਦੀ ਦੀਵਾਰ ਤੇ ਉਨੀਵੀ ਸਦੀ ਵਿੱਚ ਬਣਿਆ ਸਾਹਿਬਜ਼ਾਦਿਆ ਦਾ ਦਾ ਇੱਕ ਚਿੱਤਰ ।
ਗੁਰੂਦੁਆਰਾ ਬਾਬਾ ਅਟੱਲ ਸਾਹਿਬ ਵਿਖੇ ਇੱਕ ਪੁਰਾਤਨ ਚਿਤਰਕਾਰੀ ..
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਛਕਾਰ ਚੜੇ ਪੰਜਾਂ ਭੁਝੰਗੀਆਂ ਨਾਲ ਪੁਰਾਤਨ ਪੇਂਟਿੰਗ । ਨਿਸ਼ਾਨ ਸਾਹਿਬ ਤੇ ਕਿਰਪਾਨ ਅਤੇ ਕਟਾਰ ਦਾ ਚਿੰਨ ।
ਗੁਰੂ ਗੋਬਿੰਦ ਸਿੰਘ ਜੀ ਅਤੇ ਓਹਨਾ ਦੇ ਨਾਲ ਭੁਝੰਗੀ ਸਿੰਘਾਂ ਦਾ ਪੁਰਾਣਾ ਚਿੱਤਰ ।
ਗੁਰੂ ਗੋਬਿੰਦ ਸਿੰਘ 1966 ਵਿੱਚ ਦੇ 300 ਵੇ ਜਨਮਦਿਨ ਤੇ ਭਾਰਤ ਸਰਕਾਰ ਵੱਲੋ ਤਖਤ ਸ਼੍ਰੀ ਪਟਨਾ ਸਾਹਿਬ ਜੀ ਦੀ ਫੋਟੋ ਵਾਲੀ 17 ਜਨਵਰੀ 1967 ਨੂੰ ਜਾਰੀ ਪੰਦਰਾਂ ਪੈਸੇ ਦੀ ਟਿੱਕਟ ।
ਗੁਰਦੁਆਰਾ ਹਰੀਆਂ ਵੇਲਾਂ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ 19ਵੀੰ ਸਦੀ ਦਾ ਇੱਕ ਦਰਵਾਜ਼ਾ , ਜਿਸ ਉੱਤੇ ਇੱਕ ਨਿਹੰਗ ਸਿੰਘ ਖੰਡੇ ਸਮੇਤ ਉੱਕਰਿਆ ਹੋਇਆ ਹੈ ...।
ਜੈਤੋ ਦੀ ਮੋਰਚੇ ਲਈ ਅਮ੍ਰਿਤਸਰ ਸਾਹਿਬ ਤੋਂ ਨਿਕਲਿਆ ਇੱਕ ਸ਼ਹੀਦੀ ਜੱਥਾ...।

ਢਾਲ...
ਪੁਰਾਣੇ ਸਿੱਖ ਸਿੱਕਿਆਂ ਦੀ ਅੰਗ੍ਰੇਜ਼ੀ ਭਾਸ਼ਾ ਵਿੱਚ ਡੀਟੇਲ ...।
ਤਾਂਬੇ ਦੇ ਪੁਰਾਤਨ ਪੈਸੇ ਤੇ ਖਾਲਸਾ ਚਿੰਨ ਉੱਕਰਿਆ ਹੋਇਆ ...।
ਦੋ ਤਲਵਾਰਾਂ , ਖੰਡਾ ਅਤੇ ਦਸਤਾਰ ਤੇ ਸਜਾਉਣ ਵਾਲਾ ਚੱਕਰ
ਨਿਹੰਗ ਸਿੰਘ ਆਪਣੇ ਪੁਰਾਤਨ ਤੇ ਰਵਾਇਤੀ ਦਸਤਾਰ ਬੁੰਗਾ ਸਜਾਏ ਹੋਏ ...।
ਪੁਰਾਤਨ ਸ਼ਸਤਰ ...।

ਪਹਿਲੀ ਪੰਜਾਬ ਰੇਜਿਮੇੰਟ 1937 ਦੇ ਸਿੱਖ ਪੰਜਾਬੀ ਫੌਜੀ ਕੰਟੀਨ ਵਿਚ ...।
ਪਟਿਆਲਾ ਕਿਲੇ ਵਿੱਚ ਪਈ ਇੱਕ ਪੁਰਾਤਨ ਤੋਪ ...।
ਪੁਰਾਤਨ ਸਿੱਖ ਰਿਆਸਤ ਦਾ ਸਿੱਕਾ...।
ਪੁਰਾਤਨ ਸਿੱਖਾਂ ਦੀਆਂ ਜੰਗਾਂ ਯੁਧਾਂ ਦੌਰਾਨ ਵਰਤੀਆਂ ਜਾਂਦੀਆਂ ਹੈਲਮਟਾਂ ਜਿਹਨਾਂ ਉੱਪਰ ਸਿੱਖਾਂ ਦੇ ਵਾਲਾਂ ਦੇ ਜੂੜੇ ਵਾਸਤੇ ਅਲਗ ਜਗਾਹ ਬਣਾਈ ਹੁੰਦੀ ਸੀ। ਇਸ ਦੇ ਉੱਪਰ ਸੋਨਾ ਵੀ ਮੜਿਆ ਹੋਇਆ ਹੈ , ਜੋ ਕੀ ਉਸ ਵੇਲੇ ਦੇ ਉਚ ਪਦਵੀ ਵਾਲੇ ਯੋਧਿਆਂ, ਸ਼ੂਰਵੀਰਾਂ ਵੱਲੋ ਵਰਤੀ ਜਾਂਦੀ ਸੀ। ਇਹ ਹੈਲਮਟਾਂ ਅੰਗਰੇਜ਼ੀ ਹਕੂਮਤ ਪੰਜਾਬ ਤੋਂ ਚੋਰੀ ਕਰਕੇ ਲੰਡਨ ਲੈ ਗਏ ਸਨ, ਇਹ ਲੰਡਨ ਦੇ ਅਜਾਇਬਘਰ ਵਿਚ ਏਸ਼ੀਅਨ ਆਰਟ ਗੈਲਰੀ ਵਿਭਾਗ ਵਿਚ ਅਜੇ ਵੀ ਸਾਂਭੀਆਂ ਪਈਆਂ ਹਨ ।ਭਾਰਤ ਵੱਲੋ , ਪੰਜਾਬ ਵੱਲੋੰ ਇਹ ਅਨਮੋਲ ਖਜਾਨਾਂ ਵਾਪਿਸ ਲੈਣ ਦੀ ਮੰਗ ਕਰਨੀ ਚਾਹੀਦੀ ਹੈ ।
ਪੁਰਾਤਨ ਸਿੱਖਾਂ ਦੀਆਂ ਜੰਗਾਂ ਯੁਧਾਂ ਦੌਰਾਨ ਵਰਤੀਆਂ ਜਾਂਦੀਆਂ ਹੈਲਮਟਾਂ ਜਿਹਨਾਂ ਉੱਪਰ ਸਿੱਖਾਂ ਦੇ ਵਾਲਾਂ ਦੇ ਜੂੜੇ ਵਾਸਤੇ ਅਲਗ ਜਗਾਹ ਬਣਾਈ ਹੁੰਦੀ ਸੀ। ਇਸ ਦੇ ਉੱਪਰ ਸੋਨਾ ਵੀ ਮੜਿਆ ਹੋਇਆ ਹੈ , ਜੋ ਕੀ ਉਸ ਵੇਲੇ ਦੇ ਉਚ ਪਦਵੀ ਵਾਲੇ ਯੋਧਿਆਂ, ਸ਼ੂਰਵੀਰਾਂ ਵੱਲੋ ਵਰਤੀ ਜਾਂਦੀ ਸੀ। ਇਹ ਹੈਲਮਟਾਂ ਅੰਗਰੇਜ਼ੀ ਹਕੂਮਤ ਪੰਜਾਬ ਤੋਂ ਚੋਰੀ ਕਰਕੇ ਲੰਡਨ ਲੈ ਗਏ ਸਨ, ਇਹ ਲੰਡਨ ਦੇ ਅਜਾਇਬਘਰ ਵਿਚ ਏਸ਼ੀਅਨ ਆਰਟ ਗੈਲਰੀ ਵਿਭਾਗ ਵਿਚ ਅਜੇ ਵੀ ਸਾਂਭੀਆਂ ਪਈਆਂ ਹਨ ।ਭਾਰਤ ਵੱਲੋ , ਪੰਜਾਬ ਵੱਲੋੰ ਇਹ ਅਨਮੋਲ ਖਜਾਨਾਂ ਵਾਪਿਸ ਲੈਣ ਦੀ ਮੰਗ ਕਰਨੀ ਚਾਹੀਦੀ ਹੈ ।
ਪੰਜਾ ਪਿਆਰਿਆਂ ਵੱਲੋਂ ਅਮ੍ਰਿਤ ਛਕਾਉਣ ਵੇਲੇ ਦੀ ਫੋਟੋ । ਸਭ ਨੇ ਪੂਰੀ ਲੰਬਾਈ ਵਾਲੀ ਕਿਰਪਾਨ ਪਾਈ ਹੋਈ ਹੈ...।
ਬਨਾਰਸ ਦੇ ਠੱਗ ... 1841 ਵਿੱਚ ਅੰਗ੍ਰੇਜ਼ ਚਿੱਤਰਕਾਰ ਵੱਲੋ ਬਣਾਇਆ ਗਿਆ ਇੱਕ ਚਿੱਤਰ , ਜਿਸ ਵਿੱਚ ਇੱਕ ਸ਼ਸਤਰ ਧਾਰੀ ਸਿੱਖ ਇਹਨਾ ਬਨਾਰਸ ਦੇ ਠੱਗਾਂ ਨੂੰ ਠਗੀ ਕਰਨ ਤੋਂ ਰੋਕਦਾ ਹੋਇਆ ।
ਮੇਜਰ ਈਸ਼ਰ ਸਿੰਘ 15ਵੀ ਸਿੱਖ ਰੇਜਿਮੇੰਟ ...
ਮਹਾਰਾਜਾ ਰਣਜੀਤ ਸਿੰਘ ਦੇ ਲਾਹੋਰ ਮਹਲ ਤੋਂ ਦਿਸਦੀ ਮਹਾਰਾਜਾ ਰਣਜੀਤ ਸਿੰਘ ਦੇ ਸਮਾਧ ...੧੯੨੫
ਬਾਬਾ ਬੁਢਾ ਜੀ ਦੇ ਹਥੀਂ ਲਿਖਿਆ ਪਾਵਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ...।
ਲੁਧਿਆਣਾ ਦੀ 15 ਵੀੰ ਬਟਾਲੀਅਨ ਦੇ ਫੌਜੀ 1890-1900...।
ਸਭਰਾਓ ਦੀ ਲੜਾਈ ਦਾ ਇੱਕ ਬਿਰਤਾਂਤ ,,,
ਹਜੂਰ ਸਾਹਿਬ ਵਿਖੇ ਉਨੀਵੀ ਸਦੀ ਦੀ ਇੱਕ ਫੋਟੋ ...। 




Post Comment


ਗੁਰਸ਼ਾਮ ਸਿੰਘ ਚੀਮਾਂ