ਯੂਨੀਕੋਡ ਇਕ ਅੰਤਰਰਾਸ਼ਟਰੀ ਅੱਖਰ ਸੰਕੇਤ ਲਿਪੀ ਪ੍ਰਣਾਲੀ ਹੈ ਇਸ ਵਿੱਚ ਦੁਨੀਆ ਦੀ ਹਰੇਕ ਪ੍ਰਮੁੱਖ ਭਾਸ਼ਾ ਦੇ ਅੱਖਰਾਂ, ਅੰਕਾਂ, ਵਿਸ਼ਰਾਮ ਚਿੰਨ੍ਹਾਂ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਯੂਨੀਕੋਡ ਪ੍ਰਣਾਲੀ ਦੁਨੀਆ ਦੀਆਂ ਵਿਭਿੰਨ ਭਾਸ਼ਾਵਾਂ ਦੇ ਵਿਭਿੰਨ ਫੌਂਟਾਂ ਦੇ ਹਰੇਕ ਅੱਖਰ ਜਾਂ ਅੰਕ ਆਦਿ ਨੂੰ ਇੱਕ ਵਿਸ਼ੇਸ਼, ਵਿਲੱਖਣ ਅਤੇ ਮਿਆਰੀ ਅੰਕ (ਨੰਬਰ) ਪ੍ਰਦਾਨ ਕਰਵਾਉਂਦੀ ਹੈ। ਇਹ ਦੁਨੀਆ ਦੀ ਹਰੇਕ ਪ੍ਰਮੁਖ ਭਾਸ਼ਾ ਦੀ ਭਾਸ਼ਾ ਵਿਗਿਆਨ ਦੇ ਚਿੰਨ੍ਹਾਂ ਨੂੰ ਪਰਿਭਾਸ਼ਿਤ ਕਰਨ ਦਾ ਇਕ ਸ਼ਕਤੀਸ਼ਾਲੀ ਸਾਧਨ ਹੈ। ਇਹ ਹਰੇਕ ਅੱਖਰ ਨੂੰ ਇੱਕ ਅਜਿਹਾ ਵਿਲੱਖਣ ਕੋਡ ਮੁਹੱਈਆ ਕਰਵਾਉਂਦੀ ਹੈ ਜੋ ਯੂਨੀਕੋਡ ਅਨੁਕੂਲ ਵਾਲੇ ਹਰੇਕ ਕੰਪਿਊਟਰ ਉੱਤੇ ਹਮੇਸ਼ਾਂ ਸਥਿਰ ਰਹਿੰਦਾ ਹੈ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੌਂਟਾਂ ਦੀ ਸਮੱਸਿਆ ਦਾ ਹੱਲ ਯੂਨੀਕੋਡ ਨੇ ਇੱਕ ਝਟਕੇ ਵਿੱਚ ਹੀ ਕੱਢ ਦਿੱਤਾ ਹੈ।
ਪੰਜਾਬੀ ਭਾਸ਼ਾ ਦੀਆਂ ਵੱਖ-ਵੱਖ ਲਿਪੀਆਂ ਵਿੱਚ ਅਨੇਕਾਂ ਮਿਆਰੀ ਸਾਫ਼ਟਵੇਅਰ ਵਿਕਸਿਤ ਕਰਨ ਵਾਲੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਮੁਦਈ ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ, ''ਯੂਨੀਕੋਡ ਪ੍ਰਣਾਲੀ ਇਕ ਅਜਿਹੀ ਵਿਵਸਥਾ ਹੈ ਜੋ ਦੁਨੀਆ ਭਰ ਦੀਆਂ ਭਾਸ਼ਾਵਾਂ ਨੂੰ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਵਾ ਕੇ ਲਿਪੀਆਂ ਅਤੇ ਭਾਸ਼ਾਵਾਂ ਦੀਆਂ ਸਰਹੱਦਾਂ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ।'' ਆਓ ਫਿਰ ਪੰਜਾਬੀਓ ਇਸਨੂੰ ਪੱਕਾ ਹੀ ਆਪਣੇ ਕੰਪਿਊਟਰ ਉੱਤੇ ਚੜਾ ਲਈਏ।
ਪੰਜਾਬੀਓ! ਬਹੁਤ ਸਾਰੇ ਵੀਰਾਂ ਨੂੰ ਹੁਣ ਤੱਕ ਪਤਾ ਲੱਗ ਚੁੱਕਾ ਹੈ ਕੇ ਕੰਪਿਊਟਰ ਵਿਚ ਪੰਜਾਬੀ ਕਿਵੇਂ ਲਿਖਣੀ ਹੈ। ਪਰ ਫਿਰ ਵੀ ਕਾਫੀਆਂ ਨੂੰ ਅਜੇ ਨਹੀ ਪਤਾ।
ਵੇਸੇ ਤਾਂ ਗੂਗਲ ਸਰਚ ਮਾਰਨ ਉੱਤੇ ਤੁਹਾਨੂੰ ਬਹੁਤ ਸਾਰੀਆਂ ਵੈਬਸਾਈਟ ਮਿਲਣਗੀਆਂ ਜਿਹਨਾ ਉਪਰ ਤੁਸੀਂ ਆਨਲਾਇਨ ਪੰਜਾਬੀ ਲਿਖ ਸਕਦੇ ਹੋ। ਪਰ ਸੋਸ਼ਲ ਨੇਟਵਰ੍ਕਿੰਗ ਸਾਇਟ ਵਰਤਣ ਵਾਲਿਆਂ ਨੂੰ ਕਮੇੰਟ ਜਾਂ ਪੋਸਟ ਕਰਨ ਲਈ ਪਹਿਲੋਂ ਇਕ ਜਗਾ ਲਿਖ ਫਿਰ ਦੂਜੀ ਜਗਾ ਕਾਪੀ ਪੈਸਟ ਮਾਰਨਾ ਪੈਂਦਾ ਸੀ । ਅਤੇ ਇੰਟਰਨੇਟ ਕੁਨੇਕਸ਼ਨ ਬੰਦ ਹੋਣ ਤੇ ਉਹ ਕੰਪਿਊਟਰ ਵਿਚ ਪੰਜਾਬੀ ਨਹੀ ਸਨ ਲਿਖ ਸਕਦੇ। ਸੋ ਪੰਜਾਬੀਓ ਆਪਾਂ ਜਿਆਦਾ ਵੱਲ ਵਲੇਵਿਆਂ ਵਿਚ ਨਾ ਪੈਂਦੇ ਹੋਏ। ਗੂਗਲ ਵਾਲਿਆਂ ਦਾ ਆਫਲਾਇਨ ਯੂਨੀਕੋਡ ਪੰਜਾਬੀ, ਹਿੰਦੀ ਟਾਈਪਿੰਗ ਸਾਫਟਵੇਅਰ ਬੜੀ ਆਸਾਨੀ ਨਾਲ ਡਾਉਨਲੋਡ ਕਰ ਵਰਤੋਂ ਵਿਚ ਲਿਆ ਸਕਦੇ ਹਾਂ। ਜਿਸ ਨੂੰ ਕੇ ਵਰਤਣਾ ਬਹੁਤ ਹੀ ਸੋਖਾ ਅਤੇ ਸਰਲ ਹੈ, ਇਸ ਸਾਫਟਵੇਅਰ ਦੀ ਖੂਬੀ ਇਹ ਹੈ ਕੇ ਇਸ ਨਾਲ ਸਾਨੂੰ ਇਕ ਕੀਬੋਰਡ ਅਤੇ ਮੇਕਰੋਸ ਸਿਸਟਮ ਮਿਲਿਆ ਹੈ ਜਿਸ ਵਿਚ ਕੇ ਅਸੀਂ ਆਪਣੇ ਹਿਸਾਬ ਦੇ ਨਾਲ ਇਸ ਸਾਫਟਵੇਅਰ ਨੂੰ ਹੋਰ ਵਧੀਆ ਪੰਜਾਬੀ ਟਾਈਪਿੰਗ ਲਈ ਤਿਆਰ ਕਰ ਸਕਦੇ ਹਾਂ ਬਹੁਤ ਵਾਰੀ ਸਾਨੂੰ ਡੰਡੀ ਦੀ ਮੁਸ਼ਕਲ ਆਉਂਦੀ ਹੈ ਜੋ ਕੇ ਅਸੀਂ ਇਸ ਵਿਚ ਮੇਕਰੋਸ ਕਰ ਆਸਾਨੀ ਨਾਲ ਆਪਣੇ ਨਿਰਧਾਰਿਤ ਕੀਤੇ ਲਫਜਾਂ ਨਾਲ ਲਗਾ ਸਕਦੇ ਹਾਂ। ਮੈਂ ਹੁਣ ਤੱਕ ਕਾਫੀ ਪੰਜਾਬੀ ਦੇ ਸਾਫਟਵੇਅਰ ਵਰਤ ਚੁੱਕਾਂ ਹਾਂ ਪਰ ਇਹ ਮੇਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਲੱਗਾ.... ਜਿਸ ਨੂੰ ਕੇ ਮੇਰੇ ਵਰਗੇ ਘੱਟ ਪੜੇ ਲਿਖੇ ਲਈ ਵੀ ਵਰਤਣ ਵਿਚ ਕੋਈ ਮੁਸ਼ਕਲ ਨਹੀ ਆਈ ਉਮੀਦ ਕਰਦਾ ਹਾਂ ਕੇ ਪੰਜਾਬੀਓ ਤੁਹਾਨੂੰ ਵੀ ਇਹ ਪਸੰਦ ਆਵੇਗਾ। ਉੱਪਰ ਦਿੱਤੀ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਸਾਫਟਵੇਅਰ ਨੂੰ ਕਿਵੇੰ ਵਰਤੋ ਵਿਚ ਲਿਆਉਣਾ ਹੈ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ।
ਗੁਰਸ਼ਾਮ ਸਿੰਘ ਚੀਮਾ