ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, October 7, 2012

ਪੰਜਾਬੀਓ! ਕੱਲ੍ਹ ਰਾਤੀਂ ਇੱਕ ਸੁਫਨਾ ਆਇਆ


ਸੋਹਣੇ ਵਤਨਾਂ ਦਾ ਰਾਤੀ ,ਮੈਨੂੰ ਸੁਫਨਾ ਸੀ ਆਇਆ ,,
ਬਹਿ ਕੇ ਨੀਂਦ ਦੀ ਗੋਦ ਵਿਚ ,ਮੈਂ ਪੰਜਾਬ ਘੁੰਮ ਆਇਆ ,,
ਜਾਣ ਸਾਰ ਗੇੜੇ ਯਾਰੋ ,ਓਹਨਾਂ ਖੇਤਾਂ ਵਿਚ ਕੱਢੇ ,,,,
ਜਿਥੇ ਕਦੇ ਸੀਗੇ ਮਿੱਤਰੋ ,ਝੰਡੇ ਵੱਖਰੇ ਹੀ ਗੱਡੇ ,,

ਓਸ 3620 ਲਾਡਲੇ ਦੀ ,ਜਾ ਕੇ ਸਿਲਫ ਸੀ ਮਾਰੀ ,,,
ਭਰਾਵਾਂ ਵਰਗੀ ਜੀਹਦੇ ਨਾ, ਕਦੇ ਮੇਰੀ ਸੀਗੀ ਯਾਰੀ,,,
ਤਾਰਾਂ ਆਥਣੇ ਜਿਹੇ ਓਹਨਾਂ ,ਮਿੱਤਰਾਂ ਨਾ ਜੁੜ ਗਈਆਂ,,,
ਕੰਮਾਂ ਕਾਰਾਂ ਨੂੰ ਨਿਬੇੜ ਜਿਹੜੇ, ਲਾਉਂਦੇ ਸੀ ਸ਼ਾਮੀਂ ਤੀਆਂ,,,,

ਹਾਸੇ ,ਮਸਲੇ ,ਘੋਲਾਂ ਨੇ ,ਮਾਹੋਲ ਓਹੀ ਸੀ ਬਣਾਇਆ ,,,
ਨੰਗੇ ਪਿੰਡੇ ਚੜ੍ਹੀ ਜਵਾਨੀ ਨੂੰ ਸੀ ,ਜਿਸ ਸੋਚ ਰਾਹ ਦਿਖਾਇਆ ,,,
ਓਹੀ ਮੌਜਾਂ ਜਿੰਦਗਾਨੀ ,ਦੁਆਵਾਂ ਬਜੁਰਗਾਂ ਤੋਂ ਖੱਟਦੇ ,,,,,
ਅੜੇ ਥੁੜੇ ਤੋਂ ਭਾਵੇਂ ਸੀ ,ਕਿੱਲ ਫੱਟਿਆਂ ਚੋਂ ਪੱਟਦੇ ,,,,

ਦਿੱਲ ਧੜਕ ਪਿਆ ਇਹ ,ਜਿਹੜਾ ਪਿਆ ਸੀ ਕੁਮਲਾਇਆ ,,
ਜਦ ਪੈਰ ਪਿੰਡ ਓਸ ਪਾਇਆ ,ਜਿਹੜੇ ਪਿੰਡ ਦਾ ਮੈਂ ਜਾਇਆ ,,,

ਗੋਲੀ ਚੰਦਰੇ ਅਲਾਰਮ ਦੀ, ਓਏ ਸੀਨੇ ਵਿਚ ਵੱਜੀ ,,,,
ਮਸਾਂ ਮਸਾਂ ਤਾਂ ਸੀ ਓਏ ,ਪੰਜਾਬ ਨਾਲ ਲਿਵ ਲੱਗੀ ,,,
ਜਾਨੋ ਪਿਆਰੇ ਦੇਸ਼ ਤੇ ''ਭਿੰਡਰਾ '' ,ਅਜੇ ਏਨਾ ਚੰਗਾ ਸਮਾਂ ਨਹੀਂ ਆਇਆ ,,
ਇਹਨਾਂ ਦਿਲਾਸਿਆਂ ਨਾ ਯਾਰੋ, ਰੋਂਦਾ ਦਿੱਲ ਸਮਝਾਇਆ ,,,

ਦੇਸ਼ ਤਾਂ ਚਮਕਦਾ ਤਾਰਾ , ਅਜੇ ਬੱਦਲਾਂ ਦਬਾਇਆ ,,,
ਇਹਨਾਂ ਸੋਚਾਂ ਵਿਚ ਉਲਝੇ ਨੇ , ਜਾ ਕੰਮ ਨੂੰ ਸੀ ਹੱਥ ਪਾਇਆ ,,,
ਕਦੇ ਕਰੂ ਮਿਹਰ ''ਸਾਈਂ'' , ਓਹਦੀ ਸਿਰ ਤੇ ਛਾਇਆ ,,,
ਇਹਨਾਂ ਸੋਚਾਂ ਵਿਚ ਹੀ ਯਾਰੋ ,ਸਾਰਾ ਦਿੰਨ ਅੱਜ ਲੰਘਾਇਆ,,,,,,
******************************


Post Comment


ਗੁਰਸ਼ਾਮ ਸਿੰਘ ਚੀਮਾਂ