ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, October 2, 2012

ਦਹੀਂ ਖਾਓ, ਰੋਗ ਭਜਾਓ


ਸਦੀਆਂ ਤੋਂ ਰਿਸ਼ੀ-ਮੁਨੀ ਲੰਬੀ ਉਮਰ ਪ੍ਰਾਪਤ ਕਰਨ ਦੇ ਲਈ ਤਪੱਸਿਆ ਕਰਦੇ ਆ ਰਹੇ ਹਨ। ਪ੍ਰਾਣਾਯਾਮ ਰਾਹੀਂ ਸਵਾਸਾਂ 'ਤੇ ਕੰਟਰੋਲ ਕਰਕੇ ਪ੍ਰਾਣ ਸੁਰੱਖਿਅਤ ਕੀਤੇ ਜਾਂਦੇ ਰਹੇ ਹਨ। ਦੁੱਧ ਅੰਮ੍ਰਿਤ ਅਤੇ ਸੰਤੁਲਿਤ ਆਹਾਰ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਨਾਲ ਗੈਸ ਬਣਦੀ ਹੈ। ਉਨ੍ਹਾਂ ਲਈ ਦਹੀਂ ਅੰਮ੍ਰਿਤ ਹੈ। ਦਹੀਂ ਰਸਾਇਣ ਹੈ। ਇਹ ਕਾਇਆਕਲਪ ਕਰਦਾ ਹੈ।

ਦੁੱਧ ਨੂੰ ਜਮਾਉਣ ਲਈ ਥੋੜ੍ਹਾ ਜਿਹਾ ਦਹੀਂ ਦਾ ਜਾਗ ਲਗਾ ਦਿੰਦੇ ਹਨ। ਛੇ ਘੰਟੇ ਵਿਚ ਦੁੱਧ ਜੰਮ ਜਾਂਦਾ ਹੈ ਜਿਸ ਨੂੰ ਦਹੀਂ ਕਹਿੰਦੇ ਹਾਂ। ਦਹੀਂ ਵਿਚ ਲਾਭਦਾਇਕ ਬੈਕਟੀਰੀਆ, ਲੈਕਟੋਬੇਸਿਲਸ ਹੁੰਦੇ ਹਨ। ਵਿਗਿਆਨਿਕਾਂ ਦਾ ਮਤ ਹੈ ਕਿ ਦਹੀਂ ਵਿਚ ਪੌਸ਼ਿਕ ਤੱਤ ਜ਼ਿਆਦਾ ਹੁੰਦੇ ਹਨ। ਰੋਗ ਉਪਚਾਰ ਦੀ ਸਮਰੱਥਾ ਵੱਧ ਜਾਂਦੀ ਹੈ। ਇਸ ਵਿਚ ਰੋਗ ਪ੍ਰਤੀਰੋਧੀ ਜੀਵ ਹੁੰਦੇ ਹਨ। ਬੱਚਿਆਂ ਨੂੰ ਦਹੀਂ ਦੇਈਏ ਤਾਂ ਉਹ ਜਲਦੀ ਵਧਦੇ-ਫੁਲਦੇ ਹਨ।

ਬੱਚਿਆਂ ਨੂੰ ਦਹੀਂ ਦੇਣ ਨਾਲ ਉਨ੍ਹਾਂ ਵਿਚ ਐਲਰਜੀ 50 ਫ਼ੀਸਦੀ ਘੱਟ ਹੋ ਜਾਂਦੀ ਹੈ। ਲੈਕਟੋ ਬੈਕਟੀਰੀਆ ਬਿਮਾਰੀਆਂ ਨੂੰ ਦੂਰ ਕਰਦੇ ਹਨ। ਇਸ ਨਾਲ ਐਲਰਜੀ ਅਤਿਸਾਰ, ਦਸਤ, ਪੇਚਿਸ ਨਹੀਂ ਹੁੰਦੇ। ਦਹੀਂ ਵਿਚ ਪੌਸ਼ਿਕ ਤੱਤ ਦੁੱਧ ਤੋਂ ਜ਼ਿਆਦਾ ਹੁੰਦੇ ਹਨ। ਇਸ ਵਿਚ ਦੀਰਘ ਜੀਵਨ ਦਾ ਰਹੱਸ ਛੁਪਿਆ ਹੈ। ਇਸ ਵਿਚ ਕਾਰਬੋਹਾਈਡ੍ਰੇਟਸ ਚਰਬੀ ਪ੍ਰੋਟੀਨ, ਵਿਟਾਮਿਨ, ਖਣਿਜ ਹੁੰਦੇ ਹਨ। ਵਿਟਾਮਿਨ ਸੀ ਤੇ ਆਇਰਨ ਨਹੀਂ ਹੁੰਦੇ। ਸਰੀਰ 'ਤੇ ਦਹੀਂ ਲਗਾ ਕੇ ਮਲਣ ਨਾਲ ਸਰੀਰ ਨਰਮ ਰਹਿੰਦਾ ਹੈ, ਊਠਣੀ ਦੇ ਦੁੱਧ ਦਾ ਦਹੀਂ ਕਬਜ਼ 'ਤੇ ਪੇਟ ਦਰਦ ਠੀਕ ਕਰਦਾ ਹੈ।

ਬੱਕਰੀ ਦੇ ਦੁੱਧ ਦਾ ਦਹੀਂ ਖਾਂਸੀ ਤੇ ਬਵਾਸੀਰ ਠੀਕ ਕਰਦਾ ਹੈ। ਮੱਝ ਦੇ ਦੁੱਧ ਦਾ ਦਹੀਂ ਪਿੱਤ, ਕਫ਼ ਨੂੰ ਠੀਕ ਕਰਦਾ ਹੈ। ਗਾਂ ਦੇ ਦੁੱਧ ਦਾ ਦਹੀਂ, ਦਸਤ, ਪਿਆਸ ਅਤੇ ਸਿਰਦਰਦ ਨੂੰ ਠੀਕ ਕਰਦਾ ਹੈ। ਦਹੀਂ ਸੱਚਮੁੱਚ ਅੰਮ੍ਰਿਤ ਹੈ। ਇਸ ਨੂੰ ਲਗਾਤਾਰ ਖਾਣ ਵਾਲਾ ਕਾਇਆਕਲਪ ਹੋ ਕੇ ਤੰਦਰੁਸਤ ਰਹਿੰਦਾ ਹੈ।

-ਵਿਜੇਂਦਰ ਕੋਹਲੀ


ਪੋਸਟ ਕਰਤਾ:- ਗੁਰ੍ਸ਼ਮ ਸਿੰਘ ਚੀਮਾਂ 



Post Comment


ਗੁਰਸ਼ਾਮ ਸਿੰਘ ਚੀਮਾਂ