ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, October 5, 2012

ਤੰਦਰੁਸਤੀ ਲਈ ਧੁੱਪ ਇਸ਼ਨਾਨ


ਕੁਦਰਤ ਨੇ ਮਨੁੱਖ ਨੂੰ ਜਿੰਨੇ ਤੋਹਫ਼ੇ ਬਖਸ਼ੇ ਹਨ, ਸੂਰਜ ਦੀ ਧੁੱਪ ਵੀ ਉਨ੍ਹਾਂ ਦੇ ਵਿਚੋਂ ਇਕ ਖਾਸ ਤੋਹਫ਼ਾ ਹੈ। ਕੋਈ ਵੀ ਵਿਅਕਤੀ ਬਿਨਾਂ ਧੁੱਪ ਤੋਂ ਜ਼ਿੰਦਾ ਨਹੀਂ ਰਹਿ ਸਕਦਾ। ਇੱਥੋਂ ਤੱਕ ਕਿ ਦਰੱਖਤ, ਫ਼ਲ, ਫੁੱਲ ਅਤੇ ਬੂਟੇ ਵੀ ਬਿਨਾਂ ਧੁੱਪ ਤੋਂ ਨਾ ਲੱਗ ਸਕਦੇ ਹਨ ਅਤੇ ਨਾ ਹੀ ਜਿਉਂਦੇ ਰਹਿ ਸਕਦੇ ਹਨ। ਕੁਦਰਤੀ ਇਲਾਜ ਪ੍ਰਣਾਲੀ (ਨੈਚੁਰੋਪੈਥੀ) ਵਿਚ ਧੁੱਪ ਇਸ਼ਨਾਨ ਦਾ ਬਹੁਤ ਮਹੱਤਵ ਹੈ। ਦਰਸਅਸਲ ਸੂਰਜ ਦੀਆਂ ਸੱਤ ਰੰਗੀਆਂ ਅਲੌਕਿਕ ਕਿਰਨਾਂ ਦੇ ਨਾਲ ਬਣੀ ਹੋਈ ਰੋਸ਼ਨੀ ਦਾ ਨਾਮ ਹੀ ਧੁੱਪ ਹੈ। ਜਿਸ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਸੂਰਜ ਦੀਆਂ ਇਨ੍ਹਾਂ ਕਿਰਨਾਂ ਵਿਚ ਤਾਕਤ ਅਤੇ ਸਿਹਤ ਦਾ ਅਨਮੋਲ ਅਤੇ ਵੱਡਾ ਖਜ਼ਾਨਾ ਲੁਕਿਆ ਹੋਇਆ ਹੈ। ਧੁੱਪ ਇਸ਼ਨਾਨ ਪੂਰੇ ਵਿਸ਼ਵ ਵਿਚ ਸਿਹਤਯਾਬ ਰਹਿਣ ਦਾ ਪ੍ਰਸਿੱਧ ਢੰਗ ਮੰਨਿਆ ਗਿਆ ਹੈ।

ਕਈ ਪੁਰਾਤਨ ਸਿਹਤ ਗ੍ਰੰਥਾਂ ਵਿਚ ਸੂਰਜ ਇਸ਼ਨਾਨ ਦੀ ਵਰਤੋਂ ਦੇ ਨਾਲ ਰੋਗਾਂ ਤੋਂ ਛੁਟਕਾਰੇ ਮਿਲਣ ਦੇ ਹਵਾਲੇ ਮਿਲਦੇ ਹਨ। ਧੁੱਪ ਇਸਨਾਨ ਦੇ ਨਾਲ ਸਰੀਰ ਨੂੰ ਵਿਟਾਮਿਨ-ਡੀ ਕੁਦਰਤੀ ਰੂਪ ਵਿਚ ਹੀ ਮਿਲ ਜਾਂਦੀ ਹੈ। ਜਿਸ ਨਾਲ ਫਾਸਫ਼ੋਰਸ ਅਤੇ ਕੈਲਸ਼ੀਅਮ ਭਰਪੂਰ ਹੋਣ ਕਾਰਨ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਧੁੱਪ ਦੀ ਘਾਟ ਦੇ ਕਾਰਨ ਚਮੜੀ 'ਤੇ ਹਾਨੀਕਾਰਕ ਜ਼ਹਿਰੀਲੇ ਤੱਤਾਂ ਦੀ ਇਕ ਪਰਤ ਜਿਹੀ ਜੰਮ ਜਾਂਦੀ ਹੈ। ਜੋ ਕਿ ਸਰੀਰ ਵਿਚ ਕਈ ਤਰ੍ਹਾਂ ਦੇ ਰੋਗਾਂ ਨੂੰ ਜਨਮ ਦੇ ਸਕਦੀ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਧੁੱਪ ਇਸ਼ਨਾਨ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਸਰਦੀਆਂ ਦੇ ਦਿਨਾਂ ਵਿਚ ਨਿਯਮਬੱਧ ਰੂਪ ਦੇ ਨਾਲ ਧੁੱਪ ਇਸ਼ਨਾਨ ਕਰਦੇ ਰਹਿਣਾ ਚਾਹੀਦਾ ਹੈ।

ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਧੁੱਪ ਬਰਦਾਸ਼ਤ ਨਹੀਂ ਹੁੰਦੀ ਉਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਧੁੱਪ ਇਸ਼ਨਾਨ ਨਹੀਂ ਕਰਨਾ ਚਾਹੀਦਾ। ਬਹੁਤ ਜ਼ਿਆਦਾ ਤਿੱਖੀ ਧੁੱਪ ਫਾਇਦਿਆਂ ਦੀ ਜਗ੍ਹਾ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਪ੍ਰਕਾਰ ਤੇਜ਼ ਠੰਡੀਆਂ ਹਵਾਵਾਂ ਅਤੇ ਬਹੁਤ ਜ਼ਿਆਦਾ ਹਲਕੀ ਧੁੱਪ ਵੀ ਨਹੀਂ ਲੈਣੀ ਚਾਹੀਦੀ। ਵੈਸੇ ਆਮ ਤੌਰ 'ਤੇ ਸੂਰਜ ਚੜ੍ਹਨ ਤੋਂ ਅੱਧੇ ਤੋਂ ਦੋ ਘੰਟੇ ਤੱਕ ਦੀ ਧੁੱਪ ਸੂਰਜ ਇਸ਼ਨਾਨ ਦੇ ਲਈ ਠੀਕ ਹੈ। ਸੂਰਜ ਇਸ਼ਨਾਨ ਕਰਨ ਵਾਲੇ ਵਿਅਕਤੀ ਨੂੰ ਹਲਕੇ ਕੱਪੜੇ ਪਾ ਕੇ, ਖੁੱਲੀ੍ਹ ਜਗ੍ਹਾ ਲੇਟ ਕੇ ਧੁੱਪ ਸੇਕਣੀ ਚਾਹੀਦੀ ਹੈ। ਥੋੜ੍ਹੀ ਦੇਰ ਬਾਅਦ ਕਮਰ ਦੇ ਭਾਰ ਲੇਟ ਕੇ ਧੁੱਪ ਸੇਕਣ ਨਾਲ ਪੂਰੇ ਸਰੀਰ ਨੂੰ ਉਰਜਾ ਮਿਲਰਦੀ ਹੈ। ਸਿਰ ਦਰਦ ਦੀ ਸ਼ਿਕਾਇਤ ਹੋਣ ਤੇ ਸਰੀਰ 'ਤੇ ਕੋਈ ਚਿੱਟਾ ਕੱਪੜਾ ਪਾ ਕੇ ਧੁੱਪ ਇਸ਼ਨਾਨ ਕਰਨਾ ਚਾਹੀਦਾ ਹੈ। ਖਾਣਾ ਖਾਣ ਤੋਂ ਇਕ ਦਮ ਬਾਅਦ ਕਦੇ ਵੀ ਧੁੱਪ ਇਸ਼ਨਾਨ ਕਰਨ ਦੀ ਗਲਤੀ ਨਾ ਕਰੋ। ਧੁੱਪ ਇਸ਼ਨਾਨ ਕਰਦੇ ਸਮੇਂ ਸਰੀਰ ਵਿਚੋਂ ਪਸੀਨਾ ਨਿਕਲਣਾ ਚਾਹੀਦਾ ਹੈ। ਬੱਚਿਆਂ ਦੇ ਰੋਗ ਰਿਕਟੇਸ, ਆਮ ਤੌਰ 'ਤੇ ਪਾਏ ਜਾਂਦੇ ਪੇਟ ਦੇ ਰੋਗ, ਹਾਜ਼ਮੇ ਸਬੰਧੀ ਰੋਗ, ਖੂਨ ਦੀ ਘਾਟ ਆਦਿ ਵਿਚ ਧੁੱਪ ਇਸ਼ਨਾਨ ਬਹੁਤ ਜ਼ਰੂਰੀ ਹੈ। ਧੁੱਪ ਇਸ਼ਨਾਨ ਦੇ ਨਾਲ ਖੂਨ ਦੇ ਕਈ ਤਰ੍ਹਾਂ ਦੇ ਰੋਗਾਂ ਵਿਚ ਲਾਭ ਮਿਲਦਾ ਹੈ। ਖਾਸ ਤੌਰ 'ਤੇ ਖੂਨ ਦੀ ਘਾਟ, ਖੂਨ ਦਾ ਨਾ ਬਣਨਾ, ਗੱਠੀਆ, ਜੋੜਾਂ ਦਾ ਦਰਦ, ਸਰਵਾਇਕਲ, ਸਪੋਂਡੀਲਾਇਟਸ ਆਦਿ ਬਿਮਾਰੀਆਂ ਵਿਚ ਧੁੱਪ ਇਸ਼ਨਾਨ ਕਾਫ਼ੀ ਵਧੀਆ ਸਿੱਧ ਹੋਈ ਹੈ। ਟੀ. ਬੀ. ਵਰਗੇ ਭਿਆਨਕ ਰੋਗਾਂ ਦੇ ਕਿਟਾਣੂਆਂ ਨੂੰ ਵੀ ਸੂਰਜ ਦੀਆਂ ਕਿਰਣਾਂ ਖ਼ਤਮ ਕਰਨ ਵਿਚ ਸਮਰੱਥ ਹਨ। ਇਸ ਤੋਂ ਇਲਾਵਾ ਭਗੰਦਰ, ਹੱਡੀਆਂ ਦਾ ਖੋਰਾ ਆਦਿ ਰੋਗੀ ਧੁੱਪ ਇਸ਼ਨਾਨ ਦੇ ਨਾਲ ਖ਼ਤਮ ਹੋ ਜਾਂਦੇ ਹਨ।

ਡਾ: ਹਰਪ੍ਰੀਤ ਸਿੰਘ ਭੰਡਾਰੀ



Post by:- Gursham Singh Cheema


Post Comment


ਗੁਰਸ਼ਾਮ ਸਿੰਘ ਚੀਮਾਂ