ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, September 18, 2012

'ਹੁਣ ਕਰ ਲਓ ਪੰਜਾਬੀਓ ਤਿਆਰੀ, ਅਫਰੀਕਾ ਦੇ ਕਾਲਿਆਂ ਨੇ ਵੀ ਪਾ ਲਈ ਕਬੱਡੀ ਨਾਲ ਯਾਰੀ'

ਪੰਜਾਬੀ ਜਿੱਥੇ ਜਿੱਥੇ ਵੀ ਗਏ , ਆਪਣਾ ਵਿਰਸਾ ਆਪਣਾ ਸਭਿਆਚਾਰ ਨਾਲ ਲੈ ਕੇ ਗਏ। ਪੰਜਾਬੀਆਂ ਨੇ ਕਬੱਡੀ ਮਾਂ ਖੇਡ ਨੂੰ ਹਮੇਸ਼ਾਂ ਆਪਣੇ ਨਾਲ ਹੀ ਜਿਉਂਦਿਆਂ ਰੱਖੀਆ ਚਾਹੇ ਉਹ ਪੰਜਾਬ ਦੀ ਧਰਤੀ ਤੇ ਹੋਣ ਚਾਹੇ ਉਹ ਵਲੇਤਾਂ ਵਿੱਚ ਹੋਣ ਖੁੱਲਾ ਖਾਣਾ ਪੀਣਾ ਖੁੱਲ੍ਹੇ ਸੂਬਾ ਦੇ ਮਾਲਕ ਆਪਣੀਆਂ  ਖੇਡਾ ਆਪਣੇ ਕਮ ਕਰਨ ਦੇ ਹੁਨਰ ਤਜਰਬੇ ਨਾਲ ਸਭ ਦਾ ਦਿਲ ਮੋਹਿ ਗਏ। ਇਸੇ ਤਰਾਂ ਪੰਜਾਬੀ ਦੀ ਮਾਂ ਖੇਡ ਕਬੱਡੀ ਹੁਣ ਲੱਖਾਂ ਤੋਂ ਕੱਖਾਂ ਨਹੀ ਸਗੋਂ ਕਰੋੜਾ ਤਾਈ ਪਹੁਚ ਚੁੱਕੀ ਹੈ ਅਤੇ ਦੁਨਿਆ ਵਿੱਚ ਜਿੱਥੇ ਕਿਧਰੇ ਵੀ ਪੰਜਾਬੀ ਨੇ ਛਾਈ ਪਈ ਹੈ ਪੰਜਾਬੀ ਹੀ ਨਹੀ ਸਗੋ ਹੁਣ ਤਾਂ ਗੋਰੇ ਕਾਲੇ ਸਬ ਇਸ ਖੇਡ ਨੂੰ ਪਸੰਦ ਕਰਦੇ ਹਨ ਅਤੇ ਬੜੇ ਚਾ ਨਾਲ ਦੇਖਦੇ ਨੇ। ਬ੍ਰਾਜੀਲ - ਅਰਜਨਟੀਨਾ, ਸਪੇਨ ਆਦਿ ਹੋਰ ਮੁਲਕਾਂ ਦੀ ਫੁੱਟਬਾਲ ਵਰਗੀ ਖੇਡ ਵਰਗਾ ਜਨੂੰਨ ਪੰਜਾਬੀਆਂ ਵਿੱਚ ਕਬੱਡੀ ਨਾਲ ਹੈ । ਪਿਛਲੇ ਸਾਲ ਵਿਸ਼ਵ ਕਬੱਡੀ ਕੱਪ ਦੋਰਾਨ ਅਰਜਨਟੀਨਾ ਦੀ ਟੀਮ ਪੰਜਾਬ ਖੇਡਣ ਆਈ ਸੀ ਤਾਂ ਉਹ ਖਿਡਾਰੀ ਹੱਕੇ ਬੱਕੇ ਰਹਿ ਗਏ ਸਨ ਕਿ ਕਬੱਡੀ ਪ੍ਰਤੀ ਲੋਕਾਂ ਦਾ ਇਨ੍ਹਾਂ ਇਕੱਠ ਅਤੇ ਜਨੂੰਨ ਉਨ੍ਹਾਂ ਨੂੰ ਭੁਲੇਖਾ ਸੀ ਕਿ ਦੁਨਿਆ 'ਚ ਸਿਰਫ ਇਕੋ ਇੱਕ ਫੁੱਟਬਾਲ ਨੂੰ ਹੀ ਲੋਕਾਂ ਵੱਲੋ ਜਿਆਦਾ ਦੇਖਿਆ ਜਾਂਦਾ ਹੈ । ਪਰ ਕਬੱਡੀ ਨਾਲ ਲੋਕਾਂ ਦੇ ਭਰਵੇ ਇਕੱਠ ਨੂੰ ਦੇਖਦਿਆਂ, ਉਨ੍ਹਾਂ ਨੂੰ ਜਿੰਦਗੀ ਦਾ ਇੱਕ ਨਵਾ ਤਜੁਰਬਾ ਹਾਸਲ ਹੋਇਆ । ਜਿਸ ਤਰ੍ਹਾਂ ਬ੍ਰਾਜੀਲ ਦਿਆਂ ਫੁੱਟਬਾਲ ਪ੍ਰਾਪਤੀਆਂ ਨੇ ਪੂਰੀ ਦੁਨਿਆ ਨੂੰ ਫੁੱਟਬਾਲ ਖੇਡਣ ਲਗਾ ਦਿੱਤਾ ਹੈ । ਉਸੇ ਤਰ੍ਹਾਂ ਪੰਜਾਬੀਆਂ ਨੇ ਆਪਣੀ ਖੇਡ ਕਬੱਡੀ ਪ੍ਰਤੀ ਵੀ ਇੱਕ ਵਿਲੱਖਣ ਖਿਚ ਪੈਦਾ ਕਰ ਦਿੱਤੀ ਹੈ । ਜਨੂੰਨ ਅੰਤਾਂ ਦਾ ਹੈ ਪਰ ਉਹ ਵੱਖਰੀ ਗੱਲ ਹੈ ਅਜੇ ਇਸ ਖੇਡ ਦੇ ਅੰਤਰ ਰਾਸ਼ਟਰੀ ਪੱਧਰ ਦੇ ਨਿਯਮ ਸਿਧਾਂਤ ਨਹੀ ਬਣੇ ਜਿਸ ਕਾਰਨ ਅਨੁਸਾਸ਼ਨ ਦਿਆਂ ਧੱਜੀਆਂ ਉਡ ਰਹੀਆਂ ਹਨ । ਪੰਜਾਬੀਆਂ ਦੀ ਖੇਡ ਨੂੰ ਦੇਖਦਿਆਂ ਜਿੱਥੇ ਇਹ ਖੇਡ ਅਮਰੀਕਾ , ਕਨੇਡਾ, ਇੰਗਲੇਂਡ , ਅਰਜਨਟੀਨਾ ਆਦਿ ਹੋਰ ਮੁਲਕਾਂ 'ਚ ਚਰਚਿਤ ਹੋਈਆਂ । ਭਾਵੈ ਬਹੁਤੇ ਅਜੇ ਪੰਜਾਬੀ ਮੁਲ ਦੇ ਖਿਡਾਰੀ ਹੀ ਇਸ ਨੂੰ ਖੇਡਦੇ ਹਨ ਪਰ ਹੁਣ ਪਛਮੀ ਅਫਰੀਕਾ ਦੇ ਦੇਸ਼ ਸਿਆਰਲਿਉਨ 'ਚ ਵੀ ਕਬੱਡੀ ਨੂੰ ਅਫਰੀਕਨ ਮੂਲ ਦੇ ਕਾਲੇ ਲੋਕ ਕਬੱਡੀ ਨੂੰ ਖੇਡਣ ਲੱਗ ਪਏ ਹਨ , ਉਥੇ ਕਬੱਡੀ ਦੀ ਸੰਸਥਾ ਵੀ ਬਣ ਗਈ ਹੈ ।  ਇਸ ਦਾ ਵੱਡਾ ਸਿਹਰਾ ਪੰਜਾਬੀਆਂ ਨੂੰ ਜਾਂਦਾ ਹੈ । ਖਾਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਨੋਜਵਾਨ ਰਵਿੰਦਰ ਸਿੰਘ ਜੱਸਲ ਜਿਸ ਨੇ ਅਫਰੀਕਨ ਮੂਲ ਦੇ ਕਾਲਿਆਂ ਨੂੰ ਕਬੱਡੀ ਖੇਡਣ ਲਾਇਆ, ਉਨ੍ਹਾਂ ਨੂੰ ਕੋਚਿੰਗ ਦੇ ਕੇ ਕਬੱਡੀ ਕਾਬਲੀਅਤ ਖਿਡਾਰੀ ਬਣਾਇਆ । ਅਫਰੀਕਨ ਖਿਡਾਰੀਆਂ ਦੀ ਕਬੱਡੀ ਦੀ ਕਾਰਗੁਜਾਰੀ ਕਿਹੋ ਜਿਹੀ ਰਹਿੰਦੀ ਹੈ , ਇਹ ਤਾਂ ਅਜੇ ਆਉਣ ਵਾਲਾ ਸਮਾ ਹੀ ਦੱਸੇਗਾ ਕਿਉਕਿ ਪਹਿਲਾ ਪਹਿਲ ਇਹ ਅਫਰੀਕਨ ਖਿਡਾਰੀ ਕਬੱਡੀ ਤਕਨੀਕ ਪੱਖੋ ਮਾਰ ਖਾਣਗੇ । ਪਰ ਇਸ ਵੈਲੇ ਅਫਰੀਕਨ ਖਿਡਾਰੀਆਂ ਦਾ ਮੁੱਖ ਮਕਸਦ ਦਸੰਬਰ ਮਹੀਨੇ ਪੰਜਾਬ ਦੀ ਧਰਤੀ ਤੇ ਹੋਣ ਵਾਲਾ ਵਿਸ਼ਵ ਕਬੱਡੀ ਕੱਪ ਖੇਡਣ ਦਾ ਹੈ । ਇਸ ਪ੍ਰੱਤੀ ਉਕਤ ਅਫਰੀਕਨ ਕਬੱਡੀ ਪ੍ਰਮੋਟਰ ਰਵਿੰਦਰ ਸਿੰਘ ਜੱਸਲ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸਕੰਦਰ ਸਿੰਘ ਮਲੂਕਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਨੂੰ ਬੇਨਤੀ ਪੱਤਰ ਵੀ ਭੇਜਿਆ ਹੈ ਕਿ ਅਫਰੀਕਨ ਮੂਲ ਦੀ ਸਿਆਰਲਿਉਨ ਕਬੱਡੀ ਟੀਮ ਨੂੰ ਵਿਸ਼ਵ ਕਬੱਡੀ ਕੱਪ 'ਚ ਹਿੱਸਾ ਲੇਨ ਦਿੱਤਾ ਜਾਵੇ ਤਾਂ ਜੋ ਸਰਕਲ ਸਟਾਇਲ ਕਬੱਡੀ ਦੁਨਿਆ 'ਚ ਹੋਰ ਵਧੇਰੇ ਮਕਬੂਲ ਹੋ ਸਕੇ ਅਤੇ ਦਰਸ਼ਕਾਂ ਦੀ ਵੱਡੀ ਖਿਚ ਕਬੱਡੀ ਪ੍ਰਤੀ ਪੈਦਾ ਹੋ ਸਕੇ । ਵਿਸ਼ਵ ਕਬੱਡੀ ਕੱਪ 'ਚ ਇਨ੍ਹਾਂ ਅਫਰੀਕਨ ਖਿਡਾਰੀਆਂ ਨੂੰ ਮੋਕਾ ਮਿਲਦਾ ਹੈ ਜਾਂ ਨਹੀ ਇਹ ਤਾਂ ਸਮਾ ਹੀ ਦੱਸੂ... 



Post Comment


ਗੁਰਸ਼ਾਮ ਸਿੰਘ ਚੀਮਾਂ