ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Sunday, September 9, 2012

ਆਓ ਜਾਣੀਏ ਫੇਸਬੁੱਕ ਦੇ ਜਨਮਦਾਤਾ ਮਾਰਕ ਜੁਕਰਬਰਗ ਬਾਰੇ

ਦੁਨੀਆ ਦਾ 35 ਵਾਂ ਸਭ ਤੋਂ ਅਮੀਰ ਤੇ ਸਾਧਾਰਨ ਇਨਸਾਨ - ਫੇਸਬੁੱਕ ਦਾ ਜਨਮਦਾਤਾ ਮਾਰਕ ਜੁਕਰਬਰਗ!!!!!

ਦੋਸਤੋ ਅਸੀਂ ਅੱਜ ਸਾਰੇ ਆਪਸ ਵਿੱਚ ਫੇਸਬੁੱਕ ਦੇ ਜਰੀਏ ਜੁੜੇ ਹੋਏ ਹਾਂ । ਇਸ ਵੈਬਸਾਈਟ ਦੇ 85 ਕਰੋੜ ਯੂਸਰ ਹਨ ਤੇ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਦੇਖੀ ਜਾਣ ਵਾਲੀ ਵੈਬਸਾਈਟ ਹੈ ।

ਇਸ ਵੈਬਸਾਈਟ ਨੇ ਪੂਰੀ ਦੁਨੀਆ ਵਿੱਚ ਸੋਸਲ ਮੀਡੀਆ ਵਿੱਚ ਇਕ ਕ੍ਰਾਂਤੀ ਲੈ ਆਉਂਦੀ ਹੈ ਤੇ ਦੁਨੀਆਂ ਵਿੱਚ ਕਾਫੀ ਵੱਡੇ ਵੱਡੇ ਇਨਕਲਾਬ ਇਸ ਵੈਬਸਾਈਟ ਦੀ ਵਜਹ ਕਰਕੇ ਆ ਰਹੇ ਹਨ । ਕੀ ਤੁਸੀਂ ਜਾਣਦੇ ਹੋ ਕਿ ਇਹ ਵੈਬਸਾਈਟ ਕਿਸਨੇ ਬਣਾਈ ਹੈ ।

ਮਾਰਕ ਜੁਕਰਬਰਗ ਨਾਮ ਦੇ ਇਕ 27 ਸਾਲਾਂ ਨੌਜੁਵਾਨ ਨੇ 2003 ਵਿੱਚ ਇਸ ਵੈਬਸਾਈਟ ਦੀ ਸੁਰੂਆਤ ਕੀਤੀ , ਜੋ ਕਿ ਇਕ ਪ੍ਰੋਜੈਕਟ ਦਾ ਹਿੱਸਾ ਸੀ , ਪਰ ਆਪਦੀ ਹੋਂਦ ਵਿੱਚ ਆਉਣ ਦੇ ਇਕ ਸਾਲ ਬਾਅਦ ਹੀ ਇਹ ਵੈਬਸਾਈਟ ਇਤਨੀ ਪਾਪੂਲਰ ਹੋ ਗਈ ਕਿ ਅੱਜ ਇਸ ਵੈਬਸਾਈਟ ਦੇ ਜਰੀਏ 85 ਕਰੋੜ ਤੋਂ ਜਿਆਦਾ ਲੋਕ ਜੁੜੇ ਹੋਏ ਹਨ ।

ਅੱਜ ਮੈਂ ਹਿਸਟਰੀ ਚੈਨਲ ਤੇ ਇਕ ਡਾਕੂਮੈਂਟਰੀ ਦੇਖ ਰਿਹਾ ਸੀ । ਜਿਸਦਾ ਨਾਮ ਸੀ ਫੇਸ ਬਿਹਾਈਂਡ ਦਾ ਫੇਸਬੁੱਕ । ਇਸ ਵਿੱਚ ਉਸ ਨੌਜੁਆਨ ਮਾਰਕ ਜੁਕਰਬਰਗ ਦੇ ਬਾਰੇ ਕਾਫੀ ਜਾਣਕਾਰੀ ਦਿਖਾਈ ਗਈ ।

ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਦੁਨੀਆਂ ਦਾ 35 ਵਾਂ ਸਭ ਤੋਂ ਅਮੀਰ ਇਨਸਾਨ ਜੋ ਕਿ ਫੇਸਬੁੱਕ ਦਾ ਮਾਲਕ ਹੈ ਤੇ 1500 ਕਰੋੜ ਡਾਲਰ ਦੀ ਨਿੱਜੀ ਸੰਪੰਤੀ ਦਾ ਮਾਲਕ ਹੈ , ਅਮਰੀਕਾ ਦੇ ਬਿਲਕੁਲ ਹੀ ਇਕ ਸਾਧਾਰਨ ਤੇ ਛੋਟੇ ਜਿਹੇ ਸਹਿਰ ਸਾਓ ਅੋਲਟੋ ਵਿੱਚ ਬਹੁਤ ਹੀ ਸਾਧਾਰਨ ਜਿੰਦਗੀ ਜਿਊਂਦਾ ਹੈ ।

ਉਸ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸਕਦਾ ਕਿ ਫੇਸਬੁੱਕ ਦਾ ਮਾਲਕ ਤੇ ਇਤਨਾ ਅਮੀਰ ਇਨਸਾਨ ਇਤਨੀ ਸਾਧਾਰਨ ਜਿੰਦਗੀ ਜੀ ਰਿਹਾ ਹੈ । 2003 ਤੋਂ ਅੱਜ ਤੱਕ ਉਸਦੀ ਜਿੰਦਗੀ ਵਿੱਚ ਕੋਈ ਫਰਕ ਨਹੀਂ ਆਇਆ ਹੈ ਤੇ ਉਹ ਹੁਣ ਵੀ ਕੰਪਿਊਟਰ ਕੰਪਨੀ ਵਿੱਚ ਆਪਣੇ ਕਾਮਿਆਂ ਨਾਲ 16-16 ਘੰਟੇ ਕੰਮ ਕਰ ਰਿਹਾ ਹੈ ।

ਉਸਦਾ ਮੀਡੀਆ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾਂ ਹੀ ਉਹ ਕੋਈ ਇੰਟਰਵਿਊ ਵਗੈਰਾ ਕਿਸੇ ਨੂੰ ਦੇਂਦਾ ਹੈ । ਹੁਣ ਤੱਕ ਸਿਰਫ ਉਸਨੇ ਅਮਰੀਕਾ ਦੇ ਮੀਡੀਆ ਨੂੰ 2003 ਤੋਂ ਸਿਰਫ ਤਿੰਨ ਇੰਟਰਵਿਊ ਹੀ ਦਿੱਤੀਆਂ ਹਨ । ਬਿਲਕੁਲ ਹੀ ਸਾਧਾਰਨ ਜਿਹੇ ਕੱਪੜੇ ਪਾਈ ਇਹ ਇਨਸਾਨ ਮਾਰਕ ਜੁਕਰਬਰਗ ਬਿਲਕੁਲ ਹੀ ਆਮ ਇਨਸਾਨਾਂ ਦੀ ਭੀੜ ਵਿੱਚ ਅਰਬਾਂ ਪਤੀ ਲੱਗਦਾ ਹੀ ਨਹੀਂ ।

ਉਸਦੀ ਆਪਣੀ ਸਾਰੀ ਨਿਜੀ ਜਾਇਦਾਦ ਵੀ ਫੇਸਬੁੱਕ ਦੇ ਵਿੱਚ ਹੀ ਲੱਗੀ ਹੋਈ ਹੈ ਤੇ ਅੱਜ ਦੀ ਤਾਰੀਕ ਵਿੱਚ ਫੇਸਬੁੱਕ ਦੀ ਸੇਅਰ ਮਾਰਕਿਟ ਵਿੱਚ ਕੀਮਤ 1000 ਕਰੋੜ ਡਾਲਰ ਹੈ ਤੇ ਇਸਦਾ ਸਾਲਾਨਾ ਕਾਰੋਬਾਰ ਐਡਵਰਟਾਈਸਮੈਂਟ ਦੇ ਬਿਜਨਸ ਤੋਂ ਕਈ ਬਿਲੀਅਨ ਡਾਲਰ ਸਾਲਾਨਾ ਹੈ ।

ਇਸ ਕੰਪਨੀ ਦਾ ਹੈਡਕੁਆਰਟਰ ਬਹੁਤ ਹੀ ਸਾਧਾਰਨ ਜਿਹੇ ਸਹਿਰ ਜੋ ਸਿਲੀਕੋਨ ਵੈਲੀ ਦੇ ਨੇੜੇ ਹੀ ਹੈ ਵਿੱਚ ਹੈ ਤੇ ਇਸ ਦੇ 3000 ਦੇ ਕਰੀਬ ਕਰਮਚਾਰੀ ਹਨ ।

ਮਾਰਕ ਜੁਕਰਬਰਗ ਆਪ ਵੀ ਤਨਖਾਹ ਤੇ ਹੀ ਕੰਮ ਕਰਦਾ ਹੈ । ਡਾਕੂਮੈਂਟਰੀ ਵਿੱਚ ਦਿਖਾਇਆ ਜਾ ਰਿਹਾ ਸੀ ਜੋ ਕਿ ਗੁਪਤ ਤਰੀਕੇ ਨਾਲ ਸੂਟ ਕੀਤੀ ਗਈ ਸੀ , ਕਿ ਮਾਰਕ ਜੁਕਰਬਰਗ ਬਿਲਕੁਲ ਹੀ ਸਾਧਾਰਨ ਜਿਹੀ ਦੁਕਾਨ ਤੋਂ ਦੁਪਹਿਰ ਦਾ ਲੰਚ ਕਰ ਰਿਹਾ ਸੀ ਤੇ ਆਪਣੇ ਕੁਝ ਖਾਸ ਦੌਸਤਾਂ ਨਾਲ ਬਿਲਕੁਲ ਹੀ ਪੈਦਲ ਜਾ ਰਿਹਾ ਸੀ ।

ਡਾਕੂਮੈਂਟਰੀ ਦੇ ਅਨੂਸਾਰ ਉਸ ਕੋਲ ਕਾਰ ਵੀ 6 ਸਾਲ ਪੁਰਾਣੀ ਸੀ । ਇਹ ਸੋਚ ਕੇ ਕਾਫੀ ਹੈਰਾਨੀ ਹੁੰਦੀ ਹੈ ਕਿ ਕੋਈ ਇਤਨਾ ਅਮੀਰ ਆਦਮੀ ਜੋ ਕਿਸੇ ਅਜਿਹੀ ਚੀਜ ਦਾ ਮਾਲਕ ਹੈ ਜਿਸਨੇ ਪੂਰੀ ਦੁਨੀਆ ਆਪਣੀ ਵੈਬਸਾਈਟ ਦੇ ਜਰੀਏ ਬਦਲ ਦਿੱਤੀ , ਬਿਲਕੁਲ ਹੀ ਸਾਧਾਰਨ ਤੇ ਆਮ ਇਨਸਾਨ ਵਾਂਗ ਰਹਿਣ ਨੂੰ ਪਹਿਲ ਦਿੰਦਾ ਹੈ ।

ਨਹੀਂ ਤਾਂ ਅੱਜ ਕੱਲ ਕੋਈ ਲੱਖ ਪਤੀ ਵੀ ਬਣ ਜਾਵੇ , ਮੀਡੀਆ ਤੇ ਹੋਰ ਪਾਸੇ ਆਪਣੀ ਸੋਹਰਤ ਨੂੰ ਦਿਖਾਉਣ ਵਿੱਚ ਕੋਈ ਕਸਰ ਨਹੀਂ ਰਹਿਣ ਦਿੰਦਾ । ਮਾਰਕ ਜੁਕਰਬਰਗ ਵਾਕਿਆ ਹੀ ਇਕ ਸੱਚਾ ਅਮੀਰ ਤੇ ਮਹਾਨ ਇਨਸਾਨ ਹੈ —
https://www.facebook.com/zuck  ਮਾਰਕ ਜੁਕਰਬਰਗ ਦੀ ਫੇਸਬੁੱਕ ਪ੍ਰੋਫਾਇਲ ਦੇਖਣ ਲਈ ਇਸ ਲਿੰਕ ਉੱਤੇ ਕਲਿਕ ਕਰੋ


Post Comment


ਗੁਰਸ਼ਾਮ ਸਿੰਘ ਚੀਮਾਂ