ਗੁਰਦੁਆਰਾ ਬਾਲ ਲੀਲਾ ਦੇ ਪਾਸ ਹੀ ਇਹ ਪਾਵਨ ਅਸਥਾਨ ਹੈ। ਇਥੇ ਪਹਿਲੇ ਪਾਤਿਸ਼ਾਹ ਜੀ ਪਾਂਧੇ ਪੰਡਿਤ ਗੋਪਾਲ ਦਾਸ ਕੋਲ ਹਿੰਦੀ ਪੜ੍ਹਨ ਲਈ ਬਿਠਾਏ ਗਏ, ਫਿਰ ਪੰਡਿਤ ਬਰਿੱਜ ਲਾਲ ਪਾਸ ਸੰਸਕ੍ਰਿਤ ਅਤੇ 13 ਸਾਲ ਦੀ ਉਮਰ ਵਿੱਚ ਤਲਵੰਡੀ ਦੇ ਮੌਲਾਨਾ ਕੁਤਬੁਦੀਨ ਪਾਸ ਅਰਬੀ ਫਾਰਸੀ ਪੜ੍ਹਨ ਬਿਠਾਇਆ ਗਿਆ। ਸਤਿਗੁਰ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਅਤੇ ਰੋਸ਼ਨ ਦਿਮਾਗ ਦੇ ਸਾਹਮਣੇ ਵਾਰੀ ਵਾਰੀ ਇਹਨਾਂ ਸੰਸਾਰਿਕ ਉਸਤਾਦਾਂ ਨੇ ਸੀਸ ਨਿਵਾਇਆ। ਗੁਰੂ ਜੀ ਨੇ ਇੱਥੇ ਹੀ ਆਸਾ ਰਾਗ ਵਿੱਚ ਪੱਟੀ ਨਾਮੀ ਬਾਣੀ ਉਚਾਰ ਕੇ ਪੰਡਿਤ ਦੇ ਸ਼ੰਕੇ ਨਵਿਰਤ ਕੀਤੇ।