ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Wednesday, September 26, 2012

ਵਿੱਚ ਲਾਉਂਦਾ ਦਿੱਲੀ ਦੇ …


ਉੱਨੀ ਸੌ ਉੱਨਤੀ ਨੂੰ ਸੂਰਮਾ ਵਿਚ ਦਿੱਲੀ ਦੇ ਫੜਿਆ।
ਉਹ ਬੱਬਰ ਸ਼ੇਰ ਦਲੇਰ ਵੀਰਨੋਂ ਨਹੀਂ ਕਿਸੇ ਤੋਂ ਡਰਿਆ।
ਡਰਦਾ ਕੋਈ ਬੋਲੇ ਨਾ ਦੇਖਣ ਲੋਕ ਸ਼ਹਿਰ ਦੇ ਸਾਰੇ।
ਵਿਚ ਲਾਉਂਦਾ ਦਿੱਲੀ ਦੇ ਭਗਤ ਸਿਉਂ ਇਨਕਲਾਬ ਦੇ ਨਾਅਰੇ…
ਵਿਚ ਵੜ ਕੇ ਭੇਡਾਂ ਦੇ ਨਾਂ ਹੁਣ ਪੁੱਤ ਸ਼ੀਹਣੀ ਦਾ ਲੁਕਦਾ।
ਨਾ ਡਰ ਹੈ ਮਰਨੇ ਦਾ ਜਾਂਦਾ ਵਾਂਗ ਸ਼ੇਰ ਦੇ ਬੁਕਦਾ।
ਹੈ ਪੁੱਤ ਕਿਸ਼ਨ ਸਿੰਘ ਦਾ ਆਪਸ ਵਿਚ ਪਏ ਕਰਨ ਇਸ਼ਾਰੇ।
ਵਿਚ ਲਾਉਂਦਾ ਦਿੱਲੀ ਦੇ ਭਗਤ ਸਿਉਂ ਇਨਕਲਾਬ ਦੇ ਨਾਅਰੇ…
ਹੁਣ ਸੁੱਤੇ ਜਾਗ ਪਵੋ ਕਰਤੀ ਗੋਰਿਆਂ ਨੇ ਬਰਬਾਦੀ।
ਸਭ ਏਕਾ ਕਰਕੇ ਤੇ ਲਿਆਉਣੀ ਭਾਰਤ ਵਿਚ ਆਜ਼ਾਦੀ।
ਇਹ ਲੋਟੂ ਟੋਲੇ ਨੂੰ ਰਲ ਕੇ ਦਿਨੇ ਦਿਖਾਉਣੇ ਤਾਰੇ।
ਵਿਚ ਲਾਉਂਦਾ ਦਿੱਲੀ ਦੇ ਭਗਤ ਸਿਉਂ ਇਨਕਲਾਬ ਦੇ ਨਾਅਰੇ…
ਲੁੱਟ ਕੇ ਤੇ ਭਾਰਤ ਨੂੰ ਗੋਰੇ ਵਿਚ ਇੰਗਲੈਂਡ ਪਚਾਂਦੇ।
ਆਪਣੇ ਵਿਚ ਫੁੱਟ ਪਾ ਕੇ ਬਿੱਲੇ ਰਹੇ ਮਲਾਈ ਖਾਂਦੇ।
ਨਾ ਮਿੱਠੇ ਹੋਂਵਦੇ ਨੇ ਪਾਣੀ ਜੋ ਖੂਹਾਂ ਦੇ ਖਾਰੇ।
ਵਿਚ ਲਾਉਂਦਾ ਦਿੱਲੀ ਦੇ ਭਗਤ ਸਿਉਂ ਇਨਕਲਾਬ ਦੇ ਨਾਅਰੇ…
ਸਭ ਦੁਨੀਆਂ ਭੜਕ ਉੱਠੀ ਅਣਖੀ ਭਗਤ ਸਿੰਘ ਹੈ ਫੜਿਆ।
ਅਣਖੀਲੇ ਯੋਧਿਆਂ ਨੂੰ ਸੁਣ ਕੇ ਰੋਹ ਭਰਾਵੋ ਚੜ੍ਹਿਆ।
ਹੈ ਲਹਿਰ ਆਜ਼ਾਦੀ ਦੀ ਹੁੰਦੇ ਪਿੰਡਾਂ ਵਿਚ ਮੁਜ਼ਾਹਰੇ।
ਵਿਚ ਲਾਉਂਦਾ ਦਿੱਲੀ ਦੇ ਭਗਤ ਸਿਉਂ ਇਨਕਲਾਬ ਦੇ ਨਾਅਰੇ…
ਕਹੇ ‘ਮੂੰਗੋਵਾਲਾ’ ਸੀ ਛਾਪੇਖਾਨੇ ਪਤਾ ਪਚਾਇਆ।
ਲਾ ਫੋਟੋ ਸੂਰਮੇ ਦੀ ਦੂਜੇ ਦਿਨ ਅਖਬਾਰ ਛਪਾਇਆ।
ਲਿਖਿਆ ਵਿਚ ਸੁਰਖੀ ਦੇ ਪੜ੍ਹ ਕੇ ਸਭ ਨੂੰ ਚੜ੍ਹੇ ਤਰਾਰੇ।
ਵਿਚ ਲਾਉਂਦਾ ਦਿੱਲੀ ਦੇ ਭਗਤ ਸਿਉਂ ਇਨਕਲਾਬ ਦੇ ਨਾਅਰੇ…
---------------------------------------------------------------------------------------------ਸ਼ਫੀ ਮੁਹੰਮਦ ਮੂੰਗੋ


ਟੋਪੀ-ਪਗੜੀ ਵਿਚ ਉਲਝਾਤਾ ਕਿਰਦਾਰ ਭਗਤ ਸਿੰਘ ਦਾ।
ਹੋਇਆ ਨਹੀਓਂ ਸੁਪਨਾ, ਸਾਕਾਰ ਭਗਤ ਸਿੰਘ ਦਾ।
ਕੁੱਲੀ, ਗੁੱਲੀ, ਜੁੱਲੀ ਤੋਂ ਅਜੇ, ਸੱਖਣੇ ਲੋਕ ਬੜੇ।
ਮਰ ਗਏ ਅਰਮਾਨ ਅਧੂਰੇ ਲੱਖਾਂ ਬਿਨ ਪ੍ਰਵਾਨ ਚੜੇ।
ਡਿਗੰੂ-ਡਿਗੰੂ ਕਰਦਾ ਹੈ, ਘਰ-ਬਾਰ ਭਗਤ ਸਿੰਘ ਦਾ।
ਹੋਇਆ ਨਹੀਓਂ ਸੁਪਨਾ….
ਜਾਤਾਂ, ਧਰਮਾਂ ਦੇ ਨਾਂ ਉੱਤੇ, ਪਾਈਆਂ ਵੰਡੀਆਂ ਨੇ।
ਲੱਖਾਂ ਭੈਣਾਂ ਮਜ਼ਬੀ ਜੰਗ ਨੇ, ਕੀਤੀਆਂ ਰੰਡੀਆਂ ਨੇ।
ਮਤਲਬ ਦੇ ਲਈ ਕਰਦੇ ਬੜਾ, ਸਤਿਕਾਰ ਭਗਤ ਸਿੰਘ ਦਾ।
ਹੋਇਆ ਨਹੀਓਂ ਸੁਪਨਾ….
ਜਨਮ-ਦਿਹਾੜਾ, ਸ਼ਹੀਦੀ ਦਿਨ, ਹਰ ਸਾਲ ਮਨਾਉਂਦੇ ਹਾਂ।
ਇਨਕਲਾਬ ਦੇ ਉੱਚੀ-ਉੱਚੀ ਨਾਅਰੇ ਲਾਉਂਦੇ ਹਾਂ।
ਇਕ-ਦੋ ਲੇਖ ਲਗਾ ਦਿੰਦਾ, ਅਖ਼ਬਰ ਭਗਤ ਸਿੰਘ ਦਾ।
ਹੋਇਆ ਨਹੀਓਂ ਸੁਪਨਾ…
ਦੇਸ਼ ਦੇ ਰਾਖੇ ਲੁੱਟ ਕੇ, ਦੇਸ਼ ਨੂੰ ਖਾਈ ਜਾਂਦੇ ਨੇ।
ਕਹੇ ‘ਗਿੰਦਰ ਨਵੇਂ ਕਿਲ੍ਹੇ ਵਾਲਾ’, ਦਗਾ ਕਮਾਈ ਜਾਂਦੇ ਨੇ।
ਕਾਫ਼ੀ ਹੱਦ ਤਕ ਮੈਂ ਵੀ ਹਾਂ, ਗੁਨਾਹਗਾਰ ਭਗਤ ਸਿੰਘ ਦਾ।
ਹੋਇਆ ਨਹੀਓਂ ਸੁਪਨਾ ਸਾਕਾਰ ਭਗਤ ਸਿੰਘ ਦਾ
-ਜੁਗਿੰਦਰਪਾਲ ‘ਗਿੰਦਰ’


Post Comment


ਗੁਰਸ਼ਾਮ ਸਿੰਘ ਚੀਮਾਂ