ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Friday, September 7, 2012

ਮਨਦੀਪ ਸਿੰਘ ਵੀਰ ਨਾਲ਼ ਯਾਦਗਾਰੀ ਮੁਲਾਕਾਤ


03-09-2012 ਨੂੰ ਵੀਰ ਮਨਦੀਪ ਸਿੰਘ (ਸਾਹਨੇਵਾਲ ਕਤਲ ਕੇਸ) ਨਾਲ਼ ਹੋਇ ਮੁਲਾਕਾਤ। ਮੈਂ ਜੇਹਲ ਵਿੱਚ ਮੁਲਾਕਾਤ ਕਰਨ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਐਡਵੋਕੇਟ ਬਰਜਿੰਦਰ ਸਿੰਘ ਲੂਬਾ ਜੀ ਨਾਲ਼ ਗਿਆ । ਅਸੀ ਸਾਰਿਆਂ ਬਡ਼ੇ ਵਧੀਆ ਮਹੌਲ ਵਿੱਚ ਸੁਪਰਡੈਂਟ ਸਾਹਿਬ ਦੇ ਕਮਰੇ ਅੰਦਰ ਹੀ ਵਧੀਆ ਮਹੌਲ ਵਿੱਚ ਮੁਲਾਕਾਤ ਕੀਤੀ । ਵੀਰ ਦੇ ਬਡ਼ਾ ਸੋਹਣਾ ਦੁਮਾਲਾ ਸਜਾਇਆ ਹੋਇਆ ਸੀ । ਵੀਰ ਚਿੱਟੇ ਚੋਲੇ ਵਿੱਚ ਬਹੁਤ ਫਬ ਰਿਹਾ ਸੀ । ਚਿਹਰੇ ਤੋਂ ਡੁੱਲ-ਡੁੱਲ ਪੈਂਦਾ ਨੂਰ ਇੱਕ ਅਦੁਤੀ ਸਖਸ਼ੀਅਤ ਦੀ ਦੁਹਾਈ ਦੇ ਰਹੀ ਸੀ । ਵੀਰ ਨੇ ਬਡ਼ੀ ਗਰਮਜੋਸ਼ੀ ਵਿੱਚ ਫਤਿਹ ਬੁਲਾਈ । ਵੀਰ ਨੇ ਘਟਨਾ ਵਾਲੀ ਗੱਲ ਸਾਝੀ ਕਰਦਿਆਂ ਦੱਸਦਿਆਂ ਕਿ ਉਸ ਦਿਨ ਮੈਂ ਕਿਸੇ ਕੰਮ ਲੁਧਿਆਣੇ ਜਾ ਰਿਹਾ ਸੀ ਕਿ ਰਾਸਤੇ ਵਿੱਚ ਸਾਹਨੇਵਾਲ ਲਾਗੇ ਗੁਰੂ ਘਰ ਇਕੱਠ ਦੇਖ ਰੁੱਕ ਗਿਆ । ਵੀਰ ਕਹਿਣ ਲੱਗਾ ਕਿ ਉਸ ਨੇ ਬਡ਼ੇ ਧਿਆਨ ਨਾਲ਼ ਉਹ ਜਗਾ ਦੇਖੀ ਜਿਥੋ ਪ੍ਰਵਾਸੀ ਦਾਖਿਲ ਹੋਇਆ ਸੀ । ਗੁਰੂ ਗ੍ਰੰਥ ਸਾਹਿਬ ਦਾ ਅੰਕ ਫਟਿਆ ਦੇਖ ਉਹਨਾਂ ਦਾ ਮਨ ਬਹੁਤ ਵਿਆਕਲ ਹੋਇਆ । ਵੀਰ ਕਹਿਦਾ ਕੁੱਝ ਦਿਨ ਪਹਿਲਾਂ ਜਦੋਂ ਮੈਂ ਗੁਰੂ ਸਾਹਿਬ ਦੀ ਬੇਅਦਬੀ ਦੀ ਘਟਨਾ ਦੇਖਦਾ ਸੁਣਦਾ ਸੀ ਤਾਂ ਆਪਣੇ ਕਮਰੇ ਵਿੱਚ ਵਡ਼ ਬਹੁਤ ਰੋਂਦਾ ਸੀ ਤੇ ਮਨ ਹੀ ਮਨ ਅਰਦਾਸ ਕਰਦਾ ਸੀ ਕਿ ਮਹਾਰਾਜ ਆਪ ਆਪਣੇ ਤੇ ਹੀ ਸਾਰੇ ਕਸਟ ਝੱਲੀ ਜਾਂਦੇ ਹੋ ਕਦੇ ਮੈਂਨੂੰ ਵੀ ਮੌਕਾ ਦੇਵੋ ।
ਵੀਰ ਕਹਿਣ ਲੱਗਾ ਕਿ ਮੈਂ ਜਦ ਘਟਨਾਂ ਬਾਰੇ ਸਾਹਨੇਵਾਲ ਥਾਣੇ ਪਤਾ ਕਰਨ ਗਿਆ ਤਾਂ ਉਥੇ ਅਜੇ ਪੁਲਿਸ ਵਾਲੇ ਐਫ ਆਈ ਆਰ ਹੀ ਲਿਖ ਰਹੇ ਸੀ ਜਦੋਂ ਕਿ ਉਹਨਾਂ ਪਾਪੀਆਂ ਨੂੰ ਰਾਤ ਨੂੰ ਹੀ ਪੁਲਿਸ ਦੇ ਹਵਾਲੇ ਕਰ ਦਿਤਾ ਸੀ । ਮਨਦੀਪ ਸਿੰਘ ਕਹਿਣ ਲੱਗਾ ਕਿ ਮੈਂ ਵੀ ਉਹਨਾਂ ਐਫ ਆਈ ਆਰ ਲਿਖਦਿਆਂ ਕੋਲ਼ ਬੈਠ ਗਿਆ । ਐਫ .ਆਰ ਲਿਖਣ ਵਾਲੇ ਨੂੰ ਮੁੱਖ ਦੋਸ਼ੀ ਦਾ ਨਾਮ ਨਹੀਂ ਸੀ ਪਤਾ ਉਹਨਾਂ ਇੱਕ ਮੁਲਾਜਮ ਨੂੰ ਉਸ ਦਾ ਨਾਮ ਪਤਾ ਪੁੱਛਣ ਭੇਜਿਆ । ਵੀਰ ਕਹਿੰਦਾ ਮੈਂ ਵੀ ਉਸ ਮੁਲਾਜਮ ਦੇ ਪਿੱਛੇ-2 ਚਲਾ ਗਿਆ । ਉਸ ਮੁਲਾਜਮ ਦੇ ਨਾਮ ਪਤਾ ਪੁੱਛਣ ਤੋਂ ਬਾਅਦ ਜਦੋਂ ਮੁਲਾਜਮ ਚਲਾ ਗਿਆ ਤਾਂ ਮੈਂ ਉਸ ਨੂੰ ਹਿੰਦੀ ਵਿੱਚ ਪੁੱਛਿਆ ‘ਆਪ ਨੇ ਐਸਾ ਕਿਉਂ ਕੀਆ?’ ਤਾ ਉਸ ਨੇ ਬਿਨਾ ਪਛਤਾਵੇ ਤੇ ਡਰ ਤੋਂ ਕਿਹਾ ਕਿ ਬੱਸ ਕਰ ਦੀਆ । ਮੈਂਨੂੰ ਬਹੁਤ ਗੁੱਸਾ ਆਇਆ , ਸੋਚਿਆ ਕਿ ਦੁਸਟ ਨੂੰ ਇਹਨਾਂ ਕੁੱਝ ਦਿਨਾਂ ਬਾਅਦ ਛੱਡ ਦੇਣਾ ਹੈ , ਇਸ ਨੂੰ ਤਾਂ ਭੋਰਾ ਵੀ ਅਫਸੋਸ ਨਹੀਂ ਹੁਣ ਇਸ ਪਾਪੀ ਨੂੰ ਇਸ ਧਰਤੀ ਤੇ ਨਹੀਂ ਛੱਡਣਾ ਚਾਹੀਦਾ । ਕਹਿਣ ਲੱਗਾ ਕਿ ਉਸ ਟਾਈਮ ਮੇਰੇ ਰਿਵਾਲਵਰ ਵਿੱਚ ਸਿਰਫ ਦੋ ਗੋਲੀਆਂ ਸਨ ਮੈਂ ਤੁਰੰਤ ਬਾਹਰ ਆ ਗਿਆਂ ਅਤੇ ਆਪਣੇ ਰਿਵਾਲਵਰ ਵਿੱਚ ਪੂਰੀਆਂ ਛੇ ਗੋਲੀਆਂ ਲੋਡ ਕਰ ਲਈਆਂ । ਮੈਂ ਅੰਦਰ ਆ ਗਿਆ ਤੇ ਮੌਕੇ ਦੀ ਉਡੀਕ ਕਰਨ ਲੱਗਾ । ਵੀਰ ਕਹਿੰਦਾ ਕਿ ਮੈਂ ਤਕਰੀਬਨ ਅੱਧਾ ਘੰਟਾਂ ਇੰਤਜਾਰ ਕੀਤੀ ਹੋਵੇਗੀ । ਜਦੋਂ ਮੇਰਾ ਦਾਅ ਲੱਗਾ ਮੈਂ ਬਿਨਾ ਘਬਰਾਹਟ ਦੇ ਉਸ ਦੀ ਬੈਰਕ ਦੇ ਅੱਗੇ ਗਿਆ ਅਤੇ ਫਾਇਰਿੰਗ ਕਰ ਦਿਤੀ । ਤਿੰਨ ਗੋਲੀਆਂ ਉਸ ਪਾਪੀ ਦੇ ਲੱਗੀਆਂ ਅਤੇ ਚੌਥੀ ਗੋਲ਼ੀ ਫਸ ਗਈ । ਵੀਰ ਕਹਿਦਾ ਮੈਂ ਉਸ ਦੇ ਗੋਲੀਆਂ ਬਡ਼ੀ ਨੇਡ਼ੇ ਤੋਂ ਮਾਰੀਆਂ ਹਨ ਪਾਪੀ ਬਚਣਾ ਤਾਂ ਨਹੀਂ ਚਾਹੀਦਾ । ਉਸ ਤੋਂ ਬਾਅਦ ਮੈਂਨੂੰ ਤਿੰਨ ਚਾਰ ਪੁਲਿਸ ਵਾਲਿਆਂ ਪਿੱਛੇ ਤੋਂ ਫਡ਼ ਲਿਆ । ਵੀਰ ਹੱਸਦੇ ਕਹਿਣ ਲੱਗਾ ਕਿ ਪੁਲਿਸ ਵਾਲੇ ਮੈਂਨੂੰ ਫਡ਼ਦੇ ਹੋਏ ਕੰਬੀ ਜਾ ਰਹੇ ਸਨ । ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਘਬਰਾਉ ਨਾਂ ਮੈਂ ਜੋ ਕਰਨਾ ਸੀ ਉਹ ਕਰ ਦਿਤਾ ਹੁਣ ਤੁਸੀਂ ਆਪਣੀ ਕਾਰਵਾਈ ਕਰੋ ।
ਪੰਜ ਦਸ ਮਿੰਟਾ ਵਿੱਚ ਹੀ ਅਫਸਰਾਂ ਦਾ ਜਮਾਵਡ਼ਾ ਇਕੱਠਾ ਹੋ ਗਿਆ । ਉਹਨਾਂ ਮੈਂਨੂੰ ਪੁੱਛਿਆ ਕਿ ਤੁਹਾਡੇ ਕਿਹਡ਼ੀ ਜਥੇਬੰਦੀ ਨਾਲ਼ ਸਬੰਧ ਹਨ । ਮੈਂ ਕਿਹਾ ਕਿ ਕਿਸੇ ਨਾਲ਼ ਵੀ ਨਹੀਂ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਕ ਪਾਡ਼ਿਆ ਸੀ ਉਸ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ । ਮੇਰਾ ਜੋ ਕੰਮ ਸੀ ਉਹ ਮੈਂ ਕਰ ਦਿਤਾ ਹੈ ਤੁਸੀਂ ਆਪਣਾ ਕਰ ਲਵੋ । ਉਹਨਾਂ ਥੋਡ਼ੀ ਦੇਰ ਬਾਅਦ ਮੈਂਨੂੰ ਸਰਾਭਾ ਨਗਰ ਠਾਣੇ ਸ਼ਿਫਟ ਕਰ ਦਿਤਾ । ਉਥੋਂ ਮੈਂਨੂੰ ਸੀ ਆਈ ਏ ਸਟਾਫ ਲੈ ਗਏ । ਉਹਨਾਂ ਵੀ ਬੱਸ ਏਨਾਂ ਹੀ ਪੁੱਛਿਆ ਕਿ ਤੁਹਾਡੇ ਕਿਹਡ਼ੀ ਜਥੇਬੰਦੀ ਨਾਲ਼ ਸਬੰਧ ਹਨ ਮੈਂਨੂੰ ਕਿਸੇ ਨੇ ਵੀ ਕੁੱਝ ਨਹੀਂ ਕਿਹਾ । ਥੋਡ਼ੀ ਦੇਰ ਬਾਅਦ ਮੈਂਨੂੰ ਪਰਾਈਵੇਟ ਗੱਡੀ ਵਿੱਚ ਜੱਜ ਦੇ ਘਰ ਪੇਸ਼ ਕੀਤਾ ਗਿਆ ਤੇ ਉਹਨਾਂ ਮੈਂਨੂੰ ਏਥੇ ਜੇਹਲ ਭੇਜ ਦਿਤਾ ।
ਵੀਰ ਦਾ ਰੋਸ ਸੀ ਕਿ ਪੁਲਿਸ ਵਾਲਿਆਂ ਉਸ ਬਈਏ ਦੇ ਖਿਲਾਫ ਕਾਰਵਾਈ ਕਰਨ ਵਿੱਚ ਦੇਰੀ ਕਿਉਂ ਕੀਤੀ ? ਦੂਸਰਾ ਉਹਨਾਂ ਸਪੱਸਟ ਰੂਪ ਵਿੱਚ ਦੈਨਿਕ ਜਾਗਰਣ ਵਾਲਿਆਂ ਨੂੰ ਤਾਡ਼ਨਾ ਵੀ ਕੀਤੀ ਉਹ ਗਲਤ ਖਬਰਾਂ ਲਗਾ ਪੰਜਾਬ ਦਾ ਮਹੌਲ ਖਰਾਬ ਕਰਨ ਤੇ ਲੱਗੇ ਹੋਏ ਹਨ ਉਹਨਾਂ ਨੂੰ ਡੱਕਿਆ ਜਾਵੇ । ਉਹਨਾਂ ਕਿਹਾ ਕਿ ਹੁਣ ਉਹਨਾਂ ਦਾ ਕੇਸ ਸਮੂੰਹ ਪੰਥਕ ਜਥੇਬੰਦੀਆਂ ਲਡ਼ਨਗੀਆਂ । ਜਦ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣਾ ਕੇਸ ਹਵਾਰੇ ਦੇ ਪੈਟਰਨ ਤੇ (ਡੀਫੈਨਸਿਵ) ਲਡ਼ਨਾ ਚਾਹੁੰਦੇ ਹਨ ਜਾਂ ਰਾਜੋਆਣੇ ਦੇ ਪੈਟਰਨ ਤੇ ਤਾਂ ਵੀਰ ਦਾ ਸਪੱਸ਼ਟ ਜੁਆਬ ਸੀ ਕਿ ਉਹ ਆਪਣਾ ਕੇਸ ਡੀਫੈਨਸਿਵ ਲਡ਼ਨਾ ਚਾਹੁਣਗੇ । ਉਹਨਾਂ ਕਿਹਾ ਕਿ ਉਹਨਾਂ ਜੋ ਕਰਨਾ ਸੀ ਕਰ ਦਿਤਾ ਹੁਣ ਹਉਂਮੈ ਤਿਆਗ ਕੇ ਅਗਲੇ ਦੀ ਤਿਆਰੀ ਕਰਨੀ ਹੀ ਸਮਝਦਾਰੀ ਹੈ । ਉਹਨਾਂ ਨਾਲ਼ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਜੀ ਨੇ ਕਾਨੂੰਨੀ ਪੱਖਾਂ ਤੋਂ ਵਿਚਾਰਾਂ ਕੀਤੀਆਂ । ਵੀਰ ਤੇ ਧਾਰਾਵਾ 307/34, 25,27,449ਆਈ.ਪੀ.ਸੀ. ਦੀਆਂ ਲੱਗੀਆਂ ਹੋਈਆ ਹਨ । 307 ਦਾ ਮਤਲਬ ਇਰਾਦਾ ਕਤਲ, /34 ਦਾ ਮਤਲਬ ਕਿ ਦੋ ਜਣੇ ਸੀ, 25 ਤੇ 27 ਦਾ ਮਤਲਬ ਆਰਮਸ ਐਕਟ , 27 ਡਂੈਜਰਸ ਹੈ ਇਸ ਦਾ ਮਤਲਬ ਕਿ ਹੈਵੀ ਵੈਪਿਨ ਸਨ ਜਦੋਂ ਕਿ ਉਹਨਾਂ ਤਾਂ ਰਿਵਾਲਵਰ ਹੀ ਵਰਤਿਆ ਸੀ ।449 ਦਾ ਮਤਲਬ ਠਾਣੇ ਵਿੱਚ ਜਾ ਕੇ ਮਾਰਿਆ । ਵਕੀਲ ਸਾਹਿਬ ਨਾਲ਼ ਸਲਾਹ ਤੋਂ ਇਹ ਸਿੱਟਾ ਨਿਕਲਿਆ ਕਿ ਉਹ ਬਈਆ ਅਗਰ ਪੂਰਾ ਹੋ ਜਾਵੇ ਉਹ ਵੀਰ ਲਈ ਲਾਹੇਵੰਦ ਹੈ ।
ਬਾਹਰ ਆ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਮਨਦੀਪ ਸਿੰਘ ਨੂੰ ਗੋਲਡ ਮੈਡਲ ਨਾਲ਼ ਸਨਮਾਨ ਕਰਨ ਦਾ ਐਲਾਨ ਕੀਤਾ । ਇਸ ਮੌਕੇ ਬਲਜੀਤ ਸਿੰਘ ਕਾਲਾ ਨੰਗਲ, ਪਰਿਤਪਾਲ ਸਿੰਘ ਵੀਰ ਵੀ ਨਾਲ਼ ਗਏ ਸਨ ।

ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ 9872099100

ਭਾਈ ਮਨਦੀਪ ਸਿੰਘ ਦਾ ਕਹਿਣਾ ਹੈ ਉਹ ਕੁਝ ਵੀ ਕਰਨ ਜੋਗੇ ਨਹੀਂ ਸਨ ਗੁਰੂ ਸਾਹਿਬ ਜੀ ਨੇ ਖ਼ੁਦ ਹੀ ਉਨ੍ਹਾਂ ਤੋਂ ਸੇਵਾ ਲਈ ਹੈ ਇਸ ਲਈ ਆਪਣੇ ਕੀਤੇ ’ਤੇ ਉਨ੍ਹਾਂ ਨੂੰ ਕੋਈ ਪਛੁਤਾਵਾ ਨਹੀਂ, ਤੇ ਨਾ ਹੀ ਉਨ੍ਹਾਂ ਲਈ ਕੋਈ ਫੰਡ ਇਕੱਠੇ ਕੀਤੇ ਜਾਣ: ਮਾਤਾ ਕੁਲਵਿੰਦਰ ਕੌਰ


Post Comment


ਗੁਰਸ਼ਾਮ ਸਿੰਘ ਚੀਮਾਂ