ਸਿੱਖ ਧਰਮ ਵਿਚ ਸਭ ਤੋਂ ਪਹਿਲਾ ।
੧. ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸਿੱਖ ਧਰਮ ਦੇ ਬਾਨੀ---------------- ਸ਼੍ਰੀ ਗੁਰੂ ਨਾਨਕ ਦੇਵ ਜੀ।
੨. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਪੇਹਲਾ ਦੀਦਾਰ ਕਿਸ ਨੇ ਕੀਤਾ------------- ਦੌਲਤਾ ਦਾਈ ਨੇ।
੩. ਪਹਿਲਾ ਗੁਰੂਦਵਾਰਾ ਸਥਾਪਿਤ ਕੀਤਾ ਗਿਆ-------------- ਐਮਨਾਬਾਦ ਵਿਖੇ।
੪. ਸਭ ਤੋਂ ਪਹਿਲੇ ਗੁਰੂ ਜਿਨਾ ਨੂੰ ਜੰਮਦਿਆ ਹੀ ਗੁਰਮਤਿ ਦੀ ਗੁਡ੍ਤੀ ਮਿਲੀ ਸੀ------- ਸ਼੍ਰੀ ਗੁਰੂ ਅਰਜਨ ਦੇਵ ਜੀ।
੫. ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ------------ ਸ਼੍ਰੀ ਗੁਰੂ ਅਰਜਨ ਦੇਵ ਜੀ।
੬. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ----------- ਆਦਿ ਬੀੜ।
੭. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼----------- ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਭਾਦੋ ਸੁਦੀ ੧ ਸੰਮਤ
੧੬੬੧ (ਸੰਨ ੧੬੦੪) ਨੂੰ ।
੮. ਸਿੱਖ ਧਰਮ ਦੇ ਪਹਿਲੇ ਗ੍ਰੰਥੀ ਥਾਪੇ ਗਏ---------- ਬਾਬਾ ਬੁੱਢਾ ਜੀ।
੯. ਸਭ ਤੋਂ ਪਹਿਲਾ ਗੁਰਵਾਕ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇ ਆਇਆ :-
'' ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅਮ੍ਰਿਤ ਜਲੁ ਛਾਇਆ ਰਾਮ॥ (ਸੂਹੀ ਮਹਲਾ ੫, ੭,੮,੩)
੧੦. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲੀ ਦਰਜ ਬਾਣੀ----------॥ਜਪੁ॥ (ਜਪੁ ਜੀ ਸਾਹਿਬ)
੧੧. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਪੇਹਲਾ ਰਾਗ---------- ਸਿਰੀ ਰਾਗ।
੧੨. ਆਦ ਬੀੜ ਦਾ ``ਪਹਿਲਾ´´ ਉਤਾਰਾ ਕਰਵਾਇਆ---------- ਭਾਈ ਬੰਨ੍ਹੋ ਜੀ ਨੇ।
੧੩. ਸਭ ਤੋਂ ਪਹਿਲਾ ਸਸ਼ਤਰ ਧਾਰਨ ਕਰਨ ਵਾਲੇ ਗੁਰੂ---------- ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ।
੧੪. ਸਿਖ ਧਰਮ ਦਾ ਪਹਿਲਾ ਤਖਤ----------------- ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪੰਜਾਬ।
੧੫. ਸਿਖ ਧਰਮ ਦੀ ਪਹਿਲੀ ਜੰਗ------ ਸੰਨ ੧੬੨੮ ਨੂੰ ਲੋਹਗੜ (ਅੰਮ੍ਰਿਤਸਰ) ਵਿਖੇ ਮੁਖਲਿਸ ਖਾ ਅਤੇ ਸ਼੍ਰੀ ਗੁਰੂ ਹਰਗੋਬਿੰਦ
ਵਿਚਕਾਰ।
੧੬. ਸਭ ਤੋਂ ਪਹਿਲਾ ਢਾਡੀ ਜਿਸ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਵਾਰ ਗਾਈਆ---- ਢਾਡੀ ਅਬਦੁੱਲਾ ।
੧੭. ਬਕਾਲੇ ਵਿਖੇ ਸਭ ਤੋਂ ਪਹਿਲਾ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਹੋਣ ਦਾ ਪਤਾ ਲਗਾ------ ਭਾਈ ਮੱਖਣ
ਸ਼ਾਹ ਜੀ।
੧੮. ਸਭ ਤੋਂ ਪਹਿਲਾ ਜਿਸ ਨੇ ਸਿਖ ਰਾਜ ਕਾਇਮ ਕੀਤਾ----- ਬਾਬਾ ਬੰਦਾ ਸਿੰਘ ਬਹਾਦਰ।
੧੯. ਸਿਖ ਧਰਮ ਧਾਰਨ ਕਰਨ ਵਾਲੀ ਪਹਿਲੀ ਬੀਬੀ----- ਬੇਬੇ ਨਾਨਕੀ ਜੀ।
੨੦. ਸਿੱਖ ਧਰਮ ਦੀ ਪਹਿਲੀ ਸਿੱਖ ਸਹੀਦ ਇਸਤਰੀ-------- ਮਾਤਾ ਗੁਜਰੀ ਜੀ।
੨੧. ਸਭ ਤੋਂ ਪਹਿਲਾ ਧਰਮ ਜਿਸ ਨੇ ਇਸਤਰੀ ਨੂ ਪੁਰਖ ਦੇ ਬਰਾਬਰ ਸਮਾਨਤਾ ਦਿਤੀ---- ਸਿੱਖ ਧਰਮ ।
੨੨. ਸਿੱਖ ਧਰਮ ਦੇ ਪਹਿਲੇ ਵਿਆਖਿਆਕਾਰ--------- ਭਾਈ ਗੁਰਦਸ ਜੀ ।
੨੩. ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਤੋਂ ਬਾਹਰ ਆ ਕੇ ਜੋ ਪਹਿਲਾ ਉਪਦੇਸ਼ ਦਿੱਤਾ ----- “ਨਾ ਕੋ ਹਿੰਦੂ ਨਾ ਕੋ ਮੁਸਲਮਾਨ”