ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਜਿੱਥੇ ਵੀ ਰਹੋ ਜਿਉਂਦੇ ਵੱਸਦੇ ਰਹੋ ਪੰਜਾਬੀਓ ਅਤੇ ਹਮੇਸ਼ਾ ਮਾਣ ਕਰਦੇ ਰਹੋ ਆਪਣੇ ਪੰਜਾਬੀ ਹੋਣ ਉੱਤੇ। ਪੰਜਾਬੀਓ! ਜੇ ਜੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ। ਗੁਰਸ਼ਾਮ ਸਿੰਘ ਚੀਮਾਂ

Tuesday, September 11, 2012

ਸਾਹਨੇਵਾਲ ਤੋਂ ਬਾਅਦ ਬਹਾਦਰਪੁਰ ਕੁਹਲੀ ਦੇ ਗੁਰਦੁਆਰਾ ਸੱਚਖਡ ਸਾਹਿਬ ‘ਚ ਸ਼ਰਾਰਤੀ ਅਨਸਰ ਨੇ ਕੀਤੀ ਬੇਅਦਬੀ

ਰਾੜਾ ਸਾਹਿਬ, 11 ਸਤੰਬਰ (ਬਲਜੀਤ ਸਿੰਘ ਢਿੱਲੋਂ): ਸਾਹਨੇਵਾਲ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਅਜੇ ਸਿੱਖ ਸੰਗਤਾਂ ਦੇ ਮਨ ਤੋਂ ਹਟਿਆ ਵੀ ਨਹੀ ਕਿ ਸਥਾਨਕ ਕਸਬਾ ਰਾੜਾ ਸਾਹਿਬ ਦੇ ਨਜਦੀਕ ਪੈਦੇ ਪਿੰਡ ਬਹਾਦਰਪੁਰ ਕੁਹਲੀ ਦੇ ਬਾਹਰਬਾਰ ਗੂਗਾ ਮਾੜੀ ਦੇ ਨਾਲ ਲੱਗਦੇ ਗੁਰਦੁਆਰਾ ਸੱਚਖੰਡ ਸਾਹਿਬ ‘ਚ ਬੀਤੀ ਰਾਤ ਇਕ ਸ਼ਰਾਰਤੀ ਅਨਸਰ ਵਲੋਂ ਬੁਰੀ ਨੀਅਤ ਨਾਲ ਦਾਖਲ ਹੋਇਆ।ਮੌਕੇ ਤੋਂ ਪੱਤਰਕਾਰਾਂ ਵਲੋਂ ਕੀਤੀ ਜਾਣਕਾਰੀ ਅਨੁਸਾਰ ਇਸ ਪਿੰਡ ਦੇ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਜਗਰੂਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸਾਡੇ ਪਿੰਡ ‘ਚ ਕੋਈ ਗੁਰਦੁਆਰਾ ਸਾਹਿਬ ਨਾ ਹੋਣ ਕਰਕੇ ਅਪਣੀ ਜਾਇਦਾਦ ‘ਚੋਂ ਇਹ ਅਸਥਾਨ ਲਈ ਜਮੀਨ ਭੇਟ ਕੀਤੀ ਸੀ।ਅੱਜ ਉਹ ਆਪ ਨਿਸ਼ਕਾਮ ਰੂਪ ‘ਚ ਸੇਵਾ ਨਿਭਾਉਦਾ ਹੈ। ਉਸ ਦੇ ਦੱੱਸਣ ਅਨੁਸਾਰ ਜਦੋਂ ਉਹ ਰੋਜਾਨਾ ਦੀ ਤਰ੍ਹਾਂ ਅਜ ਅੰਮ੍ਰਿਤ ਵੇਲੇ ਨਿੱਤਨੇਮ ਅਤੇ ਸੇਵਾ ਕਰਨ ਗਿਆ ਤਾਂ ਗੁਰਦੁਆਰਾ ਸਾਹਿਬ ਦਾ ਇਕ ਦਰਵਾਜਾ ਕੁਝ ਖੁਲਾ ਦਿਸਿਆ ਤਾਂ ਉਸ ਨੂੰ ਕੁਝ ਸ਼ੱਕ ਹੋਇਆ ਕਿ ਕਿਤੇ ਕੋਈ ਮਦ ਭਾਗੀ ਘਟਨਾ ਨਾ ਵਾਪਰੀ ਹੋਵੇ।ਉਸ ਅਨੁਸਾਰ ਜਦੋਂ ਉਸਨੇ ਅੰਦਰ ਦਾਖਣ ਹੋਕੇ ਦੇਖਿਆ ਤਾ ਉਸ ਦਾ ਸ਼ੱਕ ਸਹੀ ਸੀ।ਉਸ ਅਨੁਸਾਰਸ਼ਰਾਰਤੀ ਅਨਸਰ ਨੇ ਪਹਿਲਾਂ ਦਰਵਾਜੇ ਨੂੰ ਤੋੜ ਅੰਦਰ ਦਾਖਲ ਹੋਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਵਾਲੇ ਅਸਥਾਨ ‘ਤੇ ਫੋਲਾ-ਫਾਲੀ ਕਰਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ‘ਤੇ ਸ਼ੀਸ਼ਿਆਂ ਦੇ ਬਣੇ ਸੁੰਦਰ ਅਸਥਾਨ ਦਾ ਪਿਛਲਾ ਦਰਵਾਜਾ ਇੱਟ ਨਾਲ ਭੰਨਕੇ ਜਦ ਅੰਦਰ ਦਾਖਲ ਹੋਇਆ ਤਾਂ ਸ਼ਾਇਦ ਸ਼ਰਾਰਤੀ ਅਨਸਰ ਦੇ ਪੈਰ ‘ਚ ਸ਼ੀਸਾ ਲੱਗਾ ਜਿਸ ਦਾ ਪਤਾ ਉੱਥੇ ਪਏ ਖੂਨ ਤੋਂ ਲੱਗਦਾ ਹੈ। ਮੌਕੇ ‘ਤੇ ਦੇਖਣ ਅਨੁਸਾਰ ਗੁਰਦੁਆਰਾ ਸਾਹਿਬ ਦੇ ਅੰਦਰੋਂ ਖੁਨ ਦੀ ਇਕ ਲਾਇਨ ਬਾਹਰ ਵਾਲੇ ਪਾਸੇ ਨੂੰ ਜਾਦੀ ਹੈ।ਭਾਈ ਜਰਨੈਲ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਇਕੱਤਰ ਕਰਕੇ ਸਾਰਾ ਵਾਕਿਆ ਦੱਸਿਆ, ਪਿੰਡ ਦੇ ਲੋਕਾਂ ਮੋਹਤਬਰ ਸਜਣਾ ਨੇ ਸਥਾਨਕ ਥਾਨਾ ਮਲੌਦ ਨੂੰ ਘਟਨਾ ਦੀ ਜਾਣਕਾਰੀ ਦਿਤੀ। ਥਾਣਾ ਮੁਖੀ ਸ਼੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਬਹੁਤ ਹੀ ਜਲਦ ਦੋਸ਼ੀ ਨੂੰ ਦਬੋਚ ਲਿਆ ਜਾਵੇਗਾ।ਜਦੋਂ ਕਿ ਪੱਤਰਕਾਰਾਂ ਵਲੋਂ ਪਿੰਡ ‘ਚ ਇਸ ਸਬੰਧੀ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਇਕ ਤੱਥ ਸਾਹਮਣੇ ਆਇਆ ਕਿ ਨਜਦੀਕ ਹੀ ਇਕ ਚੱਕੀ ‘ਤੇ ਕੰਮ ਕਰਦਾ ਇਕ ਪ੍ਰਵਾਸੀ ਮਜਦੂਰ ਸ਼ੱਕ ਦੇ ਘੇਰੇ ‘ਚ ਹੈ।
source: www.PunjabSpectrum.com

On the outskirts of village Bahadurpur Kohli near Rara sahib, some mischievous element has attacked the Gurudwara sachkand sahib. Gurudwara mukh prabhandak Bhai Jagroop Singh has stated that there was no Gurudwara in the village therefore he donated the land for this Gurudwara from his personal property. When he went to carry out his Nitnem and perform seva he became suspicious when he saw an open door. His suspicions were well founded when he entered and discovered the door had been broken to gain entry. The sukasaan area for Sri Guru Granth Sahib Ji had been disturbed and the glass door to the prakash asthan had been smashed with a brick. The culprit is believed to have been injured as blood was found at the scene. Villagers were informed as were the Police. An investigation has commenced and the culprit is being sought. 


Post Comment


ਗੁਰਸ਼ਾਮ ਸਿੰਘ ਚੀਮਾਂ