ਅਮਨ ਸ਼ਾਂਤੀ ਅਤੇ ਨਿਸ਼ਕਾਮ ਸੇਵਾ ਦੇ ਪੁੰਜ-ਭਾਈ ਘਨੱਈਆ ਜੀ
ਸੰਸਾਰ ਭਰ ਵਿਚ ਮਾਨਵ ਕਲਿਆਣ ਅਤੇ ਨਿਸ਼ਕਾਮ ਮਾਨਵ ਸੇਵਾ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਕੇ ਆਪਣੇ ਨਾਵਾਂ ਨੂੰ ਰੋਸ਼ਨ ਕਰਨ ਵਾਲੇ ਵਿਅਕਤੀਆਂ ਵਿਚੋਂ ਭਾਈ ਘਨੱਈਆ ਜੀ ਦਾ ਨਾਂਅ ਸ਼੍ਰੋਮਣੀ ਅਤੇ ਅਦੁੱਤੀ ਸਥਾਨ ਰੱਖਦਾ ਹੈ।
ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦਾ ਜਨਮ 1648 ਈ: ਵਿਚ ਪਾਕਿਸਤਾਨ ਖੇਤਰ ਵਿਚ ਪਿੰਡ ਸੋਹਦਰਾ ਵਿਖੇ ਖੱਤਰੀਆਂ ਦੇ ਘਰ ਪਿਤਾ ਭਾਈ ਨੱਥੂ ਰਾਮ ਜੀ ਅਤੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ। ਪਿਤਾ ਜੀ ਮੁਗਲ ਸ਼ਾਸਕਾਂ ਨੂੰ ਰਸਦ ਪਹੁੰਚਾਉਣ ਦੀ ਠੇਕੇਦਾਰੀ ਦਾ ਕੰਮ ਕਰਦੇ ਸਨ।
ਬਚਪਨ ਵਿਚ ਹੀ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਪਾਲਣ-ਪੋਸ਼ਣ ਆਪ ਜੀ ਦੀ ਮਾਤਾ ਨੇ ਹੀ ਕੀਤਾ। ਗੁਰਬਾਣੀ ਪ੍ਰੇਮ ਅਤੇ ਸਿੱਖੀ ਸਿਦਕ ਭਾਈ ਘਨੱਈਆ ਜੀ ਨੇ ਛੋਟੀ ਉਮਰੇ ਭਗਤ ਨਨੂਆ ਦੀ ਸ਼ਰਨ ਵਿਚ ਜਾ ਕੇ ਪ੍ਰਾਪਤ ਕੀਤਾ। ਭਾਈ ਨਨੂਆ ਜੀ ਦੀ ਸੰਗਤ ਨਾਲ ਆਪ ਸੇਵਕ ਬਣ ਗਏ। ਇਸ ਉਪਰੰਤ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਭਾਈ ਘਨੱਈਆ ਜੀ ਨੇ ਸਿਮਰਨ ਅਤੇ ਸੇਵਾ ਕਰਨ ਦਾ ਬਲ ਪ੍ਰਾਪਤ ਕੀਤਾ।
ਭਾਈ ਘਨੱਈਆ ਜੀ ਅਤੇ ਸੇਵਾ
ਭਾਈ ਘਨੱਈਆ ਜੀ-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸੇਵਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰੋਂ-ਘਰੋਂ ਵਰੋਸਾਏ ਭਾਈ ਘਨੱਈਆ ਜੀ ਖ਼ਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਬਰ, ਜ਼ੁਲਮ ਦੇ ਖਾਤਮੇ ਅਤੇ ਗਰੀਬਾਂ, ਮਜ਼ਲੂਮਾਂ ਦੀ ਰੱਖਿਆ ਲਈ ਹੋ ਰਹੇ ਧਰਮ ਯੁੱਧ ਵਿੱਚ, ਚਮੜੇ ਦੀ ਮਸ਼ਕ ਪਾਣੀ ਦੀ ਭਰ ਕੇ, ਲੜਾਈ ਵਿੱਚ ਚੱਲਦੀਆਂ ਤੋਪਾਂ ਵਿੱਚ, ਗੋਲੀਆਂ ਦੇ ਵਰ੍ਹਦੇ ਮੀਂਹ ਵਿੱਚ, ਤੀਰਾਂ ਦੀ ਬੁਛਾੜ ਵਿੱਚ ਜਿੱਥੇ ਕੋਈ ਪਾਣੀ ਮੰਗਦਾ, ਪਹੁੰਚ ਕੇ ਪਾਣੀ ਪਿਲਾਉਂਦਾ ਹੈ, ਉਹ ਜ਼ਖਮੀਂ ਹੋਏ ਦੁਸ਼ਮਣਾਂ ਦੇ ਸੈਨਿਕਾਂ ਨੂੰ ਵੀ ਪਾਣੀ ਪਿਲਾ ਕੇ ਮੁੜ ਜੀਵਤ ਕਰ ਰਿਹਾ ਹੈ। ਕੀ ਇਹ (ਘਨੱਈਆ) ਦੁਸ਼ਮਣ ਦੇ ਸੈਨਿਕਾਂ ਨਾਲ ਰਲਿਆ ਹੋਇਆ ਹੈ? ਇਹ ਕਹਿ ਕੇ ਕੁੱਝ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸ਼ਿਕਾਇਤ ਕੀਤੀ ਕਿ ਅਸੀਂ ਤਾਂ ਮੈਦਾਨੇ ਜੰਗ ਵਿੱਚ ਦੁਸ਼ਮਣ ਨੂੰ ਮੁਸ਼ਕਲ ਨਾਲ ਡੇਗਦੇ ਹਾਂ, ਪਰ ਇੱਕ ਮਾਸ਼ਕੀ ਸਿੱਖ ਉਨ੍ਹਾਂ ਨੂੰ ਪਾਣੀ ਪਿਲਾ ਕੇ ਜਿਉਂਦਾ ਕਰ ਦਿੰਦਾ ਹੈ, ਭਾਵ ਨਵਾਂ-ਨਰੋਆ ਕਰ ਦਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘੱਨਈਆ ਜੀ ਨੂੰ ਸੱਦ ਲਿਆ। ਉਹ ਹੱਥ ਜੋੜ ਕੇ ਗੁਰੂ ਜੀ ਦੇ ਸਾਹਮਣੇ ਖੜ੍ਹਾ ਸੀ। ਸਿੰਘ ਵੀ ਆਲੇ-ਦੁਆਲੇ ਹੋ ਗਏ। ਸਭ ਲੋਕ ਸੋਚ ਰਹੇ ਸਨ ਕਿ ਦੇਖੀਏ ਹੁਣ ਮਾਸ਼ਕੀ ਨੂੰ ਕੀ ਸਜ਼ਾ ਮਿਲਦੀ ਹੈ?ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਉਤਸੁਕਤਾ ਨਾਲ ਪੁਛਿਆ, ‘‘ਭਾਈ ਘਨਈਆ ਸਾਰੇ ਸਿੰਘ ਸ਼ਿਕਾਇਤ ਕਰਦੇ ਹਨ ਕਿ ਤੂੰ ਵੈਰੀਆਂ ਨੂੰ ਪਾਣੀ ਪਿਲਾ ਕੇ ਮੁੜ ਜੀਵਤ ਕਰ ਦਿੰਦਾ ਹੈਂ।’’ ਭਾਈ ਘੱਨਈਆ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ’ਤੇ ਡਿੱਗ ਪਿਆ ਤੇ ਆਖਿਆ ਕਿ ਸੱਚੇ ਪਾਤਸ਼ਾਹ ਮੈਂ ਕਿਸੇ
ਭਾਈ ਘਨੱਈਆ ਜੀ ਦੀਆਂ ਪਵਿੱਤਰ ਬਾਉਲੀਆਂ ਨੂੰ ਸੰਭਾਲਣਾ ਭੁੱਲੀ ਪੰਜਾਬ ਸਰਕਾਰ
ਤਕਰੀਬਨ ਤਿੰਨ ਸੌ ਸਾਲ ਪਹਿਲਾਂ ਖਾਲਸਾ ਪੰਥ ਦੇ ਜਨਮ ਸਥਾਨ ਆਨੰਦਪੁਰ ਸਾਹਿਬ ਵਿਖੇ ਰੈੱਡ ਕਰਾਸ ਦੀ ਸੇਵਾ ਸ਼ੁਰੂ ਕਰਨ ਵਾਲੇ ਭਾਨੀ ਘਨੱਈਆ ਜੀ ਦੀ ਯਾਦ ਵਿੱਚ ਕੋਈ ਇਤਿਹਾਸਕ ਯਾਦਗਾਰ ਬਣਾਉਣੀ ਤਾਂ ਦੂਰ ਦੀ ਗੱਲ ਹੈ, ਬਲਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਪਵਿੱਤਰ ਬਾਉਲੀਆਂ ਦੀ ਸੰਭਾਲ ਕਰਨਾ ਵੀ ਭੁੱਲ ਚੁੱਕੀ ਹੈ। ਇਹੀ ਕਾਰਨ ਹੈ ਕਿ ਰੈੱਡ ਕਰਾਸ ਦੇ ਇਤਿਹਾਸ ਵਿੱਚ ਭਾਈ ਘਨੱਈਆ ਜੀ ਦੇ ਨਾਮ ਦਾ ਕਿੱਧਰੇ ਜ਼ਿਕਰ ਵੀ ਨਹੀਂ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਨੰਦਪੁਰ ਸਾਹਿਬ ਤੋਂ ਦਸਮੇਸ਼ ਅਕੈਡਮੀ ਵਾਲੇ ਪਾਸੇ ਪਿੰਡ ਮੋਹੀਵਾਲ ਦੀ ਧਰਤੀ ’ਤੇ ਸਥਿਤ ਭਾਈ ਘਨੱਈਆ ਜੀ ਦੇ ਸਮੇਂ ਦੀਆਂ ਪਵਿੱਤਰ ਬਾਉਲੀਆਂ ਨੂੰ ਸੁਰੱਖਿਅਤ ਕਰਨ ਸਬੰਧੀ ਅੱਜ ਤੱਕ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ। ਬਾਉਲੀਆਂ ਨੂੰ ਬਚਾਉਣ ਦੇ ਉਪਰਾਲੇ ਦੇ ਨਾਂ ’ਤੇ ਕੇਵਲ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਹੁਕਮਾਂ ਵਾਲਾ ਬੋਰਡ ਲਗਾ ਕੇ ਹੀ ਸਰਕਾਰ ਆਪਣੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਈ ਬੈਠੀ ਹੈ।
ਸਥਾਨਕ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਹ ਮੰਗ ਕੀਤੀ ਹੈ ਕਿ ਉਹ ਭਾਈ ਘਨੱਈਆ ਦੀ ਯਾਦਗਾਰ ਨੂੰ ਵੀ ਬਣਾਉਣ ਤੇ ਵਿਸ਼ਵ ਰੈੱਡ ਕਰਾਸ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਦਰਜ ਕਰਵਾਉਣ ਲਈ ਆਪਣੇ ਵੱਲੋਂ ਵਿਸ਼ੇਸ਼ ਯਤਨ ਕਰਨ।
ਇਸ ਸਬੰਧੀ ਜਦੋਂ ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਬ੍ਰਿਗੇਡੀਅਰ ਏ.ਬੀ.ਐਸ. ਬਰਾੜ ਤੇ ਸੀਨੀਅਰ ਫੀਲਡ ਅਫਸਰ ਕੇ.ਕੇ. ਸੈਣੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਦੀ ਯਾਦ ਵਿੱਚ 20 ਸਤੰਬਰ ਨੂੰ ਆਨੰਦਪੁਰ ਸਾਹਿਬ ਵਿਖੇ ਹੀ ਸੂਬਾ ਪੱਧਰੀ ਸਮਾਗਮ ਕਰਨ ਬਾਰੇ ਸੋਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਕੁਝ ਸਹਿਯੋਗ ਦਿੰਦੀ ਹੈ ਤਾਂ ਇਹ ਸਮਾਗਮ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਭਾਈ ਘਨੱਈਆ ਜੀ ਦੀ ਯਾਦਗਾਰ ਬਣਾਉਣ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰਨਗੇ, ਜਦੋਂਕਿ ਵਿਸ਼ਵ ਰੈੱਡ ਕਰਾਸ ਵਿੱਚ ਭਾਈ ਘਨੱਈਆ ਜੀ ਦਾ ਨਾਮ ਦਰਜ ਕਰਵਾਉਣ ਬਾਰੇ ਉਹ ਰੈੱਡ ਕਰਾਸ ਦੇ ਰਾਸ਼ਟਰੀ ਸਕੱਤਰ ਨੂੰ ਇੱਕ ਵਾਰ ਫਿਰ ਪੱਤਰ ਲਿਖਣਗੇ।
ਭਾਈ ਘਨੱਈਆ ਜੀ ਅਤੇ ਸੇਵਾ 'ਤੇ ਇੱਕ ਝਾਤ
ਪ੍ਰਸ਼ਨ –
1. ਭਾਈ ਘਨੱਈਆ ਜੀ ਕੌਣ ਸਨ ਅਤੇ ਕੀਹ ਕਰਦੇ ਸਨ?
2. ਸਿੱਖਾਂ ਨੇ ਗੁਰੂ ਜੀ ਕੋਲ ਭਾਈ ਘਨੱਈਆ ਜੀ ਦੇ ਵਿਰੁੱਧ ਕਿਉਂ ਸ਼ਿਕਾਇਤ ਕੀਤੀ?
3. ਭਾਈ ਘਨੱਈਆ ਜੀ ਦੁਸ਼ਮਨ ਸਿਪਾਹੀਆਂ ਨੂੰ ਵੀ ਕਿਉਂ ਪਾਣੀ ਪਿਆਂਦੇ ਸਨ?
4. ਭਾਈ ਘਨੱਈਆ ਜੀ ਦਾ ਉੱਤਰ ਸੁਣਕੇ ਗੁਰੂ ਜੀ ਕਿਉਂ ਖੁੱਸ਼ ਹੋਏ?
5. ਗੁਰੂ ਜੀ ਨੇ ਉੱਤਰ ਸੁਣਨ ਪਿੱਛੋਂ ਭਾਈ ਘਨੱਈਆ ਜੀ ਨੂੰ ਕੀਹ ਕਿਹਾ?
6. ਕੀ ਭਾਈ ਘਨਈਆ ਜੀ ਸੇਵਾ ਠੀਕ ਤਰਾਂ ਕਰ ਰਹੇ ਸਨ। ਆਪਣੇ ਵਿਚਾਰ ਦਿਉ?

ਵੈਰੀ ਨੂੰ ਕੋਈ ਪਾਣੀ ਨਹੀਂ ਪਿਲਾਇਆ।’’ ਗੁਰੂ ਜੀ ਨੇ ਕਿਹਾ ‘ਹੋਰ ਕਿਸ ਨੂੰ ਪਾਣੀ ਪਿਲਾਉਂਦਾ ਹੈ।’’ ਕੀ ਤੂੰ ਤੁਰਕ, ਪਹਾੜੀਏ ਨੂੰ ਪਾਣੀ ਨਹੀਂ ਪਿਲਾਇਆ?’’ ਭਾਈ ਘਨੱਈਆ ਜੀ ਦਾ ਜਵਾਬ ਨਾਂਹ ਵਿੱਚ ਸੀ। ਜਵਾਬ ਸੁਣ-ਸੁਣ ਕੇ ਸੰਗਤਾਂ ਹੈਰਾਨ ਹੋ ਰਹੀਆਂ ਸਨ? ਗੁਰੂ ਜੀ ਕਹਿਣ ਲੱਗੇ ‘‘ਜੇ ਤੂੰ ਤੁਰਕ, ਪਹਾੜੀਏ ਨੂੰ ਪਾਣੀ ਨਹੀਂ ਪਿਲਾਇਆ ਤਾਂ ਫਿਰ ਕੀਹਨੂੰ ਪਿਲਾਉਂਦਾ ਹੈਂ?’’ ਭਾਈ ਘਨਈਆ ਕਹਿਣ ਲੱਗਾ ‘‘ਮੈਨੂੰ ਤਾਂ ਹਰ ਇੱਕ ਵਿੱਚ ਆਪ ਜੀ ਦਾ ਚਿਹਰਾ ਹੀ ਨਜ਼ਰ ਆਉਂਦਾ ਹੈ।’’ ਮੈਥੋਂ ਤਾਂ ਤੁਸੀਂ ਆਪ ਪਾਣੀ ਮੰਗਦੇ ਹੋ। ਮੈਨੂੰ ਤੁਹਾਡੇ ਬਗੈਰ ਕੋਈ ਨਜ਼ਰ ਨਹੀਂ ਆੳਂੁਦਾ।’’ ਭਾਈ ਘਨਈਆ ਜੀ ਦੇ ਬਚਨ ਸੁਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ।ਭਾਈ ਘਨੱਈਆ ਜੀ ਨੂੰ ਦੁਬਾਰਾ ਜੰਗ ਦੇ ਮੈਦਾਨ ਵਿੱਚ ਤੋਰਦਿਆਂ ਗੁਰੂ ਜੀ ਨੇ ਉਨ੍ਹਾਂ ਦੇ ਹੱਥ ਮਲ੍ਹਮ-ਪੱਟੀ ਦਾ ਡੱਬਾ ਵੀ ਫੜਾ ਕੇ ਕਿਹਾ ਕਿ ‘ਜਿੱਥੇ ਤੂੰ ਪਿਆਸਿਆਂ ਨੂੰ ਜਲ ਛੱਕਾ ਕੇ ਉਨ੍ਹਾਂ ਦੀ ਪਿਆਸ ਦੂਰ ਕਰਦਾ ਹੈਂ, ਹੁਣ ਉੱਥੇ ਉਨ੍ਹਾਂ ਦੇ ਜ਼ਖਮਾਂ ’ਤੇ ਮੱਲ੍ਹਮਪੱਟੀ ਕਰਕੇ ਉਨ੍ਹਾਂ ਦਾ ਦਰਦ ਵੀ ਦੂਰ ਕਰਿਆ ਕਰ। ਭਾਈ ਘਨਈਆ ਜੀ ਨੂੰ ਸਾਰੇ ਹੀ ਸਾਧੂ ਜਾਣਨ ਲੱਗ ਪਏ, ਉਹ ਜਿੱਥੋਂ ਲੰਘਦੇ ਲੋਕੀਂ ਨਮਸਕਾਰ ਕਰਦੇ, ਸ੍ਰੀ ਸੰਤ ਰਤਨ ਮਾਲ੍ਹਾ ਵਿੱਚ ਇਸ ਤਰ੍ਹਾਂ ਲਿਖਿਆ ਹੈ।ਭਾਈ ਘਨੱਈਆ ਜੀ ਸਿੰਘਾਂ ਬੀਚ ਤੇ ਤੁਰਕਾਂ ਬੀਚ ਵੀ ਵਿਚਰਦੇ। ਕੋਈ ਇਸ ਕੋ ਅਟਕਾਵੈ ਨਾਹੀ॥ ਨਿਸੰਗ ਹੀ ਫਿਰੇ॥ ਇੱਕ ਸਮਾਨ ਸਭੀ ਕੋ ਜਾਨ ਕੇ ਸੇਵਾ ਬੜੇ ਪ੍ਰੇਮ ਸੇ ਕਰਹਿ॥ ਅਰ ਸਾਧੂ ਜਾਣ ਕੈ ਸਭੀ ਨਮਸਕਾ ਕਰੈ, ਕੋਈ ਇਸ ਕੋ ਦੁਖਾਵੈ ਨਾਹੀ॥ ਭਾਈ ਘੱਨਈਆ ਜੀ ਤੋਂ ਉਤਸ਼ਾਹਤ ਹੋ ਕੇ ਕਈ ਹੋਰ ਸਿੱਖ ਵੀ ਮੈੌਦਾਨੇ ਜੰਗ ਵਿੱਚ ਜਲ ਦੀ ਸੇਵਾ ਤੇ ਮੱਲ੍ਹਮ-ਪੱਟੀ ਕਰਦੇ। ਭਾਈ ਘਨੱਈਆ ਜੀ ਵੱਲੋਂ ਜੰਗੇ-ਮੈਦਾਨ ਵਿੱਚ ਕੀਤੀ ਸੇਵਾ ਦਾ ਸੰਕਲਪ ਹੀ ਰੈੱਡ ਕਰਾਸ ਦੀ ਰੂਹ ਬਣਿਆ। ਭਾਈ ਘਨਈਆ ਜੀ ਤੋਂ ਪ੍ਰਚੱਲਤ ‘ਸੇਵਾ ਪੰਥੀ’ ਸੰਪਰਦਾ ਹੋਂਦ ਵਿੱਚ ਆਈ, ਜਿਸ ਦੇ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਵਿੱਚ 42 ਡੇਰੇ-ਟਿਕਾਣੇ ਹਨ। ਭਾਈ ਘਨਈਆ ਜੀ ਦੀ ਜਨਮ ਤਾਰੀਖ ਦਾ ਪਤਾ ਨਾ ਹੋਣ ਕਰਕੇ ਰੈੱਡ ਕਰਾਸ ਦੇ ਸੰਕਲਪ ਨੂੰ ਜਨੇਵਾ ਸ਼ਹਿਰ ਦੇ ਹੈਨਰੀ ਡਿਊਨਾ ਦੇ ਜਨਮ ਦਿਨ 8 ਮਈ ਨਾਲ ਜੋੜਿਆ ਗਿਆ ਹੈ।ਹੈਨਰੀ ਡਿਊਨਾ-ਹੈਨਰੀ ਡਿਊਨਾ ਦਾ ਜਨਮ 8 ਮਈ 1828 ਈ.ਨੂੰ ਸਵਿਟਜ਼ਰਲੈਂਡ ਦੇਸ਼ ਦੀ ਰਾਜਧਾਨੀ ਜਨੇਵਾ ਵਿੱਚ ਇੱਕ ਉੱਚ ਘਰਾਣੇ ਵਿੱਚ ਹੋਇਆ। ਬਚਪਨ ਵਿੱਚ ਹੀ ਜਿੰਨੀ ਵਿੱਦਿਆ ਪ੍ਰਾਪਤ ਹੋ ਸਕਦੀ ਸੀ, ਪ੍ਰਾਪਤ ਕੀਤੀ। ਡਿਊਨਾ ਦਾ ਪਿਤਾ ਜੀਨ ਜੈਕ ਡਿਊਨਾ ਇੱਕ ਸਫਲ ਵਪਾਰੀ ਸੀ। 1853 ਤੋਂ 1858 ਤੱਕ ਉਸ ਨੇ ਇੱਕ ਕੰਪਨੀ ਵਿੱਚ ਨੌਕਰੀ ਕੀਤੀ, ਉਪਰੰਤ ਨੌਕਰੀ ਛੱਡ ਕੇ 31 ਸਾਲ ਦੀ ਉਮਰ ਵਿੱਚ ਆਟਾ ਪੀਸਣ ਦੇ ਕਾਰਖਾਨੇ ਲਾਉਣ ਲਈ ਆਪਣੇ ਮਿੱਤਰਾਂ ਕੋਲੋਂ ਭਾਰੀ ਰਕਮਾਂ ਲੈ ਕੇ ਇੱਕ ਸੋਸਾਇਟੀ ਬਣਾਈ। ਆਟਾ ਪੀਸਣ ਦੇ ਕਾਰਖਾਨੇ ਉਸ ਨੇ ਫਰਾਂਸ ਦੇਸ਼ ਦੇ ਅਧੀਨ ਇਲਾਕੇ ਅਲਜੀਰੀਆ ਵਿੱਚ ਲਾਉਣੇ ਸਨ
ਕਿਉਂਕਿ ਉਸ ਇਲਾਕੇ ਵਿੱਚ ਪਾਣੀ ਦੀਆਂ ਆਬਸ਼ਾਰਾਂ ਡਿੱਗਦੀਆਂ ਸਨ। ਉਨ੍ਹਾਂ ਆਬਸ਼ਾਰਾਂ ਵਿੱਚੋਂ ਡਿੱਗਣ ਵਾਲੇ ਪਾਣੀ ਦੀ ਸ਼ਕਤੀ ਨਾਲ ਕਾਰਖਾਨੇ ਚੱਲਣੇ ਸਨ। ਇਸ ਕੰਮ ਲਈ ਡਿਊਨਾ ਨੂੰ ਫਰਾਂਸ ਦੇ ਬਾਦਸ਼ਾਹ ਕੋਲੋਂ ਆਗਿਆ ਲੈਣ ਦੀ ਲੋੜ ਸੀ।24 ਜੂਨ 1859 ਈ. ਨੂੰ ਇਟਲੀ ਤੇ ਆਸਟਰੀਆ ਦੋ ਦੇਸ਼ਾਂ ਵਿੱਚ ਸਲਫਰੀਨੋ ਨਾਂਅ ਵਾਲੀ ਥਾਂ ’ਤੇ ਜੰਗ ਹੋ ਰਹੀ ਸੀ। ਜਿਸ ਵਿੱਚ ਇੱਕ ਪਾਸੇ ਇਟਲੀ ਤੇ ਫਰਾਂਸ ਅਤੇ ਦੂਜੇ ਪਾਸੇ ਆਸਟਰੀਆ ਤੇ ਪਰਸ਼ੀਆ ਦੀਆਂ ਫੌਜਾਂ ਸਨ। ਹੈਨਰੀ ਡਿਊਨਾ 23 ਜੂਨ ਦੀ ਰਾਤ ਨੂੰ ਯੁੱਧ ਦੇ ਮੈਦਾਨ ਦੇ ਨੇੜੇ ਠਹਿਰਿਆ ਹੋਇਆ ਸੀ, ਪਰ ਉਸ ਨੂੰ ਬਾਦਸ਼ਾਹ ਨਾਲ ਮੁਲਾਕਾਤ ਕਰਨ ਲਈ 15 ਘੰਟੇ ਉਡੀਕ ਕਰਨੀ ਪਈ। ਜੰਗ ਦੇ ਮੈਦਾਨ ਵਿੱਚ ਦੋਵਾਂ ਪਾਸਿਆਂ ਤੋਂ 4500 ਸਿਪਾਹੀ ਜ਼ਖਮੀਂ ਹੋ ਗਏ ਸਨ, ਜੋ ਚੱਲ ਫਿਰ ਨਹੀਂ ਸਨ ਸਕਦੇ। ਮੈਦਾਨ ਵਿੱਚ ਹੀ ਪਏ ਤੜਪ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਹੈਨਰੀ ਡਿਊਨਾ ਦਾ ਦਿਲ ਤੜਪ ਉੱਠਿਆ। ਉਸ ਨੇ ਨਾਲ ਦੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਫੱਟੜ ਸੈਨਿਕਾਂ ਨੂੰ ਨੇੜੇ ਦੇ ਹਸਪਤਾਲਾਂ, ਸਕੂਲਾਂ ਅਤੇ ਗਿਰਜਾ ਘਰਾਂ ਵਿੱਚ ਰੱਖ ਕੇ ਉਨ੍ਹਾਂ ਦੀ ਕਾਫੀ ਸਮਾਂ ਸੇਵਾ ਸੰਭਾਲ ਕੀਤੀ। ਹੈਨਰੀ ਡਿਊਨਾ ਨੇ ਆਪਣੇ ਸਹਿਯੋਗੀਆਂ ਤੋਂ ਇਹ ਪ੍ਰਣ ਲਿਆ ਸੀ ਕਿ ਉਹ ਫੱਟੜਾਂ ਦੀ ਸੇਵਾ ਸੰਭਾਲ ਕਰਦੇ ਸਮੇਂ ਕੌਮਾਂ ਦਾ ਭਿੰਨ-ਭੇਦ ਨਹੀਂ ਕਰਨਗੇ।ਡਿਊਨਾ ਨੇ ਜ਼ਖਮੀਆਂ ਦੀ ਸੇਵਾ-ਸੰਭਾਲ ਕਰਦਿਆਂ ਇਹ ਸੋਚਿਆ ਕਿ ਸਾਰੀ ਦੁਨੀਆਂ ਵਿੱਚ ਇੱਕ ਅਜਿਹੀ ਸਮਾਜਿਕ ਜੱਥੇਬੰਦੀ ਬਣੇ ਜਿਸ ਦੀਆਂ ਦੁਨੀਆਂ ਦੇ ਹਰ ਸ਼ਹਿਰ ਵਿੱਚ ਥਾਂ-ਥਾਂ ਸ਼ਾਖਾਵਾਂ ਹੋਣ ’ਤੇ ਉਸ ਜੱਥੇਬੰਦੀ ਦੇ ਮੈਂਬਰ ਇਸ ਕਾਰਜ ਨੂੰ ਮਨੁੱਖੀ ਹਮਦਰਦੀ ਦੇ ਨਾਂਅ ’ਤੇ ਕਰਨ। 31 ਸਾਲ ਦੀ ਉਮਰ ਵਿੱਚ ਡਿਊਨਾ ਨੇ ਜ਼ਖਮੀਂ ਸਿਪਾਹੀਆਂ ਦੀ ਹਾਲਤ ਦੇ ਸੁਧਾਰ ਲਈ ਆਪਣਾ ਜੀਵਨ ਅਰਪਣ ਕਰ ਦਿੱਤਾ। ਉਸ ਦੇ ਪਿੱਛੋਂ ਉਹ ਆਪਣੇ ਘਰ ਵੱਲ ਨਹੀਂ ਮੁੜਿਆ। ਉਹ ਸਰਬ ਸਾਂਝੀ ਰੈੱਡਕਰਾਸ ਦੀ ਸਥਾਪਨਾ ਦੇ ਕੰਮ ਵਿੱਚ ਜੁੱਟ ਗਿਆ ਤੇ ਉਸ ਨੇ ਇੱਕ ਪੁਸਤਕ ‘ਸਲਫਰੀਨੋ ਦੀ ਯਾਦ ਵੀ ਲਿਖੀ। ਹੈਨਰੀ ਡਿਊਨਾ ਦੀ ਪੁਸਤਕ ਨੂੰ ਪੜ੍ਹ ਕੇ ਸਵਿਟਜ਼ਰਲੈਂਡ ਦੇ ਲੋਕ ਉਸ ਨਾਲ ਆ ਜੁੜੇ। 1863 ਵਿੱਚ ਰੈੱਡਕਰਾਸ ਲਹਿਰ ਦਾ ਜਨਮ ਹੋਇਆ। 1867 ਵਿੱਚ ਡਿਊਨਾ ਨੇ ਰੈੱਡਕਰਾਸ ਦੀ ਕੌਮਾਂਤਰੀ ਕਮੇਟੀ ਦੇ ਸਕੱਤਰ ਵੱਜੋਂ ਅਸਤੀਫਾ ਦੇ ਦਿੱਤਾ, ਜੋ ਪ੍ਰਵਾਨ ਕਰ ਲਿਆ ਗਿਆ, 1901 ਵਿੱਚ ਹੈਨਰੀ ਡਿਊਨਾ ਨੂੰ ਨਾਰਵੇ ਦੀ ਸਰਕਾਰ ਦੁਆਰਾ ‘ਨੋਬਲ ਪੁਰਸਕਾਰ’ ਮਿਲਿਆ।49 ਸਾਲ ਉਹ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਆਪਣੇ ਖ਼ਿਆਲ ਦੇ ਪ੍ਰਚਾਰ ਲਈ ਫਿਰਦਾ ਰਿਹਾ। 80 ਸਾਲ ਦੀ ਉਮਰ ਵਿੱਚ ਸੰਨ 1908 ਈ. ਨੂੰ ਜਦ ਹੈਨਰੀ ਡਿਊਨਾ ਆਪਣੇ ਜਨਮ ਦੇ ਸ਼ਹਿਰ ਜਨੇਵਾ ਪਹੁੰਚਿਆ ਤਾਂ ਉਸ ਨੇ ਪੁਰਾਣੇ ਘਸੇ ਹੋਏ ਮਾਮੂਲੀ ਕੱਪੜੇ ਪਹਿਨੇ ਹੋਏ ਸਨ। ਉਸ ਦੇ ਚਿਹਰੇ ’ਤੇ ਭਰਵੀਂ ਲੰਮੀ ਦਾਹੜੀ ਆਈ ਹੋਈ ਸੀ। 30 ਅਕਤੂਬਰ 1910 ਈ. ਨੂੰ 82 ਸਾਲ ਦੀ ਉਮਰ ਵਿੱਚ ਹੈਨਰੀ ਡਿਊਨਾ ਦਾ ਹੇਡਨ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਅੱਜਕੱਲ੍ਹ ਜੰਗ ਯੁੱਧ ਦੇ ਸਮੇਂ ਹੁਣ ਰਣ-ਖੇਤਰ ਵਿੱਚ ਵੱਖ-ਵੱਖ ਸੋਸਾਇਟੀਆਂ ਜ਼ਖਮੀਂ ਲੋਕਾਂ ਦੀ ਮੱਲ੍ਹਮ-ਪੱਟੀ ਕਰਦੀਆਂ ਹਨ ਤੇ ਹੋਰ ਡਾਕਟਰੀ ਸਹਾਇਤਾ ਦਿੰਦੀਆਂ ਹਨ, ਜਿਨ੍ਹਾਂ ਨੂੰ ਰੈੱਡਕਰਾਸ ਦਾ ਨਾਂਅ ਦਿੱਤਾ ਜਾਂਦਾ ਹੈ ਕਿਉਂਕਿ ਲਾਲ ਰੰਗ ਵਿੱਚ ਜਮ੍ਹਾਂ (+) ਦੇ ਨਿਸ਼ਾਨ ਨੂੰ ਅਪਣਾ ਕੇ ਦੇਸ਼ ਨੇ ਇਸ ਨੂੰ ਅੰਤਰ-ਰਾਸ਼ਟਰੀ ਪੱਧਰ ਦੀ ਮਾਨਤਾ ਦਿੱਤੀ ਹੋਈ ਹੈ। ਕੁੱਝ ਲੇਖਕਾਂ, ਵਿਦਵਾਨਾਂ ਦਾ ਕਹਿਣਾ ਹੈ ਕਿ ਰੈੱਡ ਕਰਾਸ ਦਾ ਬਾਨੀ ਹੈਨਰੀ ਡਿਊਨਾ ਹੈ, ਜਦ ਕਿ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਨੇ 159 ਸਾਲ ਪਹਿਲਾਂ (1704 ਈ.) ਵਿੱਚ ਹੀ ਰੈੱਡਕਰਾਸ ਦਾ ਨੀਂਹ ਪੱਥਰ ਰੱਖ ਦਿੱਤਾ ਸੀ। ਰੈੱਡਕਰਾਸ ਦਾ ਅਸਲੀ ਪਿਤਾਮਾ ਭਾਈ ਘਨੱਈਆ ਹੀ ਹੈ। ਉਨ੍ਹਾਂ 18 ਵੀਂ ਸਦੀ ਦੇ ਸ਼ੁਰੂ ਵਿੱਚ ਇਹ ਸੇਵਾ ਕਰ ਵਿਖਾਈ ਜਿਸ ਦੀ ਲੋੜ ਸੰਸਾਰ ਦੇ ਕਈ ਦੇਸ਼ਾਂ ਨੇ ਮਿਲ ਕੇ 19ਵੀਂ ਸਦੀ ਦੇ ਅੱਧ ਵਿੱਚ ਮਹਿਸੂਸ ਕੀਤੀ।ਪ੍ਰੋ. ਪ੍ਰਕਾਸ਼ ਸਿੰਘ ਅਨੁਸਾਰ ਸੰਸਾਰ ਦੇ ਇਤਿਹਾਸ ਵਿੱਚੋਂ ਸ਼ਾਇਦ ਕੁੱਝ ਐਸੇ ਵਿਅਕਤੀ ਲੱਭ ਪੈਣ ਜਿਨ੍ਹਾਂ ਨੇ ਜੰਗ ਦੇ ਸਮੇਂ ਫੱਟੜਾਂ, ਰੋਗੀਆਂ ਤੇ ਲੋੜਵੰਦਾਂ ਦੀ ਤਨੋਂ-ਮਨੋਂ ਸੇਵਾ ਕੀਤੀ ਹੋਵੇ ਜਿਵੇਂ ਕਿ ਫਲੋਰੈਂਸ ਨਾਈਟਿੰਗੇਲ (1820-1910) ਨੇ ਜੋ ਕ੍ਰਿਸਚੀਅਨ ਹਸਪਤਾਲ ਦੀ ਨਰਸ ਸੀ, ਪਰ ਭਾਈ ਘੱਨਈਆ ਜੀ ਵਰਗੀ ਸਮਦ੍ਰਿਸ਼ਟੀ ਨਾਲ ਨਿਰਪੱਖ, ਨਿਸ਼ਕਪਟ ਤੇ ਨਿਰਛਲ ਸੇਵਾ ਕਿਸੇ ਨੇ ਨਹੀਂ ਕੀਤੀ। ਭਾਈ ਘਨਈਆ ਜੀ ਨੇ ਇਹ ਬੇਮਿਸਾਲ ਸੇਵਾ ਉਦੋਂ ਕਰ ਵਿਖਾਈ ਜਦੋਂ ਸੰਸਾਰ ਵਿੱਚ ਇਸ ਪੱਖੋਂ ਅਜੇ ਜਾਗ੍ਰਿਤੀ ਨਹੀਂ ਸੀ ਆਈ। ਅੱਜ ਜੰਗੀ ਸ਼ਹੀਦਾਂ, ਕੈਦੀਆਂ, ਜ਼ਖਮੀਆਂ, ਕੁਦਰਤੀ ਤੇ ਗੈਰ-ਕੁਦਰਤੀ ਆਫਤਾਂ ਦੀ ਮਾਰ ਹੇਠ ਆਏ ਲੋਕਾਂਦੀ ਸੇਵਾ-ਸੰਭਾਲ ਰੈੱਡਕਰਾਸ ਹੀ ਕਰਦੀ ਹੈ।ਰੈੱਡਕਰਾਸ ਸੰਸਥਾਵਾਂ ਰਾਹੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ, ਮੁਹੱਲਿਆਂ ਵਿੱਚ ਅੱਖਾਂ ਦੇ ਕੈਂਪ, ਖੂਨਦਾਨ ਕੈਂਪ ਤੇ ਹੋਰ ਅਨੇਕਾਂ ਕੈਂਪ ਲਾਏ ਜਾ ਰਹੇ ਹਨ, ਪਰ ਫਿਰ ਵੀ ਰੈੱਡ-ਕਰਾਸ ਸੰਸਥਾ ਦਾ ਜਿੰਨਾ ਵਿਕਾਸ ਤੇ ਪ੍ਰਚਾਰ ਹੋਣਾ ਚਾਹੀਦਾ ਸੀ, ਉਨ੍ਹਾਂ ਨਹੀਂ ਹੋ ਸਕਿਆ।
ਇਸ ਤਰ੍ਹਾਂ ਭਾਈ ਘਨੱਈਆ ਜੀ ਨੇ ਅਨੰਦਪੁਰ ਦੀ ਜੰਗ ਵਿਚ ਮਾਨਵ ਸੇਵਾ ਦੀ ਇਸ ਜੋਤ ਨੂੰ ਪੰਜਾਬ ਵਿਚ ਹੈਨਰੀ ਡਿਊਨਾ ਤੋਂ ਵੀ ਕੋਈ 150 ਸਾਲ ਪਹਿਲਾਂ ਹੀ ਰੋਸ਼ਨ ਕਰ ਦਿੱਤਾ ਸੀ। 20 ਸਤੰਬਰ 1718 ਈ: ਵਿਚ ਭਾਈ ਸਾਹਿਬ ਗੁਰੂ ਚਰਨਾਂ ਵਿਚ ਜਾ ਬਿਰਾਜੇ। ਭਾਈ ਘਨੱਈਆ ਸਾਹਿਬ ਤੋਂ ਸੇਵਾ-ਪੰਥੀ ਸੰਪਰਦਾਇ ਦਾ ਮੁੱਢ ਬੱਝਿਆ ਅਤੇ ਅੱਜ ਸੇਵਾ ਪੰਥੀਆਂ ਨੇ ਭਾਈ ਘਨੱਈਆ ਵੱਲੋਂ ਪਾਈ ਮਾਨਵ ਸੇਵਾ ਦੀ ਲੀਹ ਨੂੰ ਅੱਗੇ ਤੋਰੀ ਰੱਖਿਆ ਹੈ।
ਭਾਈ ਘਨੱਈਆ ਜੀ ਨੂੰ ਸਹੀ ਅਰਥਾਂ ਵਿਚ ਸੇਵਾ ਸਿਮਰਨ ਦੇ ਧਨੀ, ਪਰਉਪਕਾਰ ਦੇ ਪੁੰਜ ਅਤੇ ਸ਼ਾਂਤੀ ਦੇ ਅਮਨਦੂਤ ਆਖਿਆ ਜਾ ਸਕਦਾ ਹੈ।
ਸਾਡੀ ਭਾਈ ਘਨੱਈਆ ਪ੍ਰਤੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ, ਜੇਕਰ ਅਸੀਂ ਨਿਸਵਾਰਥ ਭਾਵਨਾ ਨਾਲ ਗਰੀਬਾਂ, ਮਰੀਜ਼ਾਂ ਅਤੇ ਦਰਦਮੰਦਾਂ ਦੀ ਮਦਦ ਲਈ ਅੱਗੇ ਆਈਏ ਅਤੇ ਭਾਈ ਘਨੱਈਆ ਜੀ ਵੱਲੋਂ ਚਲਾਈ ਗਈ ਵਿਚਾਰਧਾਰਾ ਅਤੇ ਨਿਸ਼ਕਾਮ ਮਨੁੱਖੀ ਸੇਵਾ ਦੀ ਸੋਚ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਫੈਲਾਈਏ।